My Punjabi Essays - ਮੇਰੇ ਪੰਜਾਬੀ ਲੇਖ

We know that half of you people are born writers and poets, So what are you waiting for? Show your talent here and talk about the Gurus of Punjabi Literature.

Moderator: Sukhjeet Brar

My Punjabi Essays - ਮੇਰੇ ਪੰਜਾਬੀ ਲੇਖ

Postby Roop Dhillon London » October 27th, 2010, 2:43 am

ਸਭ ਲਈ ਪੜ੍ਹਣ ਲਈ---Enjoy

ਵਿਕਾਸ

- ਰੂਪ ਢਿੱਲੋਂ


ਇਨਸਾਨ ਨੇ ਦੋ ਬਹੁਤ ਹੀ ਤਾਕਤਵਰ ਖਿਆਲ ਪੈਦਾ ਕੀਤੇ ਹਨ :- ਰੱਬ ਤੇ ਵਿਕਾਸ । ਇਹ ਵੀ ਸ਼ਾਇਦ ਇਨਸਾਨ ਦਾ ਹੰਕਾਰ ਹੀ ਹੈ ਕਿ ਕੋਈ ਰੱਬ ਹੈ ਜਾਂ ਹੋ ਸਕਦਾ ਹੈ, ਨਾਲੇ ਓਹ ਵੀ ਆਦਮੀ ਦੇ ਰੂਪ ਵਿਚ। ਸੋਚੋ, ਬੰਦਾ ਤਾਂ ਇੱਕ ਜੀਵ ਹੈ, ਦੁਨੀਆ ਦੇ ਹੋਰ ਕਰੋੜਾਂ ਜੀਵਾਂ ਦੀ ਤਰਾਂ। ਭਗਵਾਨ ਤਾਂ ਹਜ਼ਾਰਾਂ ਜੀਵਾਂ ਦੇ ਰੂਪ ਵਿੱਚ ਹੋ ਸਕਦਾ ਜਾਂ ਸਾਰੇ ਜੀਵ ਖੁਦਾ ਦੇ ਰੂਪ ਵਰਗੇ ਹੋ ਸਕਦੇ ਨੇ ਜੋ ਹੈ ਵੀ। ਸਭ ਤੋਂ ਵੱਡਾ ਫਾਇਦਾ ਰੱਬ ਦਾ ਇਹ ਹੈ ਕਿ ਆਮ ਲੋਕਾਂ ਨੂੰ ਜੀਵਨ ਜੀਊਣ ਲਈ ਧਰਮ ਵਿੱਚੋਂ ਇਖਲਾਕ ਮਿਲਦਾ ਹੈ। ਜੀਉਣ ਦੇ ਅਸੂਲ ਮਿਲਦੇ ਨੇ। ਪਰ ਦੂਜੇ ਪਾਸੇ ਹਰ ਧਰਮੀ ਬੰਦਾ ਆਪਣੇ ਧਰਮ ਨੂੰ ਪਹਿਲ ਦਿੰਦਾ ਹੈ| ਇਸ ਲਈ ਇਨਸਾਨ ਆਪਸ ਵਿੱਚ ਜੰਗ ਲੜ ਕੇ ਧਰਮ ਦੇ ਨਾਂ ਹੇਠ ਬੰਦੇ ਦਾ ਸੰਘਾਰ ਕਰਦੇ ਨੇ। ਰੱਬ ਬੰਦੇ ਦਾ ਪਹਿਲਾ ਤਕੜਾ ਭਾਵ ਹੈ।

ਦੂਜਾ ਖਿਆਲ ਹੈ - ਵਿਕਾਸ। ਕਹਿਣ ਦਾ ਮਤਲਬ ਜ਼ਿੰਦਗੀ ਪਹਿਲਾ ਕੋਈ ਆਦਿ-ਜੀਵ ਤੋਂ ਸ਼ੁਰੂ ਹੋਈ। ਉਸ ਤੋਂ ਬਾਅਦ ਮੱਛੀ ਆਈ, ਫਿਰ ਮੱਛੀ ਤੋਂ ਹਾਰਕੇ ਬੰਦਾ ਆਇਆ ( ਸਿੱਧਾ ਨਹੀਂ, ਪਰ ਪਹਿਲਾ ਡਾਇਨੋਸਾਰ ਤੋਂ, ਫਿਰ ਬਣ ਮਾਣਸ)। ਸਿੱਧੀ ਗੱਲ ਹੈ, ਬਣ ਮਾਣਸ ਤੋਂ ਭਲਾ ਮਾਣਸ ਬਣ ਗਿਆ। ਇਸ ਨੂੰ ਵਿਕਾਸ ਸੱਦੀਦਾ ਹੈ। ਆਦਮੀ ਤਾਂ ਚੰਦ ਉੱਤੇ ਖੜ੍ਹ ਗਿਆ। ਜੋ ਹੁਣ ਤਕ ਪੋਥੀ ਦੇ ਹਿਸਾਬ ਨਾਲ ਦੇਵਤਾ ਹੀ ਕਰ ਸਕਦਾ ਸੀ, ਹੁਣ ਆਦਮੀ ਕਰ ਰਿਹਾ ਹੈ। ਹੁਣ ਇਨਸਾਨ ਪੁਲਾੜ ਦੇ ਹਰੇਕ ਖੂੰਜੇ ਦੀ ਖੋਜ ਕਰ ਸਕਦਾ ਹੈ। ਮੈਂ ਇਸ ਪੜਤਾਲ ਵਿੱਚ ਇੱਕ ਪੁਲਾੜ-ਯਾਤਰੀ ਹਾਂ। ਮੇਰਾ ਕੰਮ ਹੈ ਨਵੇਂ ਥਾਂ ਲਭਣਾ । ਕਿਉਂ? ਕਿਉਂਕਿ ਪੁਲਾੜ ਵਿੱਚ ਜਾਕੇ ਜੀਉਣ ਲਈ ਨਵੇਂ ਥਾਂ ਭਾਲਣੇ ਜਰੂਰੀ ਹਨ। ਨਵੇਂ ਥਾਵਾਂ ਦੀ ਲੋੜ ਹੈ। ਕਿਉਂ?

ਕਿਉਂਕਿ ਸਾਡੇ ਸੰਸਾਰ ਵਿੱਚ ਇਸ ਵੇਲੇ ਬਹੁਤ ਦੁੱਖ ਹੈ। ਆਬਾਦੀ ਵਧ ਗਈ ਹੈ। ਸੰਸਾਰ ’ਚ ਸਭ ਲਈ ਥਾਂ ਨਹੀਂ ਹੈ। ਆਦਮੀ ਤਾਂ ਬਾਲਣ ਤੋਂ ਬਿਨਾਂ ਜੀਓ ਨਹੀਂ ਸਕਦਾ। ਬਾਲਣ ਕਿਥੋਂ ਆਉਂਦਾ? ਬੰਦੇ ਦੇ ਆਲੇ ਦੁਆਲੇ ਤੋਂ। ਹਰ ਰੁੱਖ ਵੱਡਕੇ, ਧਰਤੀ ਵਿੱਚੋਂ ਤੇਲ ਚੂਸਕੇ ਅਸੀਂ ਧਰਤੀ ਦੀ ਥਾਲੀ ਖਾਲੀ ਕਰ ਦਿੱਤੀ ਹੈ। ਵਸੋਂ ਬਹੁਤੀ ਹੋਣ ਕਰਕੇ, ਸਿਰਫ ਇੱਕ ਬੰਦਾ ਹਜ਼ਾਰਾਂ ਵਿੱਚੋਂ ਅਮੀਰ ਹੈ, ਹੋਰ ਸਭ ਗਰੀਬ ਹਨ। ਜਾਤ ਪਾਤ ਦੀ ਗੱਲ ਨਹੀਂ। ਸੱਚ ਹੈ ਕਿ ਲੋੜਾਂ ਵਧ ਗਈਆਂ। ਪਰ ਇਹਨਾਂ ਹਾਲਾਤਾਂ ਵਿੱਚ ਕੇਵਲ ਥੋੜ੍ਹੇ ਹੀ ਸਾਰ ਸਕਦੇ ਨੇ। ਇਸ ਲਈ ਮਾਇਆ ਦੀ ਲੋੜ ਵੱਧ ਗਈ। ਲਾਲਚ ਵੱਧ ਗਿਆ। ਲੋਕ ਸਵਾਰਥੀ ਹੋ ਗਏ। ਰੱਬ ਤਾਂ ਪਿੱਛੇ ਛੱਡ ਦਿੱਤਾ ( ਉਪਰੋ ਨਹੀਂ, ਦਿਲ ਵਿੱਚੋਂ), ਅਤੇ ਸਿਰਫ ਧਨ ਮਗਰ ਲਾਇਨ ਲੱਗ ਗਈ। ਉਹ ਵੀ ਮਰਦ ਲਈ। ਜਨਾਨੀ ਨਾਲ ਤਾਂ ਆਦਮੀ ਬੁਰਾਈ ਕਰਦਾ ਹੈ। ਮਾਂ, ਭੈਣ ਜਾਂ ਧੀ ਨਹੀਂ ਹੈ। ਨੌਕਰਾਣੀ ਹੈ। ਬੰਦੇ ਦੇ ਅਨੰਦ ਲਈ ਹੈ। ਰੋਹਬ ਚਲਾਉਣ ਲਈ ਹੈ। ਜਦ ਦੇਵੀ ਜਨਮ ਲੈਂਦੀ ਵੀ ਹੈ, ਸਭ ਸਮਝਦੇ ਨੇ ਕੋਈ ਘਰ ਵਿੱਚ ਡੈਣ ਆ ਗਈ। ਮੁੰਡੇ ਲਈ ਗੱਲ ਤਾਂ ਹੋਰ ਹੀ ਹੈ। ਮਨ ਮਰਜ਼ੀ, ਖੁਲ੍ਹਾ ਡੁੱਲ੍ਹਾ, ਬਾਪ ਦੇ ਪੈਸੇ ਉਡਾਈ ਜਾਂਦਾ ਹੈ। ਖੇਤ ਵਿੱਚ ਖੁਦ ਕੰਮ ਕਰਨਾ ਨਹੀਂ , ਪਰ ਬਿਚਾਰੇ ਬਿਹਾਰੀ ਨੂੰ ਗਾਲ੍ਹਾਂ ਜਰੂਰ ਕਢਣੀਆਂ ਨੇ । ਖੇਤ ਵੀ ਕਿਥੇ ਰਹੇ? ਪੰਜਾਬ ਨੂੰ ਤਾਂ ਛੱਡ ਦਿੱਤਾ। ਹਰੇਕ ਦਾਜ ਮੰਗਦੈ, ਗੱਡੀ, ਟੀ-ਵੀ ਜੋ ਮਰਜ਼ੀ; ਲਾਲਚ ਨੇ ਦੁੱਖ-ਦਰਦ ਜੋਰ ਨਾਲ ਲਿਆਂਦੇ ਹਨ। ਅਮੀਰ ਵੱਧ ਅਮੀਰ ਹੋਈ ਜਾਂਦਾ, ਗਰੀਬ ਵੱਧ ਗਰੀਬ। ਆਪਣੇ ਮਾਹੌਲ ਦਾ, ਦੁਨੀਆ ਦੇ ਚੁਗਿਰਦੇ ਦਾ ਫਾਹਾ ਵੱਢ ਦਿੱਤਾ। ਇਨਸਾਨ ਦੀ ਅਬਾਦੀ ਵੱਧ ਗਈ, ਧਰਤੀ ਘਟੀ ਗਈ ਕਿਉਂਕਿ ਸਭ ਲਈ ਰਹਿਣ ਲਈ ਥਾਂ ਨਹੀ ਰਿਹਾ ( ਉਂਝ ਦੁਨੀਆ ਦਾ ਇੱਕ ਭੇਤ ਭਰੀ ਅੜਾਉਣੀ ਹੈ ਕਿ ਅਮੀਰ ਦੇ ਘਰ ਇੱਕ ਦੋ ਨਿਆਣੇ ਹੁੰਦੇ ਹਨ, ਪਰ ਗਰੀਬ ਘਰ ਵਿੱਚ, ਜਿਥੇ ਭੁੱਖਾ ਮਰਨਾ ਹੂੰਦਾ, ਅੱਠ ਦਸ ਹੁੰਦੇ ਹਨ)।

ਇਸ ਲਈ ਝਾਤੀ ਪੁਲਾੜ ਵੱਲ ਮਾਰੀ। ਦੂਰਬੀਨ ਵਿੱਚੋਂ ਹੋਰ ਸਬਜ਼ ਸੰਸਾਰ ਦਿਸਦੇ ਸਨ। ਬਸ ਮੇਰਾ ਤਾਂ ਇਹੀ ਕੰਮ ਹੈ। ਤੁਹਾਡੇ ਲਈ ਨਵਾਂ ਘਰ ਟੋਲਣਾ। ਠੰਢੇ ਠਾਰ ਪੁਲਾੜ ਵਿੱਚ ਘਰ ਟੋਲਣਾ।
Last edited by dollysandhu on October 29th, 2010, 2:24 pm, edited 1 time in total.
Reason: Please do not link other websites
Roop Dhillon London
Bacha
 
Posts: 16
Joined: October 26th, 2010, 9:22 pm

Re: My Punjabi Essays - ਮੇਰੇ ਪੰਜਾਬੀ ਲੇਖ

Postby Gidhey_Dee_Shokeen » October 27th, 2010, 11:43 am

Bohat hee wadia likheya hai ji. :)
Mainu Maan Hai Iss Gall De Ke Punjab Watan Hai Mera

ਸਾਨੂੰ ਦੇਖ ਦੇਖ ਨਾ ਸੜਿਆ ਕਰ .... ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ
Gidhey_Dee_Shokeen
BA Fail
 
Posts: 1355
Joined: April 27th, 2009, 1:24 pm

Re: My Punjabi Essays - ਮੇਰੇ ਪੰਜਾਬੀ ਲੇਖ

Postby Roop Dhillon London » October 27th, 2010, 4:00 pm

Thank you ji..Mai England daa jampal han. Bahut NRI han jinna nu Punjabi Bollani aundi hai, tay kujh thoray bahutaa han, jinna nu parhnaiia aundi hai...

Mai apnay valu bahut koshish keeti Punjabi dee tharia hoee Sahit vich navaa saas paun, par Inida valay Publisheraan nu Paisa naal piaar hai, nakay literature...they do not understand International techniques, and don't get my stories..however mainu puri umeed hai, nvay nau juaanan nu pasand aa vaygi...I tried to publish in India, they took my money, but 1 year later , the Novel is not published...so i am forced to go on blogs, and spread the word this way.....

Lo ji...here is another story for you to enjoy...
Last edited by dollysandhu on October 29th, 2010, 2:24 pm, edited 1 time in total.
Reason: Please do not link other websites
Roop Dhillon London
Bacha
 
Posts: 16
Joined: October 26th, 2010, 9:22 pm

Re: My Punjabi Essays - ਮੇਰੇ ਪੰਜਾਬੀ ਲੇਖ

Postby Gidhey_Dee_Shokeen » October 28th, 2010, 8:18 am

SSA JI, Khushi hoi ke tusi England de jampal hon de bavjood panjabi likhni te parhni jaan-de ho; naal di naal tusi wadia likhde (lekhak) v ho. Bohat hee ghat NRI's ne jehna nu apni maa bolli parhni te likhni aundi hai...te bohat hee changi gall hai, kisse lai koi ehsaan wali gall nahi hai, iss vich saada apna hee bhala hai. :) Baaki main ehi kahaangi ke, mere khyaal naal aj di tareek vich blogs ja forums de through tusi jaada lokka tak pohanch sakde ho. I'm sure tuhanu ithe hee bohat wadia response/feedback millu gi...tusi apne likhe lekh aithe (PunjabiPortal te) jaroor sanjhi kareyo. :)
Mainu Maan Hai Iss Gall De Ke Punjab Watan Hai Mera

ਸਾਨੂੰ ਦੇਖ ਦੇਖ ਨਾ ਸੜਿਆ ਕਰ .... ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ
Gidhey_Dee_Shokeen
BA Fail
 
Posts: 1355
Joined: April 27th, 2009, 1:24 pm

ਪਿਆਰ ਦਾ ਨਾ-ਮਨਜ਼ੂਰ ਸਵਰੂਪ - ਰੂਪ ਢਿੱਲੋਂ

Postby Roop Dhillon London » November 19th, 2010, 10:20 pm

SSA Dhanvaad, Haa gall taa teri sahi vee hai, par haal vee Punjab vich kaee lok han jinna nu kitaa daa access ha, nakay internet daa..


ਬਹੁਤ ਪਿਆਰ ਕਰਦੀਆਂ ਸਾਂ ਅਸੀਂ ਇੱਕ ਦੂਜੇ ਨੂੰ, ਸਾਡਾ ਪ੍ਰੇਮ ਜਬਰਦਸਤ ਸੀ, ਪਰ ਸਾਡਾ ਪਿਆਰ ਹੁਣ ਗਵਾਚ ਗਿਆ ..... ਇਤਿਹਾਸ ਦੇ ਪੰਨਿਆਂ ਵਿੱਚ, ਸੋਚਦੀ ਸੋਚਦੀ ਮੈਂ ਪਿੱਛੇ ਝਾਤੀ ਮਾਰਦੀ ਹਾਂ....!!!

ਬਾਰੀ ਦਾ ਪਰਦਾ ਹਵਾ ਵਿੱਚ ਨਚਦਾ ਸੀ | ਮੈਂ ਬਾਹਰ ਵੇਖਿਆ, ਸਾਡੇ ਸ਼ਹਿਰ ਵੱਲ, ਹੱਰਾਪਾ ਦੁਮੇਲ ਤਕ ਖਿਲਰਿਆ ਸੀ। ਸਾਰੇ ਪਾਸੇ ਦੋ ਤਿੰਨ ਮੰਜਲਾਂ ਦੇ ਘਰ ਖਲੋਤੇ ਸਨ, ਜਿੱਦਾਂ ਕੋਈ ਸ਼ਹਿਨਸ਼ਾਹ ਦੀ ਫੌਜ ਖੜੀ ਸੀ। ਹਰੇਕ ਗੱਲੀ ਸਾਫ ਸੀ, ਸਾਰਾ ਕੁਝ ਗਠਿਤ, ਜਲ ਮਾਰਗ ਰਾਹੀਂ ਸੁੱਚਾ ਪਾਣੀ ਹਰੇਕ ਘਰ ਦੇ ਬਾਹਰ ਨਲਾਂ ਵਿੱਚੋਂ ਮਿਲਦਾ ਸੀ। ਜਨਤਾ ਲਈ ਇਸ਼ਨਾਨਘਰ ਸਨ, ਹਸਪਤਾਲ ਸਨ ਅਤੇ ਪੁਸਤਕਾਲੇ ਜਿਥੇ ਖਜੂਰ ਦੇ ਪੱਤਿਆਂ ਤੋਂ ਬਣੇ ਕਿਤਾਬਾਂ ਦੇ ਵਰਕੇ ਗਿਆਨ ਨਾਲ ਚਮਕਦੇ ਸਨ।

ਹੱਰਾਪੇ ਵਿੱਚ ਪੰਜ ਜ਼ਿਲੇ ਸਨ। ਇੱਕ ਮੰਡੀ ਵਾਲਾ, ਇੱਕ ਹੂਕਮਤ ਵਾਲਾ, ਇੱਕ ਖੇਡਾਂ ਵਾਲਾ, ਦੂਜੇ ਦੋਨੋਂ ਰਹਿਣ ਲਈ ਸਨ। ਲੋਕ ਵਸੇਬੇ ਨਾਲ ਵਸਦੇ ਸੀ। ਬਾਹਰਲੇ ਸ਼ਹਿਰ ਦੀਆਂ ਕੰਧਾਂ ਕੋਲ ਫੌਜੀ ਰਹਿੰਦੇ ਸਨ । ਹੱਰਾਪਾ ਉੰਨਾਂ ਦਿਨਾਂ ਵਿੱਚ ਸਾਰੇ ਭਾਰਤ ਤੋਂ ਅੱਗੇ ਸੀ, ਸ਼ਹਿਰ ਅੰਦਰ ਲੋਕਾਂ ਦੀ ਤਿਹਆ ਵੀ ਬੁਝੀ ਰਿਹੰਦੀ ਸੀ, ਕਾਨੂਨ ਇਨਸਾਫ ਸਭ ਪਾਸੇ ਲਾਗੂ ਸੀ ਅਤੇ ਸਾਰੇ ਸ਼ਹਿਰੀ ਬਰਾਬਰ ਸਨ। ਨਕਾਰੇ ਤੇ ਪਿੰਗਲੇ ਕੋਲ ਵੀ ਹੱਕ ਸਨ, ਨਾ ਕੋਈ ਜਾਤ ਪਾਤ ਸੀ ਤੇ ਨਾ ਹੀ ਕੋਈ ਧਰਮ, ਪਰ ਰੱਬ ਨੂੰ ਸਾਰੇ ਮੰਨਦੇ ਸੀ। ਆਹੋ, ਸਭ ਬਰਾਬਰ ਸੀ ( ਕੀ ਪਤਾ ਇੱਕ ਦਿਨ ਮੈਂ ਤੁਹਾਨੂੰ ਹੱਰਾਪੇ ਵਾਰੇ ਸਭ ਕੁਝ ਦਸੂਗੀ); ਮੇਰੇ ਅਤੇ ਸ਼ੀਨਾ ਵਰਗੇ ਵੀ ਬਰਾਬਰ ਸੀ। ਉਸ ਸਮੇਂ ਹੱਰਾਪਾ ਤੇ ਰਾਜ ਤੀਵੀਆਂ ਹੀ ਕਰਦੀਆਂ ਸਨ... ਬੰਦੇ ਤਾਂ ਖੇਤਾਂ'ਚ ਕੰਮ ਕਰਦੇ ਸੀ; ਮੰਡੀਆਂ ਵਿੱਚ, ਜਾਂ ਫਿਰ ਫੌਜ ਵਿੱਚ। ਸਾਰੇ ਸ਼ਹਿਰ ਦਾ ਬੰਦੋਬਸਤ, ( ਘਰ ਦਾ ਵੀ) ਜਨਾਨੀਆਂ ਦੇ ਹੱਥ ਵਿੱਚ ਸੀ।

ਫਿਰ ਇੱਕ ਔਰਤ ਅਤੇ ਉਸਦੇ ਮਾਹੀ ਨੇ ਕੰਮ ਖਰਾਬ ਕਰ ਦਿੱਤਾ। ਉਹਨਾਂ ਦਾ ਰਾਜ ਸਖ਼ਤ ਸੀ, ਤੇ ਲੋਕ ਦੁਖੀ ਸਨ । ਹੌਲੀ ਹੌਲੀ ਸਮਾਂ ਬਦਲ ਗਿਆ ਤੇ ਧਾਰਮਿਕ ਅਤੇ ਖੱਭੀ ਪੱਖ ਦੇ ਲੋਕਾਂ ਨੇ ਇਨਕਲਾਬ ਕਰ ਦਿੱਤਾ। ਨਤੀਜੇ ਵਜੋਂ ਖੁੱਲੇ- ਡੁੱਲੇ ਸਮਾਜ ਦਾ ਰੂਪ ਹੀ ਬਦਲ ਗਿਆ। ਲੋਕ ਲਾਲਚੀ ਹੋ ਗਏ ਤੇ ਚੰਗਾ ਭਲਾ ਸਿਸਟਮ ਬਦਲ ਗਿਆ। ਨਵੀਂ ਤਜਵੀਜ ਵਿੱਚ ਸਭ ਕੁਝ ਨਵਾਂ ਸੀ, ਤੰਗ ਦਿਮਾਗ ਪਸ੍ਸਰ ਗਏ, ਲੋਕ ਦੀਨ ਮਗਰ ਦੌੜਨ ਲਗ ਗਏ। ਮੇਰੇ ਤੇ ਸ਼ੀਨਾ ਵਰਗੀਆਂ ਨੂੰ ਪਤਿਤ ਸਮਝਣ ਲੱਗ ਪਏ। ਇਹ ਹਾਲ ਸਿਰਫ ਤੀਵੀਆਂ ਦਾ ਨਹੀਂ ਸੀ, ਮਰਦਾਂ ਲਈ ਵੀ ਉਨਾਂ ਈ ਔਖਾ ਸੀ। ਨਵੇਂ ਸਮਾਜ ਵਿਚ ਅਸੀਂ ਦੋਨੋਂ ਪਾਪ ਕਰ ਰਹੀਆਂ ਸਨ, ਸਾਡਾ ਡੂੰਘਾ ਡੂੰਘਾ ਪਿਆਰ ਲੋਕਾਂ ਦੀ ਨਜਰ ਵਿੱਚ ਗੰਦਾ ਸੀ।

ਉਸ ਵੇਲੇ ਮੈਂ ਇੱਕ ਕੁੜੀ ਜਿਹਦਾ ਨਾਂ ਸ਼ੀਨਾ ਸੀ, ਨੂੰ ਬਹੁਤ ਪ੍ਰੇਮ ਕਰਦੀ ਸੀ। ਪਰ ਨਵੇਂ ਸ਼ਾਸਨ ਹੇਠ ਅਸੀਂ ਖੁਲਕੇ ਇਕ ਦੂਜੇ ਨੂੰ ਪਿਆਰ ਦਿਖਾ ਨਹੀਂ ਸਕਦੇ ਸੀ। ਬੂਹੇ ਉਹਲੇ ਰਹਿਣਾ ਪੈਂਦਾ ਸੀ, ਵਰਜਿਤ ਰਸ ਸੀ, ਹੁਣ ਤਾਂ ਮਾਂਸ (ਗਊ - ਬੈਲ) ਵੀ ਨਹੀਂ ਖਾ ਸਕਦੇ ਸੀ, ਇਸਨੂੰ ਵੀ ਪਾਪ ਸਮਝਦੇ ਸੀ। ਹੱਰਾਪਾ ਵਿੱਚ ਜਾਤ ਪਾਤ ਨੇ ਆਪਣਾ ਚੱਕਰ ਸ਼ੁਰੂ ਕਰ ਲਿਆ ਸੀ। ਨਾਸਤਿਕਾਂ ਨੂੰ ਫਾਂਸੀ ਮਿਲਦੀ ਸੀ ( ਤੇ ਮੈਂ ਨਵੇਂ ਰਾਜ ਨੂੰ ਵੇਖਕੇ ਖੁਦ ਕਾਫ਼ਰ ਬਣ ਗਈ ਸੀ )। ਸਾਡੇ ਵਰਗੇ ਸਮਲਿੰਗਕਾਮੀਆਂ ਨੂੰ ਹੰਟਰ ਮਾਰਦੇ ਸੀ, ਜਨਤਾ ਦੇ ਸਾਹਮਣੇ। ਮੇਰਾ ਪਿਆਰ ਸੱਚ ਮੁੱਚ ਪਾਪ ਬਣ ਗਿਆ। ਹੁਣ ਤਾਂ ਮੈਂ ਸ਼ੀਨਾ ਦੀ ਅੱਖ ਨੂੰ ਫੜਨ ਤੋਂ ਡਰਦੀ ਸੀ, ਹੁਣ ਤਾਂ ਇਸ ਤਰ੍ਹਾਂ ਦਾ ਪਿਆਰ ਮਨ੍ਹਾ ਹੈ.... ਪਰ ਅੱਜ ਮੈਨੂੰ ਯਾਦ ਆਉਂਦੀ ਆ, ਜਦ ਮੈਂ ਬਾਰੀ ਦੇ ਕੋਲ ਖੜ੍ਹਕੇ ਸਾਡੇ ਪਿਆਰੇ ਸ਼ਹਿਰ ਵੱਲ ਤੱਕਿਆ, 'ਤੇ ਫਿਰ ਪਿੱਛੇ ਸ਼ੀਨਾ ਵੱਲ ਝਾਤੀ ਮਾਰਕੇ ਹੱਸੀ।
ਸ਼ੀਨਾ ਮੰਜੀ ਉੱਤੇ ਪਈ ਸੀ, ਬਾਹਾਂ ਦੋਵੇਂ ਪਾਸੇ ਖਿਲਾਰੀਆਂ, ਜਿਵੇਂ ਤਿਤਲੀ ਦੇ ਖੰਭ ਸਨ, ਇੱਕ ਗੋਡਾ ਖੜ੍ਹਾ ਜੋ ਵੇਖਣ ਵਿੱਚ ਗਿਰ ਦੀ ਟੀਸੀ ਲੱਗਦਾ ਸੀ। ਪੇਟ ਇਸ ਲੱਤ ਦੀ ਪਹਾੜੀ ਅਤੇ ਹਿੱਕ ਦੇ ਵਿਚਕਾਰ, ਉਦਾਤ ਘਾਟੀ ਸੀ । ਬਾਰੀ ਵਿੱਚੋਂ ਚਾਨਣ ਦੇ ਚੌਰਾਹੇ ਨਾਲ ਗਲੇ ਤੋਂ ਕਮਰ ਤਕ ਸਭ ਕੁਝ ਪ੍ਰਗਟਿਆ.... ਸ਼ੀਨਾ ਦੀ ਖਲ ਲਿਸ਼ਕਾਂ ਮਾਰਦੀ ਸੀ ਤੇ ਮੈਨੂੰ ਲੁਭਾਉਂਦੀ ਸੀ। ਉਹਨੇ ਮੈਨੂੰ ਮੁਸਕਾਨ ਦਿੱਤੀ .... ਮੈਂ ਉਸਦੇ ਕੋਲੇ ਜਾਕੇ ਨਾਲ ਲਗ ਕੇ ਬਹਿ ਗਈ। ਧੁੱਪ ਆਪਣੇ ਨਿੱਘੇ ਨਿੱਘੇ ਬੁੱਲ੍ਹਾਂ ਨਾਲ ਮੇਰੀ ਪਿੱਠ ਨੂੰ ਚੁੰਮਦੀ ਸੀ। ਬੇਨਕਾਬ ਜਿਸਮ ਮਿੱਲੇ .... ਨੈਣ, ਨੈਣਾਂ ਵਿੱਚ ਡੁੱਬੇ, ਹੋਠ ਹੋਠਾਂ ਨਾਲ ਵਿਆਹੇ .... ਸਾਨੂੰ ਤਾਂ ਕੋਈ ਸ਼ਰਮ ਨਹੀਂ ਆਈ। ਲਾਜ ਕਿਉਂ ਬੁਰਕੇ ਪਿੱਛੇ ਲੁਕੇ? ਕਲ ਤਕ ਤਾਂ ਘੁੰਡ ਰਖਣ ਦੀ ਲੋੜ ਨਹੀਂ ਸੀ, ਪਰ ਅੱਜ ਦੇ ਸਮਾਜ ਵਿੱਚ ਗੱਲ ਹੋਰ ਸੀ। ਸਾਡੇ ਬਾਗੀ ਬਦਨਾਂ ਨੇ ਵਿਆਹ ਕੀਤਾ। ਸਾਡਾ ਪਿਆਰ ਪਾਕ ਸੀ, ਫਿਰ ਅੱਸੀਂ ਕਿਉਂ ਚਿੰਤਾ ਕਰੀਏ? ਪਰ ਉਸ ਦਿਨ ਹੱਥ ਮਲਣੇ ਪਏ।

ਜਿਥੇ ਇਕ ਪਲ ਪਹਿਲਾ ਸ਼ੀਨਾ ਦਾ ਚਿਹਰਾ ਸੀ... ਆਲੀਸ਼ਾਨ ਜੁਲਫਾਂ ਝਿਲ-ਮਿਲ ਕਰਦੀਆਂ ਸਨ, ਜਿੱਦਾਂ ਆਬਨੂਸੀ ਦੀ ਕਲਗੀ ਚਮਕਦੀ ਹੈ, ਤਿੱਖੀਆਂ ਚੂਚੀਆਂ ਮੈਨੂੰ ਪੁਕਾਰ ਰਹੀਆਂ ਸਨ; ਪਰ ਹੁਣ ਉਹ ਮੁਖ ਹਨੇਰੇ ਵਿੱਚ ਲੁਕਣਾ ਚਾਹੁੰਦੇ ਸੀ, ਸ਼ੀਨਾ ਚਾਦਰ ਵਿੱਚ ਸ਼ਰਣ ਲੈਣਾ ਚਾਹੁੰਦੀ ਸੀ। ਕਿਉਂਕਿ ਤਿੰਨ ਆਦਮੀ ਦੁਆਰ ਭੰਨ ਕੇ ਅੰਦਰ ਆ ਵੜੇ ਸਨ, ਹੁਣ ਨਵੇਂ ਰਾਜ ਦੇ ਚਮਚੇ ਸਾਡੇ ਵੱਲ ਬੁਰੀ ਨਜ਼ਰ ਨਾਲ ਵੇਖਦੇ ਸੀ; ਤਿੰਨ ਲਾਲ ਮੱਛੀਆਂ ਸਾਨੂੰ ਗ੍ਰਿਫਤਾਰ ਕਰਨ ਆਈਆਂ ਤੇ ਸਾਡੇ ਨੰਗ ਵਿੱਚ ਅਸੀਂ ਨਿਤਾਣੀਆਂ ਸਨ... ਤੇ ਉਹਨਾਂ ਲਈ ਦੋ ਝੀਣੀ ਸੁੰਡੀਆਂ। ਸ਼ੀਨਾ ਮੇਰੇ ਨਾਲ ਚੰਬੜ ਗਈ ... ਮੈਂ ਮੁਕੱਦਮੈ ਲਈ ਤਿਆਰ ਹੋ ਗਈ।

ਪਰਤਾਵਾ ਪੰਜ ਦਿਨਾਂ ਤਕ ਚੱਲੀ ਗਿਆ। ਹਾਰਕੇ ਸਾਨੂੰ ਅਸ਼ਲੀਲਤਾ ਦਾ ਇਲਜ਼ਾਮ ਦਿੱਤਾ ਗਿਆ .... ਇੱਕ ਸਾਲ ਲਈ ਖਾਣੀਆਂ ਵਿੱਚ ਕੰਮ ਕਰਾਇਆ। ਸ਼ੀਨਾ ਮੈਤੋਂ ਕਮਜ਼ੋਰ ਸੀ... ਇੱਕ ਦਿਨ ਗਸ਼ ਖਾ ਕੇ ਡਿੱਗ ਪਈ, ਤੇ ਉਹ ਵਿਚਾਰੀ ਨੂੰ ਕਿਤੇ ਹੋਰ ਲੈ ਗਏ ..... ਹੱਰਾਪਾ ਤੋਂ ਬਾਹਰ। ਅਸੀਂ ਫੇਰ ਕਦੀ ਨਹੀਂ ਮਿਲੀਆਂ.... ਜਦ ਮੈਂ ਉਸ ਨਰਕ ਚੋਂ ਨਿਕਲੀ ਤੇ ਮੇਰਾ ਵਿਆਹ ਜਬਰਦਸਤੀ ਕਰ ਦਿੱਤਾ ਗਿਆ। ਮੈਂ ਉਹਨੂੰ ਕਦੇ ਪਿਆਰ ਨਹੀਂ ਕਰ ਸਕੀ ... ਤੇ ਉਹਦਾ ਧਿਆਨ ਘਰ ਵਾਲੀ ਵੱਲ ਘੱਟ ਸੀ, ਬੇਸੁਰਤ ਸੀ ਤੇ ਬਾਹਰ ਵਾਲੀਆਂ ਤੀਵੀਆਂ ਨੂੰ ਤਵੱਜੋ ਦਿੰਦਾ ਸੀ। ਮੈਂ ਨਿਰਜਨ ਬਣਕੇ ਰਹਿ ਗਈ।

ਮੇਰਾ ਹੱਰਾਪਾ ਗਵਾਚ ਗਿਆ ਸੀ.... ਤੇ ਨਾਲ ਈ ਮੇਰਾ ਪਿਆਰ ਗਵਾਚ ਗਿਆ ਸੀ। ਹੁਣ ਮਰਦਾਂ ਦਾ ਯੁਗ ਸੀ, ਤੇ ਹੱਰਾਪਾ ਦੀ ਗਿਰਾਵਟ ਦਾ ਵੀ।
ਪਰ ਇੱਕ ਸਵਾਲ ਅੱਜ ਵੀ ਜ਼ਹਨ ਵਿਚ ਆਉਂਦਾ ਹੈ ਕਿ ਜਦ ਦੋ ਇਨਸਾਨ ਆਪਸ ਵਿੱਚ ਮੁਹੱਬਤ ਕਰਦੇ ਨੇ , ਤੇ ਇਸ ਵਿੱਚ ਗਲਤ ਕੀ ਹੈ?

ਖਤਮ
Roop Dhillon London
Bacha
 
Posts: 16
Joined: October 26th, 2010, 9:22 pm

Re: My Punjabi Essays - ਮੇਰੇ ਪੰਜਾਬੀ ਲੇਖ

Postby Saini_Rupinder » June 29th, 2011, 12:12 pm

ਜਦ ਦੋ ਇਨਸਾਨ ਆਪਸ ਵਿੱਚ ਮੁਹੱਬਤ ਕਰਦੇ ਨੇ , ਤੇ ਇਸ ਵਿੱਚ ਗਲਤ ਕੀ ਹੈ- kamaal hai..is sawal da jawab bahute dharam grantha ch likhiya hai par fer v kise virle nu hi pta hai..
Saini_Rupinder
Niana
 
Posts: 90
Joined: June 4th, 2011, 12:37 pm

Re: My Punjabi Essays - ਮੇਰੇ ਪੰਜਾਬੀ ਲੇਖ

Postby Roop Dhillon London » July 27th, 2011, 8:00 pm

ਭਰਿੰਡ The Novel Release
Sat Sri Akal, Parnaam atay Khuda Hafiz

You may have read my poems and short stories on Punjabiportal this past year. I have collected them all under the title Bharind ਭਰਿੰਡ and have given to Lahore Books, Ludhiana to publish.

To my knowledge, I am the only Western born and raised attempting to give something back to Punjabi Literature.

Please support me by buying the novel-Short Story collection from Lahore Books.

It will be out ੨੫ ਜੁਲਾਈ ੨੦੧੧

Please phone or contact , Gurmannat Singh on 981 473 2198
info@lahorepublishers.com
2 Lajpat Rai Market, near Society Cinema
Ludhiana 141008
Punjab
India

Thanks to those who will support me!!!

PRICE IS 200 RUPEES
Roop Dhillon London
Bacha
 
Posts: 16
Joined: October 26th, 2010, 9:22 pm

Re: My Punjabi Essays - ਮੇਰੇ ਪੰਜਾਬੀ ਲੇਖ

Postby dollysandhu » July 28th, 2011, 10:44 am

congrats :)
Join us on Facebook :

:arrow: PunjabiPortal 's Facebook Page
User avatar
dollysandhu
PP Nirvana
 
Posts: 39306
Joined: February 3rd, 2008, 6:37 pm
Location: Patiala

Re: My Punjabi Essays - ਮੇਰੇ ਪੰਜਾਬੀ ਲੇਖ

Postby Roop Dhillon London » May 31st, 2013, 2:45 am

since i wrote this book, new book out now...
Code: Select all
http://www.blurb.co.uk/b/4091913-softback
Roop Dhillon London
Bacha
 
Posts: 16
Joined: October 26th, 2010, 9:22 pm

Re: My Punjabi Essays - ਮੇਰੇ ਪੰਜਾਬੀ ਲੇਖ

Postby GopiSydney » June 8th, 2013, 1:07 pm

kya batt aa roop dhillon....jiyudey wasdey rahey....
User avatar
GopiSydney
schooli bacha
 
Posts: 229
Joined: April 29th, 2010, 8:51 am
Location: Australia, Sydney

Return to Poetry and Fiction

 


  • Related topics
    Replies
    Views
    Last post

Who is online

Users browsing this forum: No registered users and 0 guests

Site Meter

Valid CSS!

cron