Roti - Gurdas Maan

Everything about the new and old music albums by the Punjabi Music singers is supposed to be here.

Moderator: patiala singh

Roti - Gurdas Maan

Postby Sukhjeet Brar » May 14th, 2012, 9:41 am

Roti is the new album by Gurdas maan which is being released after Jogiya.

ਗੁਰਦਾਸ ਮਾਨ 'ਜੋਗੀਆ' ਤੋਂ ਬਾਅਦ ਆਪਣੀ ਨਵੀਂ ਐਲਬਮ 'ਰੋਟੀ' ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ |
ਆਸ ਹੈ ਇਸ ਸਾਲ ਹੀ ਐਲਬਮ ਤਿਆਰ ਹੋ ਕੇ ਰਿਲੀਜ਼ ਹੋ ਜਾਏਗੀ
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Roti - Gurdas Maan

Postby chhabramannu » May 14th, 2012, 9:50 am

sukhjeet bhaaji Roti song bohat ghaint wa...............
maan sahab da show dekheya si 22 april nu ferozepur othe gaaya si baba ji ne ehe song
ਜੋ ਹਾਰਾਂ ਕਬੂਲੇ ਨਾ ਖੇਡਣ ਦੇ ਪਿੱਛੋਂ,
ਲੜਾਕੂ ਹੋਊ ਉਹ ਖਿਡਾਰੀ ਨੀ ਹੋਣਾ,
ਜੋ ਦਾਅ ਤੇ ਲਗਾ ਕੇ ਦੋ-ਚਿੱਤੀ `ਚ ਪੈ ਜੇ,
ਵਪਾਰੀ ਹੋਊ ਉਹ ਜ਼ੁਆਰੀ ਨੀ ਹੋਣਾ...।।
User avatar
chhabramannu
PP naal hogi gal baat
 
Posts: 4483
Joined: April 16th, 2009, 7:20 pm
Location: Vill. Mandi Ladhuka,Teh: & Dist:Fazilka
Highscores: 4

Re: Roti - Gurdas Maan

Postby parm47 » May 14th, 2012, 7:50 pm

Saaf suthri te sikhea ali gayeki .....
Jug jug jeo maan saab ...
Waitin for album.
User avatar
parm47
BA Fail
 
Posts: 1415
Joined: July 30th, 2010, 2:08 pm
Location: amritsar
Highscores: 1

Re: Roti - Gurdas Maan

Postby Php » May 19th, 2012, 11:48 am

kya baat hai, babe di navi album, udeek rahegi.

Interview about roti in hindustan times
HT City caught up with the folk and
bhangra hero on Tuesday at DT Mall in
IT Park, Chandigarh, where he
released singer Rupinder Handa's third
music album, Loving Waves.
On vulgarity in Punjabi music
"Many young singers have grown up
on western music, hence the influence
of rap. And, these kids are not to be
blamed entirely as they only reflect
and give back what they have
absorbed from western culture. If
they haven't read Heer Ranjha or
heard about Waris Shah, how can we
expect them to sing it to us?"
On being loved
"I feel energetic, all this love makes
life worth living; rather this respect
makes me want to relive. But this
immense love also makes me realise
that there is still a lot to be done."
On future projects
"After Jogiya (2011), I have been
working on my solo music album,
which is tentatively titled Roti.
Manjeet [wife] is working on the film,
Punjabi Zubaney, which will release
next year."
On being a role model
"It feels nice and humbling when fans
make me realise my duty towards
Punjabi culture. I will never shirk my
responsibility and will continue to guide
youngsters in the right direction with a
promise to retain quality and bring
back the lyrical era in music."
On singers turning to acting and
politics
"To each his own. Let everybody do
what he wants to, who are we to
comment."
User avatar
Php
schooli bacha
 
Posts: 169
Joined: February 8th, 2010, 11:25 am

Re: Roti - Gurdas Maan

Postby Sukhjeet Brar » May 26th, 2012, 9:04 pm

ਰੋਟੀ ਦੀ ਮਹਿਮਾ ਨੂੰ ਲੈ ਕੇ ਪਹਿਲਾ ਅਠਾਰਵੀ ਸਦੀ ਦੇ ਸ਼ਾਇਰ 'ਨਜ਼ੀਰ ਅਕਬਰਾਬਾਦੀ' ਨੇ ਲਿਖਿਆ ਸੀ...

" जब आदमी के पेट में आती हैं रोटियाँ
फूली नही बदन में समाती हैं रोटियाँ "


ਉਸ ਤੋਂ ਬਾਅਦ ਮਜਰੂਹ ਸੁਲਤਾਨਪੁਰੀ ਨੇ ਉਸੇ ਲਿਖ਼ਤ ਵਿੱਚ ਹੇਰ ਫ਼ੇਰ ਕਰਕੇ 'ਕਾਲੀ ਟੋਪੀ ਲਾਲ ਰੁਮਾਲ' ਫ਼ਿਲਮ ਲਈ ਗੀਤ ਬਣਾਇਆ |

" दीवाना आदमी को बनाती हैं रोटियाँ
खुद नाचती हैं सबको नचाती हैं रोटियाँ"


ਮਜਰੂਹ ਸੁਲਤਾਨਪੁਰੀ ਦੇ ਲਿਖੇ ਇਸ ਗੀਤ ਦੇ ਬੋਲ ਗੁਰਦਾਸ ਮਾਨ ਵੀ ਆਪਣੇਆਂ ਅਖਾੜੇਆਂ ਵਿੱਚ ਕਈ ਵਾਰ ਸ਼ਾਮਿਲ ਕਰਦਾ ਸੀ, ਹੁਣ ਗੁਰਦਾਸ ਮਾਨ ਵੀ ਰੋਟੀ 'ਤੇ ਅਧਾਰਿਤ ਗੀਤ ਨਵੀਂ ਐਲਬਮ ਵਿੱਚ ਲੈ ਕੇ ਹਾਜ਼ਿਰ ਹੋ ਰਿਹੈ | ਗੁਰਦਾਸ ਮਾਨ ਦੁਆਰਾ ਲਿਖੇ 'ਤੇ ਗਾਏ ਨਵੇਂ ਗੀਤ ਦੇ ਬੋਲ ਥੱਲੇ ਨੇ........

:arrow: ਭੱਜੀ ਫ਼ਿਰਦੀ ਏ ਰੋਟੀ ਦੇ ਮਗਰ ਦੁਨੀਆਂ, ਸੁਭੋ-ਸ਼ਾਮ, ਦੁਪਹਿਰ ਨੂੰ ਖਾਈ ਰੋਟੀ
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ, ਕਿਹਨੇ ਬਣਾਈ 'ਤੇ ਕਿੱਥੋਂ ਆਈ ਰੋਟੀ

ਕਿਹੜੇ ਜੱਟ ਨੇ ਰੋਟੀ ਦਾ ਬੀਜ ਬੋਇਆ, ਕਿਹੜੇ ਖੇਤ ਜ਼ਮੀਨ 'ਚੋਂ ਆਈ ਰੋਟੀ
ਆਦਮ, ਹੱਵਾ ਨੂੰ ਕੱਢ ਬਹਿਸ਼ਤ ਵਿਚੋਂ, ਪਿੱਛੇ ਦੋਹਵਾਂ ਦੇ ਰੱਬ ਨੇ ਲਾਈ ਰੋਟੀ

ਰੋਟੀ ਰੱਬ ਦੀ ਧੀ ਏ 'ਸੁੱਖ ਲੱਧੀ', ਪੀਰ ਰੋਟ ਦੇ ਨਾਲ ਵਿਆਹੀ ਰੋਟੀ
ਇੱਕ ਸਬਰ 'ਤੇ ਸ਼ੁਕਰ ਦੇ ਨਾਲ ਖਾ ਗਏ, ਇੱਕ ਮਾਰਦੇ ਫ਼ਿਰਨ ਭਕਾਈ ਰੋਟੀ

ਉਸ ਭੁੱਖੇ ਤੋਂ ਪੁੱਛਕੇ ਵੇਖ ਮਾਨਾਂ, ਜਿਹਨੂੰ ਲੱਭੇ ਨਾ ਮਸਾਂ ਥਿਆਈ ਰੋਟੀ
ਉਹ ਰੋਟੀ ਦੀ ਕਦਰ ਨੂੰ ਕੀ ਜਾਣੇ, ਜਿਹਨੂੰ ਮਿਲਦੀ ਏ ਪੱਕੀ-ਪੱਕਾਈ ਰੋਟੀ

ਰੱਬ ਵਰਗਾ ਸਖੀ ਸੁਲਤਾਨ ਹੈਨੀ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ
ਪਾਈ ਬੁਰਕੀ ਵੀ ਮੁੰਹ 'ਚੋਂ ਕੱਢ ਲੈਂਦੈ, ਬਿਨਾਂ ਹੁਕਮ ਦੇ ਕਿਸੇ ਨਾ ਲੰਘਾਈ ਰੋਟੀ

ਸਾਰੇ ਗ੍ਰੰਥ ਉਸ ਬੰਦੇ ਨੂੰ ਨੇਕ ਮੰਨਦੇ, ਜਿਹਨੇ ਹੱਕ ਹਲਾਲ ਦੀ ਖਾਈ ਰੋਟੀ
ਉਨ੍ਹਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ, ਜਿੰਨ੍ਹਾਂ ਖੈਰ ਫ਼ਕੀਰ ਨੂੰ ਪਾਈ ਰੋਟੀ

ਇਹ ਵੀ ਰੱਬ ਦਾ ਲਿਖਿਆ ਹੁਕਮ ਜਾਣੋ, ਦੇਸੋਂ ਕੱਢ ਪਰਦੇਸ ਵਿੱਚ ਲਿਆਈ ਰੋਟੀ
ਨਾਮ ਜਪੋ 'ਤੇ ਵੰਡਕੇ ਛਕੋ ਭਾਈ, ਦਸਾਂ ਨੌਹਾਂ ਦੀ ਕਿਰਤ ਕਮਾਈ ਰੋਟੀ

ਰੋਟੀ ਬਣੀ ਪृਸਾਦਾਂ ਵਿੱਚ ਲੰਗਰਾਂ ਦੇ, ਹੱਥੀ ਗੁਰੂ ਨੇ ਜਦੋਂ ਵਰਤਾਈ ਰੋਟੀ
ਕੋਈ ਕਿਸੇ ਦਾ ਰਿਜ਼ਕ ਨਹੀਂ ਖੋਹ ਸਕਦਾ, ਲਿਖੀ ਆਈ ਏ ਧੁਰੋਂ ਲਿਖਾਈ ਰੋਟੀ

ਉਨ੍ਹੀਂ ਖਾਈ ਮਾਨਾਂ ਜਿੰਨ੍ਹੀ ਹਜ਼ਮ ਹੋਜੇ, ਰੋਟੀ ਕਾਹਦੀ ਜੇ ਹਜ਼ਮ ਨਾ ਆਈ ਰੋਟੀ..........
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Roti - Gurdas Maan

Postby chhabramannu » May 27th, 2012, 1:17 pm

kaim.............song
ਜੋ ਹਾਰਾਂ ਕਬੂਲੇ ਨਾ ਖੇਡਣ ਦੇ ਪਿੱਛੋਂ,
ਲੜਾਕੂ ਹੋਊ ਉਹ ਖਿਡਾਰੀ ਨੀ ਹੋਣਾ,
ਜੋ ਦਾਅ ਤੇ ਲਗਾ ਕੇ ਦੋ-ਚਿੱਤੀ `ਚ ਪੈ ਜੇ,
ਵਪਾਰੀ ਹੋਊ ਉਹ ਜ਼ੁਆਰੀ ਨੀ ਹੋਣਾ...।।
User avatar
chhabramannu
PP naal hogi gal baat
 
Posts: 4483
Joined: April 16th, 2009, 7:20 pm
Location: Vill. Mandi Ladhuka,Teh: & Dist:Fazilka
Highscores: 4

Re: Roti - Gurdas Maan

Postby Sarvar_Gill » May 27th, 2012, 4:29 pm

bauht khoob likheya ji Mann Sahab ne..
(:
User avatar
Sarvar_Gill
PP Till i Die
 
Posts: 7367
Joined: August 24th, 2010, 1:17 am
Location: Punjab

Re: Roti - Gurdas Maan

Postby djp » July 28th, 2012, 1:50 pm

Looking forward to Gurdas Maan saab's 'Roti' album.

p.s. - navi film di topic: Punjabiye Zubaane - Gurdas Maan
User avatar
djp
PP Loves this member
 
Posts: 10719
Joined: May 26th, 2010, 1:57 pm

Re: Roti - Gurdas Maan

Postby Sukhjeet Brar » August 16th, 2012, 7:31 pm

Roti


PInd Di Hawa


ਮੈਂ ਹਾ ਤੇਰੇ ਪਿੰਡ ਦੀ ਹਵਾ ਸੋਹਣਿਆ

ਮੈਂ ਹਾ ਤੇਰੇ ਪਿੰਡ ਦੀ ਹਵਾ ਸੋਹਣਿਆ
ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ

ਆਈ ਹਾਂ ਸਮੁੰਦਰਾਂ ਨੂੰ ਪਾਰ ਕਰ ਕੇ
ਮਾਵਾਂ ਦੀਆਂ ਰੀਂਝਾਂ ਦਾ ਸ਼ਿੰਗਾਰ ਕਰ ਕੇ
ਭੈਣਾਂ ਦੀਆਂ ਮਹਿੰਦੀਆਂ ਹੱਥਾ 'ਤੇ ਲਾਈਆਂ ਨੇ,
ਧੀਆਂ ਦੀਆਂ ਝਾਂਜਰਾਂ ਪੈਰਾਂ 'ਚ ਪਾਈਆਂ ਨੇ,
ਮੱਥੇ 'ਤੇ ਸੁਹਾਗਣਾਂ ਦੇ ਚਾਅ ਸੋਹਣਿਆ.....
ਮੈਂ ਹਾ ਤੇਰੇ ਪਿੰਡ ਦੀ ਹਵਾ ਸੋਹਣਿਆ.......


ਭੇਜੀ ਕਿਸੇ ਹੀਰ ਦੀ ਮੈਂ ਚੂਰੀ ਲੈ ਕੇ ਆਈ ਹਾਂ
ਵੇ ਪੱਲੇ ਵਿੱਚ ਬੱਝੀ ਮਜਬੂਰੀ ਲੈ ਕੇ ਆਈ ਹਾਂ
ਬਾਬੇਆਂ ਦੇ ਬਾਟੇ 'ਚੋਂ ਸਬੂਰੀ ਲੈ ਕੇ ਆਈ ਹਾਂ
ਗੁਰੂਆਂ ਦੀ ਹਾਜ਼ਰੀ-ਹਜ਼ੂਰੀ ਲੈ ਕੇ ਆਈ ਹਾਂ
ਸੱਜਣਾ ਨੇ ਭੇਜੀ ਐ ਦੁਆ ਸੋਹਣਿਆ....
ਮੈਂ ਹਾ ਤੇਰੇ ਪਿੰਡ ਦੀ ਹਵਾ ਸੋਹਣਿਆ....

ਸ਼ਹੀਦੀ ਜੋੜ ਮੇਲੇਆਂ ਦੇ ਰੰਗ ਲੈ ਕੇ ਆਈ ਹਾਂ
ਆਨੰਦਪੁਰ ਸਾਹਿਬ ਦਾ ਆਨੰਦ ਲੈ ਕੇ ਆਈ ਹਾਂ
ਪੁੱਤਾਂ ਨੂੰ ਚਿਨਾਉਣ ਵਾਲੀ ਕੰਧ ਲੈ ਕੇ ਆਈ ਹਾਂ
ਗੁਰੂ ਲਈ ਕਟਾਏ ਬੰਦ-ਬੰਦ ਲੈ ਕੇ ਆਈ ਹਾਂ
ਜੇ ਤੂੰ ਚਾਹੁਨਾਂ ਐ ਦਿੰਨੀ ਹਾ ਦਿਖਾ ਸੋਹਣਿਆ....
ਪਰ ਝੱਲੇਆਂ ਨਹੀਂ ਜਾਣਾ ਤੈਥੋਂ ਤਾਅ ਸੋਹਣਿਆ...
ਮੈਂ ਹਾ ਤੇਰੇ ਪਿੰਡ ਦੀ ਹਵਾ ਸੋਹਣਿਆ.......

ਵੇ ਬਾਬੇਆਂ ਦੀ ਸੱਥ ਵਿੱਚੋਂ ਗੱਲਾਂ ਲੈ ਕੇ ਆਈ ਹਾਂ
ਰਾਵੀ 'ਤੇ ਝਨਾਬ ਦੀਆਂ ਛੱਲਾ ਲੈ ਕੇ ਆਈ ਹਾਂ
ਵੇ ਤੋਰੀਆਂ-ਕਰੇਲੇ ਦੀਆਂ ਵੱਲਾਂ ਲੈ ਕੇ ਆਈ ਹਾਂ
ਮਾਰੀਆਂ ਮੈਦਾਨਾਂ ਵਿੱਚ ਮੱਲਾਂ ਲੈ ਕੇ ਆਈ ਹਾਂ
ਕੁਸ਼ਤੀ -ਕਬੱਡੀ ਵਾਲੇ ਦਾਅ ਸੋਹਣਿਆ....
ਮੈਂ ਹਾ ਤੇਰੇ ਪਿੰਡ ਦੀ ਹਵਾ ਸੋਹਣਿਆ.......

ਵੇਖਣੇ ਦੀ ਅੱਖ ਨੀ ਦੀਦਾਰ ਕਿਵੇਂ ਵੇਖੇਗਾ
ਵੇ ਪਿੰਡ ਦੀ ਹਵਾ 'ਚ 'ਕਿੰਨਾ ਪਿਆਰ ਕਿਵੇਂ ਵੇਖੇਗਾ
ਯਾਰਾਂ ਨਾਲ ਹੁੰਦੀ ਐ ਬਹਾਰ ਕਿਵੇਂ ਵੇਖੇਗਾ
ਸੱਚ ਹੈ ਨੀ ਪੱਲੇ ਸੱਚਾ ਯਾਰ ਕਿਵੇਂ ਵੇਖੇਗਾ
"ਮਰਜਾਣਾ ਮਾਨ" ਹੈ ਗਵਾਹ ਸੋਹਣਿਆ.....
ਮੈਂ ਹਾ ਤੇਰੇ ਪਿੰਡ ਦੀ ਹਵਾ ਸੋਹਣਿਆ.......


- ਗੁਰਦਾਸ ਮਾਨ
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Roti - Gurdas Maan

Postby ankxter » September 2nd, 2012, 3:09 pm

" if you fire at the past from a pistol,
The future will shoot back from a cannon
.”
-Rasul Gamzatov

Image

Plz Visit
Amar Singh Chamkila

All About Aman Hayer

Professional Football Leagues : Season 2012-13

Banksy`s Street Art
User avatar
ankxter
Mitran Ne Khol li Hutti
 
Posts: 2574
Joined: November 28th, 2011, 9:45 pm
Location: V.P.O Jaitewali Zila Jalandhar
Highscores: 6

Re: Roti - Gurdas Maan

Postby Sukhjeet Brar » October 6th, 2012, 8:33 am

ਗੁਰਦਾਸ ਮਾਨ ਨੇ ਆਪਣੇ Australia tour 'ਤੇ "ਗੱਲ ਸੁਣ ਲਉ ਕਰਮਾਂ ਵਾਲੇਓ" ਗੀਤ ਵੀ ਕਾਫ਼ੀ ਗਾਇਆ ਹੈ .... ਸੋ ਇਸ ਗੀਤ ਦੀ ਵੀ ਐਲਬਮ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ |
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Roti - Gurdas Maan

Postby bricktop » October 7th, 2012, 9:32 am

waah ji waah. Baaba ji fir a rahe ne. How many albums has he done so far?
User avatar
bricktop
Hun Yaar Wehle
 
Posts: 2109
Joined: July 19th, 2010, 11:56 am
Location: Mandi Chandi

Re: Roti - Gurdas Maan

Postby dollysandhu » October 9th, 2012, 4:34 pm

didnt know about this one :)
Join us on Facebook :

:arrow: PunjabiPortal 's Facebook Page
User avatar
dollysandhu
PP Nirvana
 
Posts: 39306
Joined: February 3rd, 2008, 6:37 pm
Location: Patiala

Re: Roti - Gurdas Maan

Postby jaswantkaleke » October 17th, 2012, 4:59 pm

Bahut wadia geet hai ji roti ta... Dhuron niklya geet. Koi kasar nahin chaddi lekhni ch
Nobody can stop me ! Nobody can hold me back !
I am a Devil in the making, God told me that ! :evil:


Check out my website - Sageinvasion.com & Puppa Poetry
User avatar
jaswantkaleke
PunjabiPortal addict
 
Posts: 3648
Joined: September 17th, 2012, 12:19 am

Re: Roti - Gurdas Maan

Postby Sukhjeet Brar » November 10th, 2012, 9:29 am

bricktop wrote: How many albums has he done so far?

ਗੁਰਦਾਸ ਮਾਨ ਦੀ ਇਹ ਸੋਲੋ 34 ਵੀ ਐਲਬਮ ਹੋਊ.... ਥੱਲੇ ਦਿੱਤੇ ਲਿੰਕ 'ਤੇ ਕਲਿੱਕ ਕਰ ਗੁਰਦਾਸ ਮਾਨ ਦੀਆਂ ਸੋਲੋ ਐਲਬਮਾਂ ਦਾ ਵੇਰਵਾ ਦੇਖ ਸਕਦੇ ਓ |

songs-gurdas-maan-all-t209-2420.html#p472844

ਰੋਟੀ ਐਲਬਮ ਦੇ ਸੰਭਾਵਿਤ ਗੀਤ

੧. ਰੋਟੀ
੨. ਪਿੰਡ ਦੀ ਹਵਾ
੩. ਗੱਲ ਸੁਣ ਲਓ ਕਰਮਾਂ ਵਾਲੇਓ
੪. ਹੌਲੀ-ਹੌਲੀ ਚੱਲ ਕੁੜੀਏ
੫. ਦਿਲ ਬਿਨਾਂ ਗੱਲ ਨਾ ਬਣੇ
੬. ਬਾਲ ਨਾਥ ਦੇ ਟਿਲਿਓ
੭. ਤੈਨੂੰ ਤੱਕ-ਤੱਕ ਨਹੀਂ ਰੱਜਣਾ
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Roti - Gurdas Maan

Postby marjana_malook_jeha » November 14th, 2012, 8:37 pm

bai eh gana gaya kite halle takk..੫. ਦਿਲ ਬਿਨਾਂ ਗੱਲ ਨਾ ਬਣੇ?
Twenty years from now you will be more disappointed by the things that you didn't do than by the ones you did do. So throw off the bowlines, Sail away from the safe harbor, Catch the trade winds in your sails.
Explore. Dream. Discover.
User avatar
marjana_malook_jeha
PP naal ho gaya wiah
 
Posts: 4804
Joined: July 1st, 2008, 10:59 pm
Location: does it matter?

Re: Roti - Gurdas Maan

Postby Sukhjeet Brar » November 17th, 2012, 6:40 am

@harman
aapna pm check karo bai !!
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Roti - Gurdas Maan

Postby yank_brar » November 17th, 2012, 10:04 am

ਤਰੀਕ ਪੱਕੀ ਹੋਯੀ ਹਜੇ ਤਾਯੀਨ Ke nahi
Nothing iS True Everything IS Permitted
User avatar
yank_brar
Hun Yaar Wehle
 
Posts: 2357
Joined: November 27th, 2009, 4:15 pm
Location: Teri bhua de pind

Re: Roti - Gurdas Maan

Postby attwadi » November 17th, 2012, 10:12 am

yr j koi confirmation hai release date baare kisse nu v plz jaroor share karo

ਰਾਤੀ ਨੀਂਦ ਨੀ ਆਉਂਦੀ , ਤੜਕੇ ਉਠ ਨੀ ਹੁੰਦਾ
ਖਿੰਡੇ ਚੌਲਾਂ ਤੇ ਗੁੜ ਦਾ , ਖੌਰੇ ਕਦੋਂ ਬਣੂੰ ਮਰੂੰਡਾ
Akashdeep Singh :)
User avatar
attwadi
BA Fail
 
Posts: 1249
Joined: January 23rd, 2011, 3:43 pm
Location: Doraha, Punjab, India

Re: Roti - Gurdas Maan

Postby marjana_malook_jeha » November 18th, 2012, 10:43 pm

shukariya bai ji
Twenty years from now you will be more disappointed by the things that you didn't do than by the ones you did do. So throw off the bowlines, Sail away from the safe harbor, Catch the trade winds in your sails.
Explore. Dream. Discover.
User avatar
marjana_malook_jeha
PP naal ho gaya wiah
 
Posts: 4804
Joined: July 1st, 2008, 10:59 pm
Location: does it matter?
Next

Return to Punjabi Music

 


  • Related topics
    Replies
    Views
    Last post

Who is online

Users browsing this forum: No registered users and 0 guests

Site Meter

Valid CSS!