by Guri Sandhu 143 » February 11th, 2011, 1:51 pm
ਤੁਹਾਨੂੰ ਸਭ ਨੂੰ ਮੇਰੇ ਵੱਲੋਂ ਸਤ ਸ੍ਰੀ ਆਕਾਲ ਜੀ...................
ਕਲਮ
ਕਲਮ ਹੁਣ ਚੁੱਪ ਚਾਪ ਰਹਿੰਦੀ ਹੈ ਮੇਰੇ ਵਾਂਗ,
ਕਲਮ ਹੁਣ ਰੁਸੀ - ਰੁਸੀ ਜਾਪਦੀ ਹੈ ਬਿਲਕੁਲ ਜਿੰਦਗੀ ਵਾਂਗ,
ਕਲਮ ਜੋ ਲਿਖਦੀ ਸੀ ਸੰਚਾਈ,
ਕਰਦੀ ਸੀ ਇਨਸਾਫ਼ ਖੁਦਾ ਦੇ ਵਾਂਗ,
ਹੁਣ ਕਿਉ ਇਕਾਨਤ ਹੈ ,
ਮਾਰੂਥਲ ਚ' ਉਗਦੀ ਉਸ ਕਿੱਕਰ ਦੇ ਵਾਂਗ,
ਕਿਉ ਹੁਣ ਛਿੜਦੀ ਕਿਸੇ ਜ਼ਿਕਰ ਦੇ ਵਾਂਗ,
ਕਿਉ ਹੁਣਵ ਸੰਚਾਈ ਸੁੱਕਦੀ ਜਾਂਦੀ ਹੈ,
ਫੁੱਲ ਤੋਂ ਟੁੱਟੀ ਕਿਸੀ ਪੱਤੀ ਦੇ ਵਾਂਗ,
ਅੰਦਰੋਂ ਹੀ ਅੰਦਰੋਂ ਘੁਟਦੀ ਜਾਂਦੀ ਗਲੋਟੀ ਦੇ ਵਾਂਗ,
ਕਲਮ ਹੁਣ ਜਾਪਦੀ ਹੈ ਬੰਜਰ ਦੇ ਵਾਂਗ,
ਕਿਉ ਵਿਖਰੀ ਪਈ ਏ ਕਿਸੇ ਖੰਡਰ ਦੇ ਵਾਂਗ,
ਉਹ ਜਾਤੀ ਦਿਓ ਇਨਸਾਨੋਂ ਕਦੀ ਨੀਵੇਂ ਹੋਕੇ,
ਇਕੱਲੇ ਬਹਿ ਕੇ ਸੋਚੋ ਕਿਸੀ ਸੱਚੀ ਰੂਹ ਦੇ ਵਾਂਗ,
ਉਸ ਜਿਲ੍ਹੀਆਂ ਵਾਲੇ ਖੂਹ ਦੇ ਵਾਂਗ,
ਕਿਉ ਕਲਮ ਹੁਣ ਚੁੱਪ ਚਾਪ ਰਹਿੰਦੀ ਹੈ ਮੇਰੇ ਵਾਂਗ,
ਕਲਮ ਹੁਣ ਰੁਸੀ - ਰੁਸੀ ਜਾਪਦੀ ਹੈ ਬਿਲਕੁਲ ਜਿੰਦਗੀ ਵਾਂਗ,
ਕਿਉ ?
ਕਿਉ ?
[ਗੁਰਵਿੰਦਰ ਸਿੰਘ ਸੰਧੂ]
੧੧-੦੨-੨੦੧੧