Kissa Kav (ਕਿੱਸਾ ਕਾਵ)

This is where we keep the poems and stories written by Eminent poets and writers.

Moderator: Sukhjeet Brar

Kissa Kav (ਕਿੱਸਾ ਕਾਵ)

Postby cool_deep » June 18th, 2009, 10:04 pm

shyari di gall kardia jaker kissia da zikar na hove tan gall ni bandi....
heer ranjha, sheeri farhad , kissa kaamroop, mirja sahiba...shahkaar rachnava ne..
mai chota jeha uprala kar reha...
kujh ku kissia da main main extract tuhade naal share kraga..

starting with "mohammad boota gujraati" 's "Sheeri "farhad"
ਬੂਟਾ ਮਹੁੰਮਦ ਪਛਮੀ ਪੰਜਾਬ ਦੇ ਪ੍ਰਸਿੱਧ ਨਗਰ ਗੁਜਰਾਤ ਦਾ ਰਹਿਣ ਵਾਲਾ ਸੀ| ਉਸਦਾ ਜਨਮ ੧੮੩੬(1836) ਈਸਵੀ ਵਿੱਚ ਹੋਇਆ ਤੇ ਮੌਤ ੧੯੧੯(1919) ਵਿੱਚ ਹੋਈ| ਓਹ ਇੱਕ ਕਸ਼ਮੀਰੀ ਮੁਸਲਮਾਨ ਸੀ ਤੇ ਓਸਦੇ ਵੱਡੇ ਵਡੇਰੇ ਰੋਜ਼ੀ ਰੋਟੀ ਦੀ ਭਾਲ ਵਿੱਚ ਗੁਜਰਾਤ ਜਾ ਪਹੁੰਚੇ|
ਬੂਟਾ ਮਹੁੰਮਦ ਓਸ ਵੇਲੇ ਹੋਇਆ ਜਦੋਂ ਕਿੱਸਾ ਕਾਵਿ ਪਰੰਪਰਾ ਦਮ ਤੋੜ ਰਹੀ ਸੀ|
ਓਸ੍ਨੇ ਲਗਪਗ ੨੦ ਦੇ ਨੇੜੇ ਰਚਨਾਵਾਂ ਲਿਖੀਆਂ| ਓਸ ਦਵਾਰਾ ਲਿਖੇ ਗਏ ਮੁੱਖ ਕਿੱਸੇ ਸਨ :
ਸ਼ੀਰੀਂ ਫ਼ਰਹਾਦ, ਮਿਰਜ਼ਾ ਸਾਹਿਬਾਂ, ਸਸੀ ਪੰਨੂ, ਚੰਦਰ ਬਦਨ ਆਦਿ|
ਸ਼ੀਰੀਂ ਫ਼ਰਹਾਦ ਓਸਦੀ ਪਹਿਲੀ ਰਚਨਾ ਮੰਨੀ ਜਾਂਦੀ ਹੈ, ਜੋ ਕੇ ਬੈਂਤ ਛੰਦ ਵਿੱਚ ਬਧੀ ਰਚਨਾ ਹੈ|
ਇਸ ਦੀਆਂ ਕੁੱਲ ੧੭੨੪ ਪੰਕਤੀਆਂ ਹਨ|

ਸ਼ੀਰੀ ਪਾਸ ਇੱਕ ਰੋਜ਼ ਸਹੇਲੀਆਂ ਨੇ

ਸ਼ੀਰੀ ਪਾਸ ਇੱਕ ਰੋਜ਼ ਸਹੇਲੀਆਂ ਨੇ
ਕੀਤੀ ਗੱਲ ਚਾ ਨਾਲ ਪਿਆਰ ਵਾਰੀ|
ਕਹਿਣ ਨਾਮ ਸ਼ਾਮੀ ਮਾਨੀ ਵਾਂਗ ਨਾਮੀ
ਇਸਤੰਬੂਲ ਦੇ ਵਿੱਚ ਮਿਅਮਾਰ ਵਾਰੀ|
ਉਸਤਾਕਾਰ ਹੈ ਬਹੁਤ ਇਮਰਾਤਾਂ ਦਾ
ਨਾਹੀ ਹੋਰ ਐਸਾ ਉਸਤਾਕਾਰ ਵਾਰੀ|
ਨਿਤ ਕਰੇ ਉਹ ਕਾਰ ਮੁੱਸਵਰੀ ਦੀ
ਕਸਬ ਨਾਲ ਕਮਾਲ ਵਿਹਾਰ ਵਾਰੀ|
ਬੇਟਾ ਉਸ ਦਾ ਨਾਮ ਫ਼ਰਹਾਦ ਕਹਿੰਦੇ
ਬੜਾ ਓਸ ਨਾਓਂ ਕਬਿਲਕਾਰ ਵਾਰੀ|
ਨਾਲ ਮੇਲ ਦੇ ਮੇਲ ਕੇ ਵੇਲ ਕਰਦਾ
ਫੁਲ ਵੇਲ ਰਵੇਲ ਗੁਲਜ਼ਾਰ ਵਾਰੀ|
ਕਰੇ ਨਕਸ਼ ਨਿਗਾਰ ਅਨਾਰ ਸੋਹਣੇ
ਉਸਤਾਕਾਰ ਉਹ ਕਾਰ ਸਵਾਰ ਵਾਰੀ|
ਯਾ ਉਹ ਮਲਕ ਯਾ ਅਕਲ ਦਾ ਖਾਸ ਪੁਤਲਾ
ਵਿਚ ਕਾਰ ਦੇ ਬਹੁਤ ਹੁਸ਼ਿਆਰ ਵਾਰੀ|
ਲਗੇ ਸ਼ਮ੍ਸ਼ਾਦ ਫ਼ਰਹਾਦ ਐਸਾ
ਵੇਖ ਕੁਮਾਰੀਆਂ ਕਰਨ ਪੁਕਾਰ ਵਾਰੀ|
ਮੂਰਤ ਸੂਰਤੋਂ ਜਾਣ ਇਨਸਾਨ ਵਾਂਗੂੰ
ਹੋਵਣ ਵੇਖ ਇਨਸਾਨ ਨਿਸਾਰ ਵਾਰੀ|
ਨਿਤ ਬਾਪ ਦੇ ਨਾਲ ਫ਼ਰਹਾਦ ਰਲ ਕੇ
ਕਰੇ ਕਾਰ ਸਵਾਰ ਕੇ ਕਾਰ ਵਾਰੀ|
ਕਰਨ ਬੂਟਿਆ ਕਸਬ ਕਮਾਲ ਦੋਵੇਂ
ਜਿਸ ਵੇਖਿਆ ਸੋ ਤਲਬਗਾਰ ਵਾਰੀ|

ਸ਼ੀਰੀ : ਕਿੱਸੇ ਦੀ ਨਾਇਕਾ
ਮਾਨੀ : ਪ੍ਰਾਚੀਣ ਕਾਲ ਦਾ ਇੱਕ ਮਹਾਨ ਚੀਨੀ ਨਕਾਸ਼
ਇਸਤੰਬੂਲ :ਤੁਰਕੀ ਦੀ ਇੱਕ ਪ੍ਰਸਿੱਧ ਬੰਦਰਗਾਹ
ਉਸਤਾਕਾਰ : ਨਿੱਪੁੰਨ ਕਾਰੀਗਰ
ਮੁੱਸਵਰੀ: ਚਿੱਤਰ ਕਲਾ
ਫ਼ਰਹਾਦ : ਨਾਇਕ ਜੋ ਸਾਮੀ ਨਾ ਦੇ ਕਾਰੀਗਰ ਦਾ ਪੁੱਤਰ ਸੀ
ਕਬਿਲਕਾਰ : ਨਿਪੁੰਨ
ਨਕਸ਼ ਨਿਗਾਰ: ਚਿੱਤਰਕਾਰ
ਮਲਕ: ਫ਼ਰਿਸ਼ਤਾ
ਸ਼ਮਸ਼ਾਦ: ਸਰੂ ਜਾਤੀ ਦਾ ਇੱਕ ਰੁੱਖ
ਨਿਸਾਰ : ਕੁਰਬਾਨ
ਤਲਬਗਾਰ : ਚਾਹੁਣ ਵਾਲਾ

Truth can be more of a stranger than Fiction
User avatar
cool_deep
Hun Yaar Wehle
 
Posts: 2409
Joined: February 25th, 2009, 7:06 pm
Location: patiala

Re: Kissa Kav (ਕਿੱਸਾ ਕਾਵ)

Postby dollysandhu » June 19th, 2009, 1:28 pm

:worship: hats off to you deep veer..bahut soha n topic shuru kita hai, menu pata kini mehnat lagdi e, tusi pehla punjabi fonts wich type kita hona so bahut thanks tuhada ehni mehnat karn lai..te verai "kaav" ch vaave nu sihari paugi ji
Join us on Facebook :

:arrow: PunjabiPortal 's Facebook Page
User avatar
dollysandhu
PP Nirvana
 
Posts: 39312
Joined: February 3rd, 2008, 6:37 pm
Location: Patiala

Re: Kissa Kav (ਕਿੱਸਾ ਕਾਵ)

Postby cool_deep » June 19th, 2009, 2:23 pm

edit kardo bhenji sihari pa dio :)

Truth can be more of a stranger than Fiction
User avatar
cool_deep
Hun Yaar Wehle
 
Posts: 2409
Joined: February 25th, 2009, 7:06 pm
Location: patiala

Re: Kissa Kav (ਕਿੱਸਾ ਕਾਵ)

Postby simi sandhu » June 19th, 2009, 3:01 pm

boht sohniya lines ne par menu kyi words de meaning nhi pta lage.........jive..istbull,memaar fourth line ch..................

boht sohna likhya
Argument Is Bad,But Discussion Is Good, Because,
Argument Is To Find Out Who Is Right
and Discussion Is To Find Out what Is Right
User avatar
simi sandhu
PP te dadda daddi
 
Posts: 6170
Joined: January 4th, 2009, 7:23 pm
Location: rjp

Re: Kissa Kav (ਕਿੱਸਾ ਕਾਵ)

Postby Sukhjeet Brar » June 19th, 2009, 3:04 pm

bauhtt khoob deep.....
mai ik kaafi time pehla gall likhi si..oh yaad aa rahi hai..
manzil mil jandi hai,bass pehla pair hi putna aaukha hai...
assi tere naal ha 22...jinna k maitho sareya jarur hisaa paun di koshish karu...
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Kissa Kav (ਕਿੱਸਾ ਕਾਵ)

Postby cool_deep » June 19th, 2009, 5:42 pm

simi sandhu wrote:boht sohniya lines ne par menu kyi words de meaning nhi pta lage.........jive..istbull,memaar fourth line ch..................

boht sohna likhya

aah chakk biba... meanings

ਸ਼ੀਰੀ : ਕਿੱਸੇ ਦੀ ਨਾਇਕਾ
ਮਾਨੀ : ਪ੍ਰਾਚੀਣ ਕਾਲ ਦਾ ਇੱਕ ਮਹਾਨ ਚੀਨੀ ਨਕਾਸ਼
ਇਸਤੰਬੂਲ :ਤੁਰਕੀ ਦੀ ਇੱਕ ਪ੍ਰਸਿੱਧ ਬੰਦਰਗਾਹ
ਉਸਤਾਕਾਰ : ਨਿੱਪੁੰਨ ਕਾਰੀਗਰ
ਮੁੱਸਵਰੀ: ਚਿੱਤਰ ਕਲਾ
ਫ਼ਰਹਾਦ : ਨਾਇਕ ਜੋ ਸਾਮੀ ਨਾ ਦੇ ਕਾਰੀਗਰ ਦਾ ਪੁੱਤਰ ਸੀ
ਕਬਿਲਕਾਰ : ਨਿਪੁੰਨ
ਨਕਸ਼ ਨਿਗਾਰ: ਚਿੱਤਰਕਾਰ
ਮਲਕ: ਫ਼ਰਿਸ਼ਤਾ
ਸ਼ਮਸ਼ਾਦ: ਸਰੂ ਜਾਤੀ ਦਾ ਇੱਕ ਰੁੱਖ
ਨਿਸਾਰ : ਕੁਰਬਾਨ
ਤਲਬਗਾਰ : ਚਾਹੁਣ ਵਾਲਾ
te me meamaar ...mistry nu kehnde ne

Truth can be more of a stranger than Fiction
User avatar
cool_deep
Hun Yaar Wehle
 
Posts: 2409
Joined: February 25th, 2009, 7:06 pm
Location: patiala

Re: Kissa Kav (ਕਿੱਸਾ ਕਾਵ)

Postby amrinder_dullat » June 19th, 2009, 6:25 pm

kaim aa 22 g.............but very complicated..............dubara parh k samaj aea............
User avatar
amrinder_dullat
Uni. di lagg gi hawa
 
Posts: 1768
Joined: January 26th, 2009, 6:29 pm

Re: Kissa Kav (ਕਿੱਸਾ ਕਾਵ)

Postby mann amarpreet » June 19th, 2009, 6:38 pm

kyaa baatan ne... yaar aah cheez navi ea te wadiya v... khushi hoi padh k bhut

ਕਿੱਸਾ ਕਾਵ net te.. kamaal ae

posts merged, please do not double post - moderator
User avatar
mann amarpreet
Bacha
 
Posts: 32
Joined: December 3rd, 2008, 9:30 pm
Location: london

Re: Kissa Kav (ਕਿੱਸਾ ਕਾਵ)

Postby cool_deep » June 19th, 2009, 7:47 pm

ਬਾਬਲਾ ਇਕ ਹੈ ਅਰਜ਼ ਮੇਰੀ

ਸੁਣੇ ਨਾਲ ਖਿਆਲ ਦੇ ਸਿਫ਼ਤ ਸ਼ੀਰੀਂ
ਜ਼ੌਕ ਸ਼ੌਕ ਸੇਤੀ ਚਿਤ ਲਾ ਮੀਆਂ ||
ਇਕ ਰੋਜ਼ ਫ਼ੁਰਸਤ ਮੌਕਾ ਵੇਖ ਸ਼ੀਰੀਂ
ਦਿਤੀ ਬਾਪ ਨੂੰ ਬਾਤ ਸੁਣਾ ਮੀਆਂ||
ਕਹਿੰਦੀ ਬਾਬਲਾ ਇਕ ਹੈ ਅਰਜ਼ ਮੇਰੀ
ਕਰੋ ਹੁਕਮ ਤਾਂ ਦਿਆਂ ਅਲਾ ਮੀਆਂ||
ਕਹਿਆ ਸ਼ਾਹ ਅਜ਼ੀਜ਼ ਪਿਆਰ ਸੇਤੀ
ਆਖ ਚਾ ਬੱਚੀ ਨਾਲ ਚਾਅ ਮੀਆਂ||
ਕਾਰਣ ਛੈਲ ਸਹੇਲੀਆਂ ਮਹਿਲ ਮੇਰਾ
ਮਿਹਰਵਾਨ ਬਾਬਲ ਬਣਵਾ ਮੀਆਂ||
ਬੈਠਣ ਪਿਆਰੀਆਂ ਰੰਗ ਮੱਹਲ ਮੇਰੇ
ਨਿਤ ਚਿਤ ਲਗਾ ਲਗਾ ਮੀਆਂ||
ਇਸਤੰਬੂਲ ਦੇ ਵਿਚ ਤਰਖਾਣ ਸਾਮੀ
ਨਾਮੀ ਕਸਬ ਕਮਾਲ ਕਮਾਲ ਮੀਆਂ||
ਬੇਟਾ ਓਸਦਾ ਨਾਮ ਫ਼ਰਹਾਦ ਸੁਣਿਆ
ਐਪਰ ਉਸ ਥੀਂ ਬਹੁਤ ਦਾਨਾ ਮੀਆਂ||
ਸੁਣ ਕੇ ਗੱਲ ਅਜ਼ੀਜ ਦੀ ਇਹ ਧੀ ਸੰਦੀ
ਲੈਂਦਾ ਤੁਰੰਤ ਗੁਲਾਚ ਸਦਾ ਮੀਆਂ||
ਦਿਤਾ ਸ਼ਾਹ ਪੈਗ਼ਾਮ ਗ਼ੁਲਾਮ ਜਲਦੀ
ਸਾਮੀ ਸਣੇਂ ਫ਼ਰਹਾਦ ਲਿਆ ਮੀਆਂ||
ਆਨ ਫ਼ਾਨ ਗ਼ੁਲਾਮ ਰਵਾਂ ਹੋਇਆ
ਮਿਲਿਆ ਪਹੁੰਚ ਸਾਮੀ ਤਾਈਂ ਜਾ ਮੀਆਂ||
ਦਿਤਾ ਓਸ ਪੈਗਾਮ ਜਲਦੀ
ਸ਼ਾਹੀ ਹੁਕਮ ਤਮਾਮ ਫ਼ਰਮਾ ਮੀਆਂ||
ਜਹਿੰਦਾ ਸਣੇ ਫ਼ਰਹਾਦ ਦਰਬਾਰ ਸ਼ਾਹੀ
ਹਜ਼ਿਰ ਹੋ ਜਲਦੀ ਤੱਤੇ ਤਾ ਮੀਆਂ||
ਕੀਤਾ ਸ਼ਾਹ ਅਜ਼ੀਜ ਨੇ ਯਾਦ ਤੈਨੂੰ
ਸ਼ਾਦ ਹੋ ਫ਼ਰਹਾਦ ਬੁਲਾ ਮੀਆਂ||
ਸੁਣ ਕੇ ਹੁਕਮ ਤਰਖਾਣ ਗੁਲਾਮ ਕੋਲੋਂ
ਕੀਤਾ ਉਜਰ ਨਾ ਓਸਨੇ ਕਾ ਮੀਆਂ||
ਲੈ ਕੇ ਫ਼ਰਹਾਦ ਦਰਬਾਰ ਸ਼ਾਹੀ
ਪਹੁਤਾ ਨਾਲ ਗ਼ੁਲਾਮ ਦੇ ਧਾ ਮੀਆਂ||
ਉਸਤਾਕਾਰ ਸਰਕਾਰ ਦਰਬਾਰ ਅੰਦਰ
ਦਿਤਾ ਓਸ ਗ਼ੁਲਾਮ ਪਹੁੰਚਾ ਮੀਆਂ||
ਸਾਮੀ ਸ਼ਾਹ ਤਾਈਂ ਤਸਲੀਮਾਤ ਕਰ ਕੇ
ਆਂਦਾ ਅਦਬ ਆਦਾਬ ਬਜਾ ਮੀਆਂ||
ਹਥ ਜੋੜ ਸਾਮੀ ਤੋੜ ਅਰਜ਼ ਕੀਤੀ
ਕਰੋ ਹੁਕਮ ਗਰੀਬ ਤੇ ਚਾ ਮੀਆਂ||
ਦੋਵੇਂ ਬੂਟਿਆ ਸੱਦ ਕੇ ਬਾਪ ਬੇਟਾ
ਲਏ ਪਾਸ ਅਜ਼ੀਜ ਬਿਠਾ ਮੀਆਂ||
ਕੀਤਾ ਸ਼ਾਹ ਸੁਲਤਾਨ ਤਰਖਾਣ ਤਾਈਂ
ਮਿੱਠੀ ਨਾਲ ਜ਼ੁਬਾਨ ਫ਼ੁਰਮਾਨ ਮੀਆਂ||
ਰੰਗ ਰੰਗ ਦਾ ਰੰਗ ਮੱਹਲ ਸੋਹਣਾ
ਕਰੋ ਅਕਲ ਤੇ ਕਸਬ ਦੇ ਤਾਣ ਮੀਆਂ||
ਆਨ ਫ਼ਾਨ ਤਰਖਾਣ ਸੁਲਤਾਨ ਸੰਦਾ
ਕੀਤਾ ਜਾਨ ਕੁਰਬਾਨ ਪਰਵਾਨ ਮੀਆਂ||
ਰੁਖਸਤ ਲੈ ਤਰਖਾਣ ਸੁਲਤਾਨ ਕੋਲੋਂ
ਹੋਇਆ ਮਹਿਲ ਬਣਾਣ ਰਵਾਨ ਮੀਆਂ||

ਜ਼ੌਕ ਸ਼ੌਕ ਸੇਤੀ : ਪੂਰੇ ਚਾ ਨਾਲ
ਅਲਾ: ਬਿਆਣ ਕਰਨਾ, ਕਹਿਣਾ
ਸ਼ਾਹ ਅਜ਼ੀਜ : ਇਸੰਤਬੂਲ ਦਾ ਰਾਜਾ, ਤੇ ਸ਼ੀਰੀ ਦਾ ਪਿਤਾ
ਦਾਨਾ: ਸਿਆਣਾ
ਆਨ ਫ਼ਾਨ: ਛੇਤੀ
ਤਤੇ ਤਾ : ਇੱਕ ਦਮ
ਸ਼ਾਦ: ਖੁਸ਼
ਕਾ: ਕੋਈ
ਧਾ: ਦੌੜ ਕੇ
ਤਸਲੀਮਾਤ: ਸਲਾਮ
ਅਦਬ ਆਦਾਬ : ਆਦਰ ਸਨਮਾਨ
ਤੋੜ: ਅੰਤ
ਰੁਖਸਤ: ਵਿਦਾਇਗੀ

Truth can be more of a stranger than Fiction
User avatar
cool_deep
Hun Yaar Wehle
 
Posts: 2409
Joined: February 25th, 2009, 7:06 pm
Location: patiala

Re: Kissa Kav (ਕਿੱਸਾ ਕਾਵ)

Postby manpreetdhindsa » June 19th, 2009, 7:54 pm

ah kamm vadhia kita deep sian....
hope tusi cheti hi kito Kissa pooran bhagat da lai k aoge... meinu bahla pasand hai oh
My Latest Post in My Poetry----> Main bas yuhi
Submitted on May 25 2013

.
User avatar
manpreetdhindsa
PP in Afterlife
 
Posts: 8997
Joined: December 19th, 2008, 8:25 pm
Location: Patiala
Highscores: 3

Re: Kissa Kav (ਕਿੱਸਾ ਕਾਵ)

Postby Sukhjeet Brar » June 19th, 2009, 7:58 pm

bauht khoob ihni mehnaat ... :D :rock:
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Kissa Kav (ਕਿੱਸਾ ਕਾਵ)

Postby 5982 » June 19th, 2009, 9:25 pm

hats off cool deep
JEONDE WASDE RAHO SATTEY KHEIRAY
dr. HARSIMRAN SANDHU
User avatar
5982
Hun Yaar Wehle
 
Posts: 2116
Joined: April 12th, 2009, 9:50 pm
Location: patiala

Re: Kissa Kav (ਕਿੱਸਾ ਕਾਵ)

Postby cool_deep » June 20th, 2009, 9:02 pm

thanks ji sab da...

(galti naal jatoi ji di gazl ethe pa ditti...moving it to Deepak ji's thread)

Truth can be more of a stranger than Fiction
User avatar
cool_deep
Hun Yaar Wehle
 
Posts: 2409
Joined: February 25th, 2009, 7:06 pm
Location: patiala

Re: Kissa Kav (ਕਿੱਸਾ ਕਾਵ)

Postby bobbysandhu » June 20th, 2009, 9:30 pm

yaar bai bahut mehnat kar rea tu... enna punjabi ch type karna hi bada aukha.... salute to your dedication...
Image
Image
Image
Image
User avatar
bobbysandhu
Site Admin
 
Posts: 14309
Joined: February 3rd, 2008, 5:07 pm
Location: Chandigarh
Highscores: 12

Re: Kissa Kav (ਕਿੱਸਾ ਕਾਵ)

Postby cool_deep » June 21st, 2009, 11:33 pm

ਇਹਨਾ ਸੂਰਤਾਂ ਵਿੱਚ ਨਾ ਸੀਰਤਾਂ ਨੇ

ਤੇਰੇ ਤੌਰ ਹੋਏ ਹੋਰ ਹੋਰ ਬੱਚਾ
ਗੋਰ ਵਿੱਚ ਨਿਘੋਰ ਕੇ ਚਲ ਨਾਹੀਂ||
ਕਿਹੜੀ ਗੱਲ ਤੇ ਹੋ ਮੁਸ਼ਤਾਕ ਬੈਠੋਂ
ਸ਼ੀਰੀਂ ਸ਼ੈਲ ਦੇ ਹੁਸਨ ਤੇ ਡੁੱਲ੍ਹ ਨਾਹੀਂ||
ਇਹਨਾ ਸੂਰਤਾਂ ਵਿੱਚ ਨਾ ਸੀਰਤਾਂ ਨੇ
ਬੱਚਾ, ਸੂਰਤਾਂ ਮੂਰਤਾਂ ਭੁਲ ਨਾਹੀਂ||
ਸੀਰਤ ਬਾਝ ਸੂਰਤ ਮੂਰਤ ਭੁੱਲ ਨਾਹੀਂ
ਬਾਝੋਂ ਜਾਨ ਨਾ ਜਾਨ ਦੇਹ, ਭੁੱਲ ਨਾਹੀਂ||
ਆਸ਼ਿਕ ਹੋ ਕੇ ਆਸ਼ਿਕ ਦੀ ਜਾਨ ਦੇਸੇਂ
ਪਾਏਂ ਵਿੱਚ ਜਹਾਨ ਦੇ ਮੁੱਲ ਨਾਹੀਂ||
ਜੇਕਰ ਸ਼ਾਹ ਅਜ਼ੀਜ ਨੂੰ ਸਾਰ ਹੋਸੀ
ਮਾਰੇ ਸਾੜ ਸਾਡੀ ਕੁਲ ਕੁਲ ਨਾਹੀਂ||
ਚਾਹੇਂ ਨਾਲ ਸ਼ਹਿਜ਼ਾਦੀਆਂ ਨੇਹੁੰ ਲਾਇਆ
ਰੁਲ ਰੁਲ ਮਰਸੋਂ ਰੁਲ ਰੁਲ ਨਾਹੀਂ||
ਮੋਤੀ ਲਾਲ ਦੇ ਕਰੇਂ ਖਰੀਦ ਕਿਓਂ ਕਰ
ਤੇਰ ਪੱਲੜੇ ਕੱਚ ਦਾ ਮੁੱਲ ਨਾਹੀਂ||
ਹੱਟ ਹੁਸਨ ਦੀ ਦੇਖ ਕੇ ਹਤ ਬੱਚਾ
ਫ਼ੜ ਤੱਕੜੀ ਇਸ਼ਕ ਦੀ ਭੁਲ ਨਾਹੀਂ||
ਇਸ਼ਕੋਂ ਸੰਗ ਰਖੇਂ ਤਾਂਹੀ ਨੰਗ ਰਖੇਂ
ਜੇਕਰ ਸੰਗ ਰਖੇਂ ਉਧੜੇ ਖੱਲ੍ਹ ਨਾਹੀਂ||
ਵੇਖ ਜਟੀਆਂ ਜਟੀਆਂ ਜੁੱਟੀਆਂ ਨੇ
ਵਿਚ ਇਸ਼ਕ ਬਜ਼ਾਰ ਦੇ ਖਲ੍ਹ ਨਾਹੀਂ||
ਬੂਟਾ ਰੱਬ ਥੀਂ ਮੰਗ ਕੇ ਪਾਲਿਓਂ ਮੈਂ
ਨਾਲ ਇਸ਼ਕ ਦੇ ਹਵਾ ਛੱਲ ਨਾਹੀਂ||

ਤੌਰ: ਰੰਗ ਢੰਗ
ਗੋਰ: ਕਬਰ
ਮੁਸ਼ਤਾਕ: ਇੱਛਾ ਕਰਨ ਵਾਲਾ
ਸਾਰ: ਖਬਰ
ਕੁਲ: ਖਾਨਦਾਨ
ਹੱਟ: ਦੁਕਾਨ
ਖਲ੍ਹ: ਖਲੋ
ਹਵਾ: ਤ੍ਰਿਸ਼ਨਾ
ਇਹਨਾ ਸੂਰਤਾਂ ਦੇ ਵਿੱਚ ਨਾ ਸੀਰਤਾਂ ਨੇ: ਰੂਪਵਾਨ ਲੋਕ ਗੁਨਵਾਨ ਨਹੀਂ ਹੁੰਦੇ

Truth can be more of a stranger than Fiction
User avatar
cool_deep
Hun Yaar Wehle
 
Posts: 2409
Joined: February 25th, 2009, 7:06 pm
Location: patiala

Re: Kissa Kav (ਕਿੱਸਾ ਕਾਵ)

Postby dollysandhu » June 22nd, 2009, 7:59 pm

:salute: kya baata en deep veer,,,jiooo
Join us on Facebook :

:arrow: PunjabiPortal 's Facebook Page
User avatar
dollysandhu
PP Nirvana
 
Posts: 39312
Joined: February 3rd, 2008, 6:37 pm
Location: Patiala

Re: Kissa Kav (ਕਿੱਸਾ ਕਾਵ)

Postby Sukhjeet Brar » June 22nd, 2009, 8:13 pm

ਮੋਤੀ ਲਾਲ ਦੇ ਕਰੇਂ ਖਰੀਦ ਕਿਓਂ ਕਰ
ਤੇਰ ਪੱਲੜੇ ਕੱਚ ਦਾ ਮੁੱਲ ਨਾਹੀਂ||
ਹੱਟ ਹੁਸਨ ਦੀ ਦੇਖ ਕੇ ਹਤ ਬੱਚਾ
ਫ਼ੜ ਤੱਕੜੀ ਇਸ਼ਕ ਦੀ ਭੁਲ ਨਾਹੀਂ||
ਇਸ਼ਕੋਂ ਸੰਗ ਰਖੇਂ ਤਾਂਹੀ ਨੰਗ ਰਖੇਂ
ਜੇਕਰ ਸੰਗ ਰਖੇਂ ਉਧੜੇ ਖੱਲ੍ਹ ਨਾਹੀਂ||

bauhtt khooob...deep 22 mohmmad boota gujraati bare v kujh varnan hai ta pehli post edit kar paa de..
jihn ne iss kisse di rachna keeti....
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Kissa Kav (ਕਿੱਸਾ ਕਾਵ)

Postby cool_deep » June 23rd, 2009, 7:43 pm

ਸ਼ੀਰੀਂ ਕੌਣ ਨਾਲੇ ਦਸ ਇਸ਼ਕ ਕਹਿੜਾ

ਨਾਲ ਰੋਹ ਦੇ ਰੋ ਜਵਾਬ ਕਰਦਾ
ਭਾਵੇਂ ਅਕਲ ਹੋਇਆ ਤੇਰਾ ਖਾਮ ਬਾਬਾ||
ਸ਼ੀਰੀਂ ਕੌਣ ਨਾਲੇ ਦਸ ਇਸ਼ਕ ਕਹਿੜਾ
ਸੁਣਿਆਂ ਤੁਧ ਥੀਂ ਅਜ ਮੈਂ ਨਾਮ ਬਾਬਾ||
ਦਸ ਇਸ਼ਕ ਦਾ ਖਾਸ ਮਕਾਨ ਮੈਨੂੰ
ਜਿਥੇ ਵਸਦਾ ਇਸ਼ਕ ਮੁਦਾਮ ਬਾਬਾ||
ਯਾ ਹੈ ਚੀਨ ਯਾ ਕੰਧਾਰ ਵੱਸੇ
ਯਾ ਉਹ ਰੂਮ ਦੇ ਮੁਲਕ ਵਿਚ ਸ਼ਾਮ ਬਾਬਾ||
ਇਸ਼੍ਕ ਢੂੰਡਦਾ ਫ਼ਿਰੇ ਜਹਾਨ ਸਾਰਾ
ਦਸ ਇਸ਼ਕ ਕੋਈ ਬੁਰਾ ਏ ਕਾਮ ਬਾਬਾ||
ਕੁਤਬ ਔਲੀਏ ਅੰਬੀਏ ਗੌਂਸ ਮੁਰਸਲ
ਨਿਓਂ ਨਿਓਂ ਕਰਨ ਓਸ ਨੂੰ ਸਲਾਮ ਬਾਬਾ||
ਸ਼ਾਲਾ ਅੱਖੀਆਂ ਸੜਣ ਜੇ ਇਸ਼ਕ ਡਿਠਾ
ਦੋਵੇਂ ਕੂੜ ਦੇ ਮੁਝ ਇਲਜ਼ਾਮ ਬਾਬਾ||
ਕਦੋਂ ਵੇਖਿਆ ਇਸ਼ਕ ਤੂੰ ਨਾਲ ਮੇਰੇ
ਮੈਂ ਹਾਂ ਪਾਸ ਤੇਰੇ ਸੁਬ੍ਹਾ ਸ਼ਾਮ ਬਾਬਾ||
ਹਥੋਂ ਇਸ਼ਕ ਸਦੀ ਦਸ ਪਾ ਮੈਨੂੰ
ਭੇਜਾਂ ਦੇ ਸਲਾਮ ਪੈਗਾਮ ਬਾਬਾ||
ਮੁਰ੍ਸ਼ਦ ਬੂਟਿਆ ਪਗੜਸਾਂ ਇਸ਼ਕ ਹਜ਼ਰਤ
ਬਕਸ਼ੇ ਰੱਬ ਗੁਨਾਹ ਤਮਾਮ ਬਾਬਾ||

ਰੋਹ : ਨਰਾਜ਼ਗੀ
ਖ਼ਾਮ: ਕੱਚੀ
ਅਕਲ ਹੋਇਆ ਖ਼ਾਮ: ਮੱਤ ਮਾਰੀ ਗਈ
ਮਕਾਨ: ਟਿਕਣਾ
ਮੁਦਾਮ: ਨਿੱਤ ਰਹਿਣ ਵਾਲਾ
ਸ਼ਾਮ: ਪ੍ਰਾਚੀਨ ਸੀਰੀਆ
ਅੰਬੀਏ: ਨਬੀ ਦ ਬਹੁਵਚਨ
ਹਥੋ : ਸਗੋਂ
ਪਦੜਸਾਂ: ਫ਼ੜਾਂਗਾ

Truth can be more of a stranger than Fiction
User avatar
cool_deep
Hun Yaar Wehle
 
Posts: 2409
Joined: February 25th, 2009, 7:06 pm
Location: patiala

Re: Kissa Kav (ਕਿੱਸਾ ਕਾਵ)

Postby Sukhjeet Brar » June 24th, 2009, 5:52 am

ਮੁਰ੍ਸ਼ਦ ਬੂਟਿਆ ਪਗੜਸਾਂ ਇਸ਼ਕ ਹਜ਼ਰਤ
ਬਕਸ਼ੇ ਰੱਬ ਗੁਨਾਹ ਤਮਾਮ ਬਾਬਾ||

bauhtt wadhiyaa deep jo mohammda butta ji bare jaankari ditti..
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....
User avatar
Sukhjeet Brar
PP Loves this member
 
Posts: 10577
Joined: November 21st, 2008, 9:56 am
Location: sri ganganagar(Rajasthan)

Re: Kissa Kav (ਕਿੱਸਾ ਕਾਵ)

Postby simi sandhu » June 24th, 2009, 10:13 am

deep bhaji salute aa tuhanu jo k punjabi sahit nu aaghe le k ja rahe ho...........mere to punjabi hi boht aukhi type hundi hai.te tusi punjabi da khajana kholya hoya....................boht sohniya lines ne...........
Argument Is Bad,But Discussion Is Good, Because,
Argument Is To Find Out Who Is Right
and Discussion Is To Find Out what Is Right
User avatar
simi sandhu
PP te dadda daddi
 
Posts: 6170
Joined: January 4th, 2009, 7:23 pm
Location: rjp
Next

Return to Eminent Poets & Writers

Who is online

Users browsing this forum: No registered users and 0 guests

Site Meter

Valid CSS!