9:08 am - Sunday March 26, 2017

Satrangi Peengh 2 Review

Satrangi Peengh Reviewਸਰੋਤੇਆਂ ਦੀ ਮੰਗ ‘ਤੇ ਪੁਰਾਤਨ ਗਾਇਕੀ ‘ਤੇ ਲੋਕ ਸਾਜ਼ਾਂ ਨਾਲ ਰੰਗੀ ਸਤਰੰਗੀ ਪੀਂਘ-੨ ਦਾ ਬਹੁਤ ਵਧੀਆ ਉਧਮ ਕੀਤਾ ਗਿਆ ਹੈ ਸਾਰੀ ਟੀਮ ਵੱਲੋਂ. ਜਿਸਦੇ ਲਈ ਉਹ ਸ਼ਾਵਾਸ਼ੇ ਦੇ ਪਾਤਰ ਨੇ | ਗੀਤਾਂ ਦੇ ਲਿਖਤੀ ਰੂਪ ਨਾਲ ਐਲਬਮ ਰਿਲੀਜ਼ ਕਰਨ ਵਾਲਾ ਕੰਮ ਵੀ ਵਧੀਆ ਲੱਗਿਆ. ਇਸ ਨਾਲ ਸਭਨੂੰ ਬੋਲਾਂ ਦੀ ਵੀ ਅਸਾਨੀ ਨਾਲ ਸਮਝ ਆਊ |

ਜੋ-ਜੋ ਗੀਤਾਂ ਨੂੰ ਸੁਣ ਮਹਿਸੂਸ ਹੋਇਆ ਉਸ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ, ਜੇ ਕੋਈ ਗੱਲ ਵੱਧ-ਘਟ ਲੱਗੇ ਤਾਂ ਮੁਆਫੀ ਹੈ -ਸੁਖਜੀਤ ਬਰਾੜ

੧. ਸ਼ਹੀਦ ਭਗਤ ਸਿੰਘ
ਕਰਨੈਲ ਪਾਰਸ ਦੁਆਰਾ ਸ਼ਹੀਦ ਭਗਤ ਸਿੰਘ’ ‘ਤੇ ਭੈਣ ਅਮਰ ਕੌਰ ਦੀ ਆਖਰੀ ਮਿਲਣੀ ‘ਤੇ ਲਿਖੀ ਕਵੀਸ਼ਰੀ ‘ਪੇਟੋਂ ਇੱਕ ਮਾਤਾ ਦਿਓਂ, ਮੁੜਕੇ ਜਨਮ ਨੀ ਲੈਣਾ ਵੀਰਾ’ ਭੈਣ ਦੇ ਵਿਰਾਗ ‘ਤੇ ਵੀਰਤਾ ਨੂੰ ਦਰਸਾਉਂਦੀ ਹੈ.. ਮਾਨ ਭਰਾਵਾਂ ਨੇ ETC ਦੇ ‘ਪਿਂਡਾਂ ਵਿੱਚੋਂ ਪਿੰਡ’ ਵਿੱਚ ਢੱਡ-ਸਾਰੰਗੀ ‘ਤੇ ਸੁਣਾਈ ਸੀ ਹੁਣ ਵੀ ਬਾਖੁਬੀ ਰਿਕਾਰਡ ਕਰਵਾਈ ਹੈ |

੨. ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ
ਕਰਨੈਲ ਪਾਰਸ ਦੀ ਇੱਕ ਹੋਰ ਕਾਲਜਯੀ ਕਾਲਜਯੀ ਰਚਨਾ “ਹੈ ਆਉਣ-ਜਾਣ ਬਣਿਆ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ ” ਜੋ ਪਹਿਲਾ ਕਰਨੈਲ ਪਾਰਸ ‘ਤੇ ਦਿਲਸ਼ਾਦ ਅਖ਼ਤਰ ਵੱਲੋਂ ਰਿਕਾਰਡ ਕਰਵਾਈ ਹੈ…. ਉਸਨੂੰ ਮੁੜ ਦੁਬਾਰਾ ਬਹੁਤ ਖੁੱਭ ਕੇ ‘ਤੇ ਜ਼ੋਰ ਨਾਲ ਗਾਇਆ ਹੈ ਮਾਨ ਭਰਾਵਾਂ ਨੇ | ਪਹਿਰੇ ਵਿੱਚ ਇੱਕ ਦੇ ਸਤਰ ਛੱਡਣ ਤੋਂ ਪਹਿਲਾਂ ਹੀ ਦੂਜਾ ਸਤਰ ਚੱਕ ਲੈਂਦਾ ਹੈ ਇਹ ਚੀਜ਼ ਬਹੁਤ ਵਧੀਆ ਲੱਗੀ | ਜੈਦੇਵ ਹੁਰਾਂ ਨੇ ਵੀ ਕਵੀਸ਼ਰੀ ਵਿੱਚ ਵਾਧੂ ਸੰਗੀਤ ਨਾ ਪਾ ਬਹੁਤ ਵਧੀਆਂ ਕੰਮ ਕੀਤਾ |

੩. ਬਾਬੇ ਬਿਸ਼ਨੇ ਦੀ ਬੈਠਕ
ਮਾਨ ਮਰਾੜਾਂ ਆਲੇ ਦੀ ਕਲਮੋਂ ਨਿਕਲਿਆਂ ਪੇਂਡੂ ਰੰਗ ਦਾ ਗੀਤ…. ਜੋ ਮੱਲੋ-ਮੱਲੀ ਪਿੰਡ ਦੇ ਕਿਸੇ ਬਾਬੇ ਦੀ ਬੈਠਕ ‘ਚ ਜਾ ਬਿਠਾਉਂਦਾ ਹੈ | ਬਾਬੇ ਬਿਸ਼ਨੇ ਰਾਹੀ ਘੋਟਾਲੇਆਂ, ਅਜੋਕੀ ਗਾਇਕੀ ‘ਤੇ ਚੋਟ ਕਰਦੇਆਂ ਪਿੰਢ ਦਾ ਰੌਣਕ ਮੇਲਾ ਦਰਸ਼ਾਉਂਦਾ ਹੈ |

੪. ਪੰਜਾਬ ਬੋਲਦਾ ਹਾਂ
“ਦਿਲ ਵਿੱਚ ਦਰਦ, ਅੱਖਾਂ ਵਿੱਚ ਪਾਣੀ, ਮੈਂ ਪੰਜਾਬ ਬੋਲਦਾ ਹਾਂ” ਰਾਹੀ ਮਰਾੜਾਂ ਵਾਲੇ ਨੇ ਪੰਜਾਬ ਦੇ ਖੇੜੇਆਂ ਵਾਲੇ ਪੱਖ ਤੋਂ ਪਾਸੇ ਹੋ ਦੁਖਾਂਤ ਵਾਲੇ ਪੱਖ ਨੂੰ ਦਰਸ਼ਾਇਆ ਹੈ |

੫. ਯਾਦਾਂ ਰਹਿ ਜਾਣੀਆਂ
ਮੱਲੋਂ-ਮੱਲੀ ਬੁੱਲਾਂ ‘ਤੇ ਚੜਨ ਵਾਲ ਗੀਤ…… ਬਾਬੂ ਸਿੰਘ ਮਾਨ ਦੇ ਲਿਖੇ “ਪਤਾ ਨਹੀਂ ਰੱਬ ਕੇਹੜੇਆਂ ਰੰਗਾਂ ਵਿੱਚ ਰਾਜ਼ੀ’, “ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ’ ਦੇ ਬਰੋਬਰ ਦਾ ਗੀਤ |

੬. ਵਣਜਾਰਾ
ਬਾਬੂ ਸਿੰਘ ਮਾਨ ਦਾ ‘ਗੀਤਾਂ ਦਾ ਵਣਜਾਰਾ’ ਕਿਤਾਬ ਲਈ ਲਿਖਿਆ ਪੰਤਾਲੀ ਕੁ ਵਰੇ ਪਹਿਲਾ ਦਾ ਗੀਤ ਜੋ ਹੰਸਰਾਜ ਹੰਸ ਨੇ ਵੀ ਗਾਇਆ ਹੈ ਉਸਨੂੰ ਹਰਭਜਨ ਮਾਨ ਨੇ ਚੰਗਾ ਨਿਭਾਇਆ ਹੈ |
“ਆਪੇ ਹੀ ਚੜਾਈਆ, ਆਪੇ ਹੀ ਭੰਨੀਆਂ, ਆਪੇ ਹੀ ਰਹੀ ਪਛਤਾ”
ਬਿਨਾ ਮੁੱਲ ਤਾਰੇਆਂ ਚੜਾਈਆਂ ਹੋਈਆਂ ਚੁੜੀਆਂ, ਸਾਥੋਂ ਨਹੀਂ ਜੀ ਹੁੰਦੀਆਂ ਹੰਢਾ…. ”
ਇੱਕ ਮੁਟਿਆਰ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਖੂਬਸੂਰਤ ਗੀਤ ਹੈ |

੭.ਉਹ ਚਲੀ ਗਈ
ਉਦਾਸ ਰੰਗ ਦਾ ਇਹ ਗੀਤ ਹੈ ਤਾਂ ਖੁਬਸੂਰਤ ਪਰ ਲੋਕ ਰੰਗਾਂ ਜਾਂ ਸਮੂਹ ਦੀ ਬਾਤ ਪਾਉਂਦੀ ਐਲਬਮ ‘ਸਤਰੰਗੀ ਪੀਂਘ-੨’ ਦੇ ਲਿਹਾਜ ਨਾਲ ਅਣਫਿੱਟ ਲੱਗਿਆ | ਇਸ ਤੋਂ ਚੰਗਾਂ ‘ਪਿਆਰ ਤੋਂ ਬਗੈਰ ਵੀ ਹੋਰ ਬਥੇਰੇ ਦੁੱਖ ਨੇ’ ਜਾਂ ‘ਗੁਰੂ ਦੀ ਕਿਰਪਾ ਹੈ’ ਰਿਕਾਰਡ ਕਰਵਾਉਂਦੇ ਤਾਂ ਐਲਬਮ ਨਾਲ ਨਿਆਂ ਹੋਣਾ ਸੀ |

੯. ਪਰੀ ਪ੍ਰਾਹੁਣੀ
“ਰੱਤੀ ਤੇਰੀ ਢੋਲ ਮੇਰੇਆਂ ਲੂੰਗੀ” ਦੀ ਲੋਕ ਧੁੰਨ ‘ਤੇ ਦੋਹਵਾਂ ਭਰਾਵਾਂ ਦੀ ਆਵਾਜ਼ ‘ਚ ਮੁਟਿਆਰ ਦੀ ਸਿਫਤ ਕਰਦਾ ਸ਼ਿੰਗਾਰ ਰਸ ਦਾ ਖੂਬਸੂਰਤ ਗੀਤ |

੮. ਫੁੱਲਕਾਰੀ
ਇਹ ਗੀਤ ਪਹਿਲਾ ਗੁਰਸੇਵਕ ਮਾਨ ਨੇ ‘ਕਮਾਲ’ ਐਲਬਮ ਲਈ ਰਿਕਾਰਡ ਕਰਵਾਇਆ ਹੋਇਆ ਸੀ….. ਦੋਹਵਾਂ ਭਰਾਵਾਂ ਦੀ ਆਵਾਜ਼ ਨਾਲ ਪਹਿਲਾਂ ਨਾਲੋਂ ਨਿੱਖਰ ਕੇ ਗੀਤ ਸਾਹਮਣੇ ਆਇਆ ਹੈ | (2776)

Filed in: Music Review, Punjabi Music

You might also like

Harbhajan and Gursewak Mann performed Satrangi Peengh 2 for Press Harbhajan Mann and Gursewak Mann have finally released Satrangi Peeng 2 and they had an unusual meet...
Jazzy B – Maharajas Review Maharajas is an awesome looking album with a great inlay design and layout. In the first look the album...
Power Cut Review Review | Movie Info | Discuss in Community Power Cut Review by Punjabiportal Members I’ve always...
Bhinda Aujla – Dramey Baazi Bhinda Aujla's album Dramey Baazi is out. The music has been composed & produced by Ravi Bal who...
Pinky Moge Wali Review Review | Movie Info | Discuss in Community Pinky Moge Wali Review This movie isn't as bad as everyone...

7 Responses to “Satrangi Peengh 2 Review”

 1. January 27, 2013 at 5:23 pm #

  Bhaiji, thanks for writing the review. Can you please write this review in english as I’m unable to understand punjabi words. I tried google translate but that was unable to translate it to english.

 2. January 23, 2013 at 3:25 pm #

  Dhanwad eh likhan layi Sukhjeet ji. Udeek si is album de review di

 3. sukhjeet brar
  January 23, 2013 at 1:15 pm #

  @jagseerat, aman, navroop, geet
  ਪੁਰਾਤਨ ਗਾਇਕੀ ‘ਤੇ ਲੋਕਾਂ ਨਾਲ ਜੁੜੇ ਗੀਤਾਂ ਤੇ ਸਰਸਰੀ ਜਿਹੇ ਵਿਚਾਰਾਂ ਨੂੰ ਪੜਨ ‘ਤੇ ਪਸੰਦ ਕਰਨ ਲਈ ਸਾਰੇਆਂ ਦਾ ਸ਼ੁਕਰੀਆ | ਐਲਬਮ ਦੇ ਸਫਲ ਹੋਣ ਦੀਆਂ ਖਬਰਾਂ ਨੇ ਸੋ ਆਸ ਹੈ ਮਾਨ ਭਾਈ ਅਗਾਂਹ ਵੀ ਦੋ-ਤਿੰਨ ਸਾਲਾਂ ਤੋਂ ਗਾਇਕੀ ਦੇ ਅਸਮਾਨ ‘ਚ ਸਤਰੰਗੀ ਪੀਂਘ ਚੜਾਉਂਦੇ ਰਹਿਣਗੇ…… ਔਰ ਚੰਗੀ ਗਾਇਕੀ-ਗੀਤਕਾਰੀ ‘ਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਵੀ ਭਰਪੂਰ ਹੁਲਾਰਾ ਦਿੰਦੇ ਰਹਿਣਗੇ |

 4. geet sandhu
  January 23, 2013 at 4:35 am #

  Bada he khoobsoorat review ditta hai sukhjeet :)

 5. navroop singh
  January 22, 2013 at 3:10 pm #

  Mann bharavan di gayeki sachi hi kabeli tareef hai te jeho ji lekhni lai ke album kaddi hai ohde layi v eh kaabli tareef kam hai.

 6. aman
  January 22, 2013 at 2:04 pm #

  karzdaar han eh singers de jinnah haje vi punjabi nu hi gayia te punjab layi hi gayea!!!

 7. Jagserat Mann
  January 22, 2013 at 1:50 pm #

  Punjabi vich likhya pad dil bada khush hoya. Sukhjeet Brar huna ne badi der baad kujh likhya hey…. welcome back a ji.

Leave a Reply