2:16 am - Tuesday March 28, 2017

ਸੰਖੇਪ ਮੁਲਾਕਾਤ ਬੌਬੀ ਸੰਧੂ, ਰਾਣਾ ਰਣਬੀਰ ਤੇ ਟੀਮ ਦੇ ਨਾਲ – ਮੇਰੇ ਆਪਣੇ ਵਿਚਾਰ

Bobby Sandhu Dr Gurtejਦੋ ਤਿੰਨ ਸਾਲ ਪਹਿਲਾਂ ਰਾਣਾ ਰਣਬੀਰ ਜੀ ਦੀ ਫਿਲਮ ” ਕੱਬਡੀ ” ਦੇ ਬਾਰੇ ਕੁਝ ਵਿਚਾਰ ਮੈਂ ਪੰਜਾਬੀ ਪੋਰਟਲ ਤੇ ਲਿਖੇ ਸਨ. ਮੇਰੇ ਇਹਨਾਂ ਵਿਚਾਰਾਂ ਨੂੰ ਪੜ ਕੇ ਰਾਣਾ ਰਣਬੀਰ ਨੇ ਬੜੀ ਹੀ ਤਹਜ਼ੀਬ ਤੇ ਗਹਰਾਈ ਨਾਲ ਆਪਣਾ ਜਵਾਬ ਦਿੱਤਾ. ਰਾਣਾ ਰਣਬੀਰ ਦੇ ਜਵਾਬ ਨੇ ਮੇਰੀ ਬਹੁਤ ਹੌਸਲਾ ਅਫਜਾਈ ਕੀਤੀ ਜਿਸ ਕਰਕੇ ਮੈਂ ਓਹਨਾਂ ਨੂੰ ਇਕ ਬਿਜਲਈ ਪਤਰ ਲਿਖ ਭੇਜਿਆ. ਓਹਨਾਂ ਨੇ ਮੈਨੂੰ ਆਪਣਾ ਫੋਨ ਨੰਬਰ ਜਵਾਬ ਦੇ ਵਿਚ ਦਿੱਤਾ. ਫੋਨ ਤੇ ਗਲ ਬਾਤ ਕੀਤੀ ਤਾਂ ਕਈ ਗੱਲਾਂ ਦੀ ਹੈਰਾਨੀ ਹੋਈ, ਇਕ ਤਾਂ ਗਲ ਕਰਨ ਦਾ ਲਹਿਜਾ- ਠ੍ਰ੍ਮੇ ਤੇ ਨਰਮਾਈ ਨਾਲ ਭਰਿਆ, ਦੂਸਰੀ ਗੱਲ ਰਾਣਾ ਬਾਈ ਜੀ ਨੇ ਵਕ਼ਤ ਵੀ ਮੈਨੂੰ ਪੂਰਾ ਖੁਲ ਕੇ ਦਿੱਤਾ ਜਿਸ ਕਰਕੇ ਮੈਂ ਆਪਣੇ ਦਿਲ ਦੀ ਸਾਰੀ ਭੜਾਸ ਕਢ ਲਈ, ਜੋ ਜਿਆਦਾਤਰ ਫਿਲਮ ਸਕ੍ਰਿਪਟ ਦੇ ਨਾਲ ਹੀ ਸਬੰਧਿਤ ਸੀ. ਇਸ ਤੋਂ ਬਾਅਦ ਹੀ ਮੈਂ ਸਹੀ ਮਾਇਨਿਆਂ ਦੇ ਵਿਚ ਆਪਣੇ ਵਿਚਾਰਾਂ ਨੂੰ ਕਾਗਜ਼ੀ ਰੂਪ ਦੇਣ ਦੇ ਕਾਬਲ ਹੋ ਸਕਿਆ. ਕਈ ਮਹੀਨਿਆਂ ਤੋਂ ਸੋਚ ਰਿਹਾ ਸੀ ਪੰਜਾਬ ਜਾ ਕੇ ਹੀ ਰਾਣਾ ਬਾਈ ਨੂੰ ਮਿਲਾਗਾਂ.

ਪਰ ਰਬ ਨੇ ਇਸ ਵਾਰ ਬੜੀ ਜਲਦੀ ਹੀ ਦਿਲ ਦੀ ਗੱਲ ਸੁਣ ਲਈ. ਜਦ ਮੈਨੂੰ ਪੰਜਾਬੀ ਪੋਰਟਲ ਦੇ ਸਦਕਾ ਹੀ ਇਹ ਪਤਾ ਲੱਗਾ ਕੇ ਰਾਣਾ ਬਾਈ ਜੀ ਇਕ ਟੀਮ ਦੇ ਨਾਲ ਪੰਜਾਬੀ ਨਾਟਕ ਲੈ ਕੇ ਆਸਟਰੇਲੀਆ ਆ ਰਹੇ ਹਨ . ਮੌਕੇ ਤੇ ਹੀ ਬੌਬੀ ਸੰਧੂ ਨਾਲ ਵੀ ਸੰਪਰਕ ਬਣਾਉਣ ਲਈ ਆਪਣਾ ਨੰਬਰ ਮੈਂ ਬਿਜਲਈ ਪੱਤਰ ਦੇ ਵਿਚ ਭੇਜ ਦਿਤਾ, ਜਿਸ ਨੂੰ ਵੇਖ ਕੇ ਬੌਬੀ ਨੇ ਆਪਣੇ ਵਾਦੇ ਮੁਤਾਬਿਕ ਮੈਲਬਰਨ ਪੁੱਜਣ ਤੋਂ ਪਹਿਲਾਂ ਹੀ ਸਮਾਂ ਕੱਢ ਕੇ ਮੇਰੇ ਨਾਲ ਫੋਨ ਤੇ ਗਲ ਕਰ ਲਈ. ਐਤਵਾਰ ਨੂੰ ਮੈਂ ਆਪਣੀ ਸ਼ਿਫਟ ਖਤਮ ਕੀਤੀ ਤੇ ਥਕਾਵਟ ਦੂਰ ਕਰਨ ਲਈ ਕੋਕੇ ਕੋਲੇ ਦਾ ਇਕ ਵੱਡਾ ਗਿਲਾਸ ਅੰਦਰ ਸੁੱਟਿਆ ਤੇ ਫੇਰ ਕਾਰ ਦੇ ਬ੍ਰੇਕ ਸਾਊਥ ਮੋਰੰਗ ਜਾ ਕੇ ਹੀ ਲਾਏ. ਥਿਏਟਰ ਹਾਲ ਦੇ ਕਰੀਬ ਜਾ ਕੇ ਵੇਖਿਆ ਤਾਂ ਰੰਗ ਬਰੰਗੀਆਂ ਪੱਗਾਂ ਤੇ ਪੰਜਾਬੀ ਸੂਟਾਂ ਦੀ ਟੋਹਰ ਲਿਸ਼ਕਾਂ ਮਾਰ ਰਹੀ ਸੀ.

ਮੈਲਬਰਨ ਵਿਚ ਪੰਜਾਬੀਆਂ ਦੀਆਂ ਕਾਰਾਂ ਦੇ ਨੰਬਰ ਦੇਖਣ ਦਾ ਆਪਣਾ ਸ੍ਵਾਦ ਹੈ. ਬੱਬੂ ਮਾਨ ਦੇ ਪ੍ਰੋਗ੍ਰਾਮ ਵੇਲੇ ਮੈਨੂੰ ”ਬਠਿੰਡਾ” ਨੰਬਰ ਵੇਖਣ ਨੂੰ ਮਿਲਿਆ ਸੀ ਤੇ ਇਸ ਵਾਰ ”ਮੁਕਤਸਰ” ਦੇ ਨਾਲ ਨਾਲ ”ਅਬੋਹਰ” ਦੀ ਵਾਰੀ ਸੀ. ਇਕ ਵਾਰੀ ਫੇਰ ਬੌਬੀ ਨੂੰ ਫੋਨ ਲਾਇਆ ਤਾਂ ਪਤਾ ਲਗਿਆ ਕੇ ਅਜੇ ਤਾਂ ਬੌਬੀ ਦੇ ਬਣਾਏ ਸਕੈਚ ਪ੍ਰਦਰਸ਼ਨੀ ਲਈ ਲਾਏ ਜਾ ਰਹੇ ਹਨ. ਮੇਨ ਬਿਲਡਿੰਗ ਦੇ ਅੰਦਰ ਜਾ ਕੇ ਵੇਖਿਆ ਤਾਂ ਥਿਏਟਰ ਹਾਲ ਦੇ ਬਾਹਰ ਵੀ ਲੋਕਾਂ ਦੀ ਭਰਮਾਰ ਸੀ. ਸਾਇਡ ਤੇ ਖੜ ਕੇ ਬੌਬੀ ਨੂੰ ਲਭਣ ਲਈ ਕੈਰਿਡੋਰ ਦੀ ਸਕੈਨਿੰਗ ਕਰਨੀ ਸ਼ੁਰੂ ਕਰ ਦਿਤੀ. ਇਕ ਪਾਸੇ ਲਗੀਆਂ ਰੰਗਦਾਰ ਤਸਵੀਰਾਂ ਨਜਰ ਆਈਆਂ ਜੋ ਕੇ ਸਿਡਨੀ ਰਹਿਣ ਵਾਲੇ ਪੰਜਾਬੀ ਆਰਟਿਸਟ ਸਵਰਨ ਬਰਨਾਲਾ ਦੀਆਂ ਰਚਿਤ ਤੇ ਪੰਜਾਬੀ ਸਾਹਿਤ- ਸੰਗੀਤ ਨਾਲ ਸਬੰਧਿਤ ਹਸਤੀਆਂ ਦੀਆਂ ਸਨ.

Bobby Sandhu's Exhibition
ਕਾਲੇ ਕਪੜੇ ਤਾਂ ਹੀ ਪਾਏ ਹੀ ਸੀ…… ਅੱਜ…….ਸਾਰਿਆਂ ਨੇ ਮੈਨੂੰ ਹੀ ਨਜਰਾਂ ਲਾਉਣੀਆਂ

ਕੁਝ ਪੰਜਾਬੀ ਮੁੰਡੇ ਬੌਬੀ ਸੰਧੂ ਦੇ ਸਕੈਚ ਵੀ ਲਾ ਰਹੇ ਸਨ. ਕੋਲ ਜਾ ਕੇ ਧਿਆਨ ਨਾਲ ਜਾ ਕੇ ਮੈਂ ਦੋਵਾਂ ਕਲਾਕਾਰਾਂ ਦੇ ਹੁਨਰ ਨੂੰ ਨਿਹਾਰਨਾ ਸ਼ੁਰੂ ਕਰ ਦਿੱਤਾ. ਕੋਈ ਚੰਗੀ ਫੋਟੋ ਖਿਚਣ ਦੀ ਕੋਸ਼ਿਸ਼ ਲੋਕਾਂ ਦੀ ਆਵਾਜਾਈ ਕਾਰਣ ਨਾਕਾਮਯਾਬ ਰਹੀ. ਫੋਟੋਆਂ ਖਿਚਣ ਦਾ ਖਿਆਲ ਛੱਡ ਕੇ ਮੈਂ ਸਿਰਫ ਤਸਵੀਰਾਂ ਨੂੰ ਵੇਖਣ ਦਾ ਹੀ ਆਨੰਦ ਲੈਣ ਲੱਗਾ. ਕੁਝ ਕੁ ਪਲਾਂ ਬਾਅਦ ਹੀ ਇਕ ਕਾਲੇ ਕੁੜਤੇ ਪਜਾਮੇ ਵਾਲਾ ਸ਼ਖਸ਼ ਮੇਰੇ ਕੋਲ ਹੀ ਆ ਕੇ ਖੜ ਗਿਆ ਤੇ ਸਾਹਮਣੇ ਲਗੀਆਂ ਤਸਵੀਰਾਂ ਨੂੰ ਨਿਹਾਰਨ ਲੱਗਾ. ਇਕਦਮ ਪਹਿਚਾਣ ਕੇ ਮੈਂ ਕਿਹਾ ” ਕੀ ਹਾਲ ਹੈ ”. ਇਹ ਬੌਬੀ ਸੰਧੂ ਜੀ ਸਨ. ਬੌਬੀ ਨੇ ਵੀ ਮੈਨੂੰ ਪਹਿਚਾਣ ਲਿਆ ਪਰ ਛੇੜਖਾਨੀ ਵਾਲੀ ਇਕ ਹੀ ਗਲ ਕਹੀ ਕੇ ਪੰਜਾਬੀ ਪੋਰਟਲ ਦੇ ਸਾਰੇ ਮੈਬਰਾਂ ਦੀ ਹਾਲਤ ਅਜੇਹੀ ਹੀ ਹੁੰਦੀ ਹੈ, ਜਿਵੇਂ ਕੇ ਉਸ ਵਕ਼ਤ ਮੇਰੀ ਸੀ. ਮੈਂ ਮੌਕੇ ਦੀ ਨਜਾਕਤ ਦੇਖ ਕੇ ਬੌਬੀ ਦੀ ਗੱਲ ਨੂੰ ਇਗ੍ਨੋਰ ਕਰ ਦਿੱਤਾ.

ਬੌਬੀ ਨੇ ਮੈਨੂੰ ਜਲਦੀ ਜਲਦੀ ਆਪਣੇ ਨਾਲ ਯਾਦਗਾਰੀ ਫੋਟੋ ਖਿਚਵਾਉਣ ਦੀ ਹਿਦਾਇਤ ਵੀ ਦੇ ਦਿੱਤੀ ਤੇ ਮੇਰੀ ਕੀ ਮਜਾਲ ਸੀ ਕੇ ਮੈਂ ਬੌਬੀ ਦੇ ਹੁਕਮ ਦੀ ਉਲੰਘਣਾ ਕਰਦਾ, ਸੋ ਕਿਸੇ ਨੂੰ ਕਹਿ ਕੇ ਫੋਨ ਕੈਮਰਾ ਕਲਿਕ ਕਰਵਾ ਲਿਆ. ਸਿਰਫ ਮੈਂ ਹੀ ਨਹੀਂ ਹੋਰ ਵੀ ਅਨੇਕਾਂ ਉਤਾਵਲੇ ਸਨ ਬੌਬੀ ਸੰਧੂ ਨੂੰ ਮਿਲਣ ਲਈ ਇਹ ਮੈਨੂੰ ਭਲੀ ਭਾਂਤੀ ਪਤਾ ਸੀ, ਪਰ ਬੌਬੀ ਨੇ ਹੋਰ ਲੋਕਾਂ ਦੇ ਘੇਰੇ ਵਿਚ ਜਾਣ ਤੋਂ ਪਹਿਲਾਂ ਪ੍ਰਬੰਧਕਾਂ ਕੋਲੋਂ ਮੇਰੀ ਟਿਕਟ ਕਨਫਰਮ ਕਰਵਾਉਂਦੀਆਂ ਇਹ ਵਚਨ ਵੀ ਕਰ ਦਿੱਤਾ ” ਇਹ ਆਪਣੇ ਖਾਸ ਹਨ”. ਬੌਬੀ ਦੇ ਇਸ ਡਾਇਲੋਗ ਦਾ ਤਾਂ ਮੈਨੂੰ ਬਿਨਾ ਕਾਰਣ ਹੀ ਮਜਾ ਆ ਗਿਆ.

Bobby Sandhu's Exhibition

ਫੇਰ ਮੈਂ ਅਸਲੀ ਮਜਾ ਲੈਣਾ ਸ਼ੁਰੂ ਕਰ ਦਿੱਤਾ ਜੋ ਇਹ ਸੀ ਕੇ ਕਿਵੇਂ ਸਾਰੇ ਲੋਕ ਬੌਬੀ ਨੂੰ ਨਿਹਾਰ ਰਹੇ ਸਨ. ਇਹ ਪਲ ਮੈਂ ਇਕਦਮ ਹੀ ਆਪਣੇ ਫੋਨ ਦੇ ਵਿਚ ਕੈਦ ਕਰ ਲਏ, ਉਸ ਵਕ਼ਤ ਮੈਨੂੰ ਆਪਣੇ ਚੁਸਤ ਫੋਨ ਤੇ ਬੜਾ ਮਾਣ ਹੋ ਰਿਹਾ ਸੀ. ਬੌਬੀ ਦੇ ਹਾਵ-ਭਾਵ ਵੇਖਣ ਵਾਲੇ ਸਨ. ਜੋ ਬੌਬੀ ਬਾਰੇ ਉਸ ਵਕ਼ਤ ਮੈਂ ਮਹਿਸੂਸ ਕੀਤਾ ਓਹ ਹੀ ਲਿਖ ਰਿਹਾ ਹਾਂ, ਮੈਨੂੰ ਇੰਝ ਲਗਿਆ ਕੇ ਬੌਬੀ ਹਰਭਜਨ ਮਾਨ ਦੀ ਸ਼ਖਸੀਅਤ ਤੋਂ ਬੜੀ ਬੁਰੀ ਤਰਾਂ ਪ੍ਰਭਾਵਿਤ ਹੋਏ ਲਗਦੇ ਹਨ, ਤੇ ਹਰਭਜਨ ਮਾਨ ਦੀ ” ਪੋਜੇਟਿਵ ਇਨਰਜੀ ” ਬੌਬੀ ਵਿਚ ਮੈਨੂੰ ਸਾਫ਼ ਦਿਖਾਈ ਦੇ ਰਹੀ ਸੀ, ਹਾਲਾਕਿ ਮੈਂ ਕਦੇ ਹਰਭਜਨ ਮਾਨ ਨੂੰ ਨਹੀ ਮਿਲਿਆ ਹਾਂ ਪਰ ਬੌਬੀ ਦੇ ਨੇੜੇ ਖੜ ਕੇ ਵੀ ਓਹਨਾਂ ਬਾਰੇ ਮਹਿਸੂਸ ਹੋ ਰਿਹਾ ਸੀ. ਇਹ ਸਿਰਫ ਓਹ ਲਿਖਿਆ ਜੋ ਮਹਿਸੂਸ ਕੀਤਾ ਹੈ.

ਥਿਏਟਰ ਹਾਲ ਦੀਆਂ ਕੁਰਸੀਆਂ ਹੌਲੀ ਹੌਲੀ ਭਰਨੀਆਂ ਸ਼ੁਰੂ ਹੋ ਗਈਆਂ ਸਨ. ਨਿੱਕੇ ਗੋਦ ਚੁੱਕੇ ਬੱਚੇ, ਚਿੱਟੇ ਕੁੜਤੇ ਪਜਾਮਿਆਂ ਵਿਚ ਕਲੀਨ ਸ਼ੇਵ ਮੁੰਡੇ, ਸੋਹਣੀਆਂ ਪੱਗਾਂ ਤੇ ਖੁਲੀਆਂ ਦਾੜ੍ਹੀਆਂ ਵਾਲੇ ਸਿਖ ਬਜੁਰਗ ਹਰ ਉਮਰ ਦੇ ਪੰਜਾਬੀ ਲੋਕ ਵੇਖੇ ਜਾ ਸਕਦੇ ਸਨ. ਪੰਜਾਬੀ ਸੂਟ ਪਾਈ ਤੇ ਸਿਰ ਤੇ ਚੁੰਨੀ ਲਈ ਹੋਈ ਇਕ ਕੁੜੀ ਨੇ ਸਟੇਜ ਸਭਾਲ ਲਈ, ਇਕ ਦੋ ਗੱਲਾਂ ਤੋਂ ਬਾਦ ਬੌਬੀ ਮੈਦਾਨ ਵਿਚ ਆ ਗਏ. ਬੌਬੀ ਨੇ ਸਧਾਰਨ ਗੱਲਾਂ ਦਾ ਮਜਾਕ ਬਣਾ ਕੇ ਹੀ ਲੋਕਾਂ ਤੋਂ ਤਾੜੀਆਂ ਮਰਵਾ ਲਈਆਂ. ਮੈਨੂੰ ਬੌਬੀ ਦੇ ਮਿਮਕਰੀ ਹੁਨਰ ਦਾ ਬਿਲਕੁਲ ਵੀ ਨਹੀਂ ਪਤਾ ਸੀ,

ਸੋ ਬੌਬੀ ਨੇ ਜਦ ਬੁੱਲਟ ਤੇ ਫੇਰ ਯਾਮਾਹ ਮੋਟਰਸਾਇਕਲ ਦੀ ਆਵਾਜ ਨਾਲ ਥਿਏਟਰ ਹਾਲ ਗੁੰਜਾ ਦਿੱਤਾ ਤਾਂ ਵਾਕਈ ਹੀ ਮੈਂ ਹੈਰਾਨ ਸੀ, ਜੋਰਦਾਰ ਤਾੜੀਆਂ ਤਾਂ ਫੇਰ ਪਈਆਂ ਜਦ ਬੌਬੀ ਨੇ ਪੀ ਆਰ ਟੀ ਸੀ ਬਸ ਦੀ ਪੂਰੀ ਡਿਟੇਲ ਵਿਚ ਅਵਾਜ਼ ੱਕ ਢ ਕੇ ਸਾਰਿਆਂ ਨੂੰ ਹਸਣ ਤੇ ਮਜਬੂਰ ਕਰ ਦਿੱਤਾ. ਘਰ ਆ ਕੇ ਮੈਂ ਇੰਟਰਨੈਟ ‘ਤੇ ਬੌਬੀ ਦੇ ਏਸ ਹੁਨਰ ਦੀ ਇਕ ਵੀਡੀਓ ਵੀ ਵੇਖੀ ਪਰ ਜੋ ਮਜਾ ਥਿਏਟਰ ਹਾਲ ਦੇ ਸਾਉੰਡ ਸਿਸਟਮ ਦੀ ਕਵਾਲਟੀ ਨਾਲ ਆਇਆ ਓਹ ਅਲਗ ਹੀ ਸੀ.

ਫੇਰ ਮਿੰਟੂ ਭਾਜੀ ਨੇ ਇਕ ਬੱਚੀ ਤੋਂ ” ਕੁਕਾਬੁਰਾ ” ਨਾਮ ਦਾ ਪੰਜਾਬੀ ਰਸਾਲਾ ਲੋਕਾਂ ਦੇ ਸਨਮੁਖ ਕਰਵਾਇਆ, ਓਹਨਾਂ ਨੇ ਇਹ ਵੀ ਦਸਿਆ ਕੇ ਪੰਜਾਬੀ ਨਾਟਕ ਤੋਂ ਹੋਣ ਵਾਲੀ ਆਮਦਨ ਪੰਜਾਬੀ ਸਾਹਿਤ ਦੇ ਕਾਗਜੀ ਰੂਪ ਨੂੰ ਇਲੇਕਟਰੋਨਿਕ ਰੂਪ ਦੇਣ ਲਈ ਵਰਤੀ ਜਾਵੇਗੀ ਤਾਂ ਜੋ ਪੰਜਾਬੀ ਕਿਤਾਬਾਂ ਇੰਟਰ ਨੈਟ ਤੇ ਪੜੀਆਂ ਜਾ ਸਕਣ.

ਹੁਣ ਥੋੜੇ ਸ਼ਬਦ ”ਨਾ ਜੀ ਨਾ ਟੈਨਸ਼ਨ ਨੀ ਲੈਣੀ ” ਬਾਰੇ.
ਰਾਣਾ ਰਣਬੀਰ ਜੀ ਦਾ ਲਿਖਿਆ ਤੇ ਕਮਾਂਡ ਕੀਤਾ ਇਹ ਪੰਜਾਬੀ ਨਾਟਕ ਹਾਸਰਸ ਭਰਪੂਰ ਹੋਣ ਦੇ ਨਾਲ ਇਕ ਸੁਨੇਹਾ ਨਹੀਂ, ਕਈ ਤਰਾਂ ਦੇ ਸੁਨੇਹੇ ਮੌਡਰਨ ਜਮਾਨੇ ਦੇ ਚਿੰਤਾਤੁਰ ਤੇ ਵਿਅਸਤ ਮਨੁਖੀ ਮਨ ਤਕ ਪੁਜਦੇ ਕਰਦਾ ਹੈ. ਬਹੁਤ ਸਾਰੇ ਸੁਨੇਹੇ ਲੋਕਾਂ ਤੱਕ ਪੁਜਦੇ ਕਰਨ ਲਈ ਰਾਣਾ ਰਣਬੀਰ ਨੇ ਜਿਥੇ ਕਈ ਤਰਾਂ ਦੇ ਰੂਪ ਬਦਲ ਬਦਲ ਕੇ ਅਭਿਨੇ ਕੀਤਾ, ਇਸਦੇ ਨਾਲ ਹੀ ਬਾੱਕੀ ਦੇ ਕਲਾਕਾਰ ਵੀ (ਦਿਲਾਵਰ ਸਿਧੂ , ਪ੍ਰੀਤੋ, ਰਾਜ ਵਿਰਕ, ਸੁਖੀ ਬਲ, ਹਰਿੰਦਰ ਸੰਧੂ, ਮੁਕੇਸ਼ ਵੋਹਰਾ, ਗੋਸ਼ਾ ਤੇ ਬੌਬੀ ਸੰਧੂ ) ਆਪਣੇ ਕਿਰਦਾਰ ਨੂੰ ਬਖੂਬੀ ਨਿਭਾ ਕੇ ਆਪਣੀ ਕਲਾ ਤੇ ਮੇਹਨਤ ਦਾ ਲੋਹਾ ਮਨਵਾਉਣ ਦੇ ਵਿਚ ਕਾਮਯਾਬ ਰਹੇ.ਹਰ ਦੂਸਰੇ ਮਿੰਟ ਤੇ ਵਜਦੀਆਂ ਤਾੜੀਆਂ ਇਸ ਦੀਆਂ ਗਵਾਹ ਸਨ. ਮੈਂ ਨਾ ਤਾਂ ਨਾਟਕ ਦੇ ਸ਼ੁਰੂ ਹੋਣ ਦਾ ਟਾਈਮ ਨੋਟ ਕਰ ਸਕਿਆ ਤੇ ਨਾ ਹੀ ਖਤਮ ਹੋਣ ਦਾ- ਸੋ ਇਸ ਨਾਟਕ ਨੇ ਸਭ ਨੂੰ ਹੀ ਸ਼ਾਇਦ ਕੁਝ ਪਲਾਂ ਲਈ ਸਮੇਂ ਦੀ ਟੈਨਸ਼ਨ ਤੋਂ ਸਚਮੁਚ ਹੀ ਮੁਕਤ ਕਰ ਦਿੱਤਾ ਸੀ.

ਇਸ ਨਾਟਕ ਤੋਂ ਪਹਿਲਾਂ ਪੰਜਾਬੀ ਨਾਟਕ ਮੈਂ ਸਿਰਫ ਸਕੂਲ ਲੈਵਲ ਦੇ ਹੀ ਵੇਖੇ ਸਨ ਪਰ ਯੂਕ੍ਰੇਨ ਦੇ ਵਿਚ ਰਹਿ ਕੇ ਕਿਸੇ ਜਾਣਕਾਰ ਨੇ ਮੈਨੂੰ ਬਹੁਤ ਹੀ ਉਚ ਪਧ੍ਹਰ ਦੇ ਰਸ਼ੀਅਨ ਤੇ ਯੂਕ੍ਰੇਨੀਏਨ ਨਾਟਕ ਮੇਰੇ ਨਾਲ ਜਾ ਕੇ ਮੈਨੂੰ ਦਿਖਾਏ ਸਨ. ਇਕ ਨਾਟਕ ਜੋ ਅੱਜ ਵੀ ਮੇਰੇ ਬਹੁਤ ਸਾਰਾ ਯਾਦ ਹੈ ਜੋ ਇੰਗ੍ਲੈੰਡ ਦੇ ਰਾਜੇ ਹੈਨਰੀ ਤੇ ਉਸਦੀ ਇਕ ਰਾਣੀ ਆਂਨਾ ਬੋਲੀਏਨ ਬਾਰੇ ਸੀ. ਇਸਦੇ ਵਿਚ ਇਹ ਦਿਖਾਇਆ ਗਿਆ ਸੀ ਕੇ ਧਰਮ ਨੂੰ ਕਿਵੇਂ ਆਪਣੇ ਸਵਾਰਥ ਲਈ ਤੋੜਿਆ ਮਰੋੜਿਆ ਜਾਂਦਾ ਹੈ. ਨਾਟਕ ਦੇ ਅੰਤ ਵਿਚ ਰਾਜਾ ਹੈਨਰੀ ਆਪਣੀ ਖੂਬਸੂਰਤ ਰਾਣੀ ਨੂੰ ਚਰਿਤਰ ਹੀਨਤਾ ਦਾ ਝੂਠਾ ਇਲਜਾਮ ਲਵਾ ਕੇ ਮਰਵਾ ਦਿੰਦਾ ਹੈ ਇਕ ਹੋਰ ਨਵਾਂ ਵਿਆਹ ਕਰਵਾਉਣ ਦੇ ਲਈ. ਉਸ ਨਾਟਕ ਦੇ ਵਿਚ ਇਕ ਕਰੈਕਟਰ ਸੀ ਜੋ ਰਾਜੇ ਹੈਨਰੀ ਨੂੰ ਲੋੜ ਪੈਣ ਤੇ ਹਰ ਗਲਤ ਸਲਾਹ ਮੁਹਈਆ ਕਰਵਾਉਂਦਾ ਹੈ. ਮੈਨੂੰ ਉਸ ਕਲਾਕਾਰ ਦੀ ” ਬੌਡੀ ਲੈੰਗਉਏਜ ” ਬਹੁਤ ਹੀ ਪਸੰਦ ਆਈ ਸੀ. ਜਦ ਬੌਬੀ ਨੇ ”ਨਾ ਜੀ ਨਾ ਟੈਨਸ਼ਨ ਨੀ ਲੈਣੀ” ਵਿਚ ਆਪਣੀ ਐਂਟਰੀ ਮਾਰੀ ਤਾਂ ਨਾਲ ਦੀ ਨਾਲ ਹੀ ਮੈਨੂੰ ਇਕ ਵਾਰ ਫੇਰ ਉਸ ਕਲਾਕਾਰ ਦੀ ਯਾਦ ਆ ਗਈ. ਇਸ ਵਾਰ ਆਪਣੇ ਐਕਟਿੰਗ ਦੇ ਹੁਨਰ ਨਾਲ ਬੌਬੀ ਨੇ ਇਕ ਵਾਰ ਫੇਰ ਮੈਨੂੰ ਹੈਰਾਨ ਕਰ ਦਿੱਤਾ ਸੀ .

Kaila Budha and Preeto
ਕੈਲਾ ਬੁੜਾ ਤੇ ਨਾਲ ਹੈ ਪ੍ਰੀਤੋ

ਨਾਟਕ ਖਤਮ ਹੋਣ ਤੇ ਇਹ ਹੋਕਾ ਦਿੱਤਾ ਗਿਆ ਕੇ ਸਾਰੇ ਕਲਾਕਾਰ ਹਰ ਇਕ ਦੇ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਛੇਤੀ ਹੀ ਹਾਲ ਤੋਂ ਬਾਹਰ ਆਉਣਗੇ. ਕੁਝ ਪਲ ਬੀਤਣ ਤੇ ਕਲਾਕਾਰਾਂ ਦੀ ਟੀਮ ਲਗਭਗ ਸਾਰੇ ਹੀ ਸਰੋਤਿਆਂ ਦੇ ਨਾਲ ਫੋਟੋਆਂ ਖਿਚਵਾ ਕੇ ਆਪਣੇ ਵਿੱਲਖਣ ਸਬਰ ਦਾ ਸਬੂਤ ਦੇ ਕੇ ਸਰੋਤਿਆਂ ਦੀ ਆਤਮਿਕ ਭੁਖ ਨੂੰ ਵੀ ਸੰਤੁਸ਼ਟ ਕਰ ਰਹੀ ਸੀ, ਇਹ ਵਾਕਿਆ ਹੀ ਦੇਖਣ ਵਾਲਾ ਦ੍ਰਿਸ਼ ਸੀ ਪਹਿਲਾਂ ਤਾਂ ਮੈਂ ਇਸ ਦ੍ਰਿਸ਼ ਦਾ ਆਨੰਦ ਮਾਣਦਾ ਰਿਹਾ ਤੇ ਫੇਰ ਮੇਰਾ ਆਪਣਾ ਦਿਲ ਵੀ ਪੰਜਾਬ ਦੇ ਮਾਨਯੋਗ ਕਲਾਕਾਰਾਂ ਨਾਲ ਯਾਦਗਾਰੀ ਫੋਟੋ ਖਿਚਵਾਉਣ ਦੇ ਲਈ ਲਲਕ ਪਿਆ. ਇਸ ਦੌਰਾਨ ਜਦ ਰਾਣਾ ਬਾਈ ਜੀ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਤਾਂ ਮੇਰਾ ਨਾਮ ਸੁਣ ਕੇ ਓਹਨਾਂ ਨੇ ਪੰਜਾਬੀ ਪੋਰਟਲ ਦਾ ਵੇਰਵਾ ਦਸ ਕੇ, ਮੈਨੂੰ ਪਹਿਲਾਂ ਤੋਂ ਹੀ ਜਾਨਣ ਦਾ ਇਕ ਪੁਖਤਾ ਸਬੂਤ ਦੇ ਦਿੱਤਾ. ਨਾਲ ਦੀ ਨਾਲ ਹੀ ਓਹਨਾਂ ਨੇ ਖੁਦ ਮੈਨੂੰ ਕਿਹਾ ਕੀ ਤੁਹਾਨੂੰ ਇਕ ਕਿਤਾਬ ਦੇਣੀ ਹੈ. ਇਹ ਕਹਿ ਕੇ ਓਹ ਫੇਰ ਸਰੋਤਿਆਂ ਦੇ ਘੇਰੇ ਵਿਚ ਆ ਗਏ. ਕੁਝ ਦੇਰ ਬਾਅਦ ਮੈਂ ਫੇਰ ਆਪਣੀ ਝਿਜਕ ਦੂਰ ਕਰਕੇ ਓਹਨਾਂ ਦੇ ਕੋਲ ਗਿਆ ਤੇ ਇਸ ਵਾਰ ਮੈਂ ਖੁਦ ਕਿਤਾਬ ਦੀ ਮੰਗ ਕੀਤੀ.

ਰਾਣਾ ਬਾਈ ਨੇ ਮੇਰਾ ਹਥ ਫੜ੍ਹਿਆ ਤੇ ਮੈਨੂੰ ਸਟੇਜ ਦੇ ਪਿਛਲੇ ਪਾਸੇ ਆਪਣੇ ਮੇਕ੍ਪ ਰੂਮ ਦੇ ਵਿਚ ਲੈ ਗਏ. ਉਸ ਸਮੇਂ ਤੱਕ ਰਾਣਾ ਬਾਈ ਜੀ ਦੀ ਤਕਰੀਬਨ ਸਾਰੀ ਟੀਮ ਹੀ ਇਸ ਕਮਰੇ ਵਿਚ ਵਾਪਸ ਆ ਗਈ ਸੀ. ਮੈਂ ਸੋਚਿਆ ਹੁਣ ਵਧੀਆ ਮੌਕਾ ਹੈ ਜੋ ਫੇਰ ਨਹੀ ਮਿਲਣਾ. ਸਾਰੀ ਟੀਮ ਨੂੰ ਆਪਣੇ ਕਰੀਬ ਦੇਖ ਕੇ ਪਤਾ ਨਹੀਂ ਕਿਵੇਂ ਮੇਰੀ ਸਾਰੀ ਝਿਜਕ ਦੂਰ ਹੋ ਗਈ ਤੇ ਇਸ ਤੋਂ ਬਾਅਦ ਆਪਣੇ ਚੁਸਤ ਫ੍ਹੋਨ ਦੇ ਸਦਕਾ ਕਲਾਕਾਰਾਂ ਦੇ ਨਾਲ ਖੜ ਕੇ ਕਈ ਫੋਟੋਆਂ ਤਾਂ ਮੈਂ ਆਪ ਹੀ ਖਿਚ ਲਈਆਂ. ਹਾਲਾਂਕਿ ਕੁਝ ਦੇਰ ਪਹਿਲਾਂ ਹੀ ਮੈਨੂੰ ਕਈ ਕਲਾਕਾਰਾਂ ਤੇ ਤਰਸ ਵੀ ਆ ਰਿਹਾ ਸੀ ਜੋ ਨਾਟਕ ਦੇ ਸਮਾਪਤ ਹੋਣ ਤੇ ਬੁਰੀ ਤਰਾਂ ਥਕ ਜਾਣ ਤੋਂ ਬਾਅਦ ਵੀ ਸਾਰੇ ਸਰੋਤਿਆਂ ਨਾਲ ਖੁਸ਼ੀ ਖੁਸ਼ੀ ਫੋਟੋਆਂ ਖਿਚਵਾ ਰਹੇ ਸਨ.

ਰਾਣਾ ਬਾਈ ਜੀ ਨੇ ਕਾਹਲੀ ਕਾਹਲੀ ਆਪਣੇ ਬੈਗ ਦੇ ਵਿਚੋਂ ਇਕ ਕਿਤਾਬ ਬਾਹਰ ਕੀਤੀ ਤੇ ਮੇਰਾ ਪੂਰਾ ਨਾਮ ਪੁਛਿਆ. ਮੇਰਾ ਪੂਰਾ ਨਾਮ ਕਿਤਾਬ ਦੇ ਇਕ ਵਰਕੇ ਤੇ ਆਪਣਾ ਆਟੋਗ੍ਰਾਫ਼ ਵੀ ਦੇ ਦਿੱਤਾ. ਰਾਣਾ ਬਾਈ ਨੇ ਮੈਨੂੰ ਇਹ ਕਿਤਾਬ ਪੜ ਕੇ ਆਪਣੇ ਵਿਚਾਰ ਦਸਣ ਲਈ ਦਿਸ਼ਾ ਨਿਰਦੇਸ਼ਿਤ ਕੀਤਾ. ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ. ਅਸਲ ਦੇ ਵਿਚ ਰਾਣਾ ਬਾਈ ਜੀ ਨੇ ਥਿਏਟਰ ਹਾਲ ਦੇ ਅੰਦਰ ਨਾਟਕ ਦੀ ਤੁਰੰਤ ਸਮਾਪਤੀ ਤੋਂ ਬਾਅਦ ਇਹ ਕਿਤਾਬ ਇਕ ਛੋਟੇ ਬੱਚੇ ਤੇ ਇਕ ਵਡੀ ਉਮਰ ਦੇ ਬਜੁਰਗ ਨੂੰ ਸਮਰਪਿਤ ਕੀਤੀ ਤਾਂ ਮੇਰਾ ਬੜਾ ਦਿਲ ਸੀ ਕੀ ਕਾਸ਼ ਮੈਨੂੰ ਵੀ ਇਹ ਕਿਤਾਬ ਮਿਲ ਜਾਂਦੀ. ਜਦ ਇਹ ਕਿਤਾਬ ਰਾਣਾ ਬਾਈ ਜੀ ਨੇ ਆਪਣੇ ਹਥੀਂ ਮੈਨੂੰ ਦੇ ਦਿੱਤੀ ਤਾਂ ਦਿਲ ਹੋਰ ਵੀ ਖੁਸ਼ ਹੋ ਗਿਆ.

Rana Ranbir
ਰਾਣਾ ਬਾਈ ਜੀ, ਹਸਾ ਵੀ ਗਏ……ਆਦਰ ਮਾਣ ਤੇ ਪਿਆਰ ਦੇ ਨਾਲ ਨਾਲ ਇਕ ਸੁਗਾਤ-ਏ-ਸਾਹਿਤ ਵੀ ਦੇ ਗਏ

ਇਹ ਕਿਤਾਬ ਚੇਤਨਾ ਪ੍ਰਕਾਸ਼ਨ ਗਰੁਪ ਵਲੋਂ ਛਾਪੀ ਗਈ ਹੈ. ਇਸਦੀ ਭਾਰਤੀ ਲਾਗਤ ਕਿਤਾਬ ਦੇ ਵਿਚ ੧੫੦ ਦਸੀ ਗਈ ਹੈ. ਕਿਤਾਬ ਦਾ ਨਾਮ ” ਕਿਣ ਮਿਣ ਤਿਪ ਤਿਪ ” ਹੈ. ਕਿਣ ਮਿਣ ਤਿਪ ਤਿਪ, ਰਾਣਾ ਰਣਬੀਰ ਦੀਆਂ ਛਿਆਟ ਕਵਿਤਾਵਾਂ ਦਾ ਕਈ ਰੰਗਾਂ ਦੇ ਫ਼ੁਲਾਂ ਵਾਲਾ ਗੁਲਦਸਤਾ ਹੈ ਜਿਸਦੀ ਖੁਸ਼ਬੂ ਬੜੀ ਆਸਾਨੀ ਨਾਲ ਮਨ ਨੂੰ ਭਾ ਜਾਣ ਵਾਲੀ ਹੈ. ”ਪੰਛੀ ਹਾਂ ” ਸਿਰਲੇਖ ਦੀ ਕਵਿਤਾ ੩੭ ਨੰਬਰ ਪੰਨੇ ਤੇ ਹੈ ਜੋ ਮੈਂ ਕਿਤਾਬ ਖੋਲ ਕੇ ਸਰਸਰੀ ਤੌਰ ਤੇ ਹੀ ਪੜੀ. ਇਸ ਕਵਿਤਾ ਦੀ ਫ੍ਲੋਸ੍ਫੀ ਮੈਨੂੰ ਬਹੁਤ ਪਸੰਦ ਆਈ ਤੇ ਸਿਰਫ ਇਕ ਕਵਿਤਾ ਦੀ ਬਦੋਲਤ ਹੀ ਮੈਂ ਸਾਰੀ ਕਿਣ ਮਿਣ ਤਿਪ ਤਿਪ ਦਾ ਆਨੰਦ ਮਾਨਣ ਲਈ ਸਚੇ ਦਿਲੋਂ ਤਿਆਰ ਹੋ ਗਿਆ.

ਕਿਤਾਬ ਮਿਲਣ ਦੇ ਪਹਿਲੇ ਦੋ ਦਿਨਾਂ ਦੇ ਵਿਚ ਹੀ ਮੈਂ ਤਕਰੀਬਨ ਸਾਰੀ ਕਿਤਾਬ ਪੜ ਲਈ. ਕਈ ਕਵਿਤਾਵਾਂ ਦੁਬਾਰਾ ਪੜੀਆਂ ਤਾਂ ਕੇ ਅਸਲ ਅਰਥਾਂ ਦੀ ਸਮਝ ਚੰਗੀ ਤਰਾਂ ਆ ਜਾਵ੍ਵੇ. ਇਸ ਕਿਤਾਬ ਦੇ ਸ਼ੁਰੂ ਵਿਚ ਕੁਝ ਸ਼ਬਦ ਮਾਨਯੋਗ ਸੁਰਜੀਤ ਪਾਤਰ ਨੇ ਲਿਖੇ ਜੋ ਕੇ ਕਿਤਾਬ ਦੀ ਲੇਖਣੀ ਨਾਲ ਸਬੰਧਿਤ ਹਨ. ਡਾ : ਸੁਰਜੀਤ ਸਿੰਘ ਐਸੋਸਿਏਟ ਪ੍ਰੋਫੇਸੋਰ ਪੰਜਾਬੀ ਯੂਨਿਵਰਸਿਟੀ ਪਟਿਆਲਾ ਨੇ ਰਾਣਾ ਰਣਬੀਰ ਦੀ ਜੀਵਨੀ ਤੇ ਸੰਖੇਪ ਝਾਤ ਪਾਈ ਹੈ ਜੋ ਮੈਨੂੰ ਬਹੁਤ ਪਸੰਦ ਆਈ ਕਿਓਂਕਿ ਇਹ ਸ਼ਬਦ ਦਸਦੇ ਹਨ ਕੇ ਰਾਣਾ ਰਣਬੀਰ ਦਿਨਾਂ ਦੇ ਵਿਚ ਹੀ ਰਾਣਾ ਰਣਬੀਰ ਨਹੀਂ ਬਣ ਗਿਆ ਉਸਦੇ ਅੱਜ ਦੇ ਰੂਪ ਵਿਚ ਉਸਦੇ ਭੂਤਕਾਲ ਦੇ ਸੰਘਰਸ਼ ਤੇ ਮੇਹਨਤ ਦਾ ਕੀ ਯੋਗਦਾਨ ਹੈ. ਇਹ ਕਿਤਾਬ ਕਿਸੇ ਪਾਠਕ ਲਈ ਪੰਜਾਬੀ ਬੋਲੀ ਪ੍ਰਤੀ ਪਿਆਰ ਵਧਾਉਣ ਦੇ ਵਿਚ ਸਹਾਇਕ ਹੋਵੇਗੀ ਹੀ ਤੇ ਇਸਦੇ ਨਾਲ ਹੀ ਉਸਾਰੂ ਸੋਚ ਸਿਰਜਣ ਦਾ ਕੰਮ ਵੀ ਕਰੇਗੀ – ਬਹੁਤ ਸਾਰੇ ਸ਼ਬਦ ਮੈਨੂੰ ਪਸੰਦ ਆਏ ਓਹਨਾਂ ਵਿਚੋਂ ਕੁਝ ਇਹ ਹਨ-
”ਉਦਰੇਵੇਂ”
-ਓਮ ਊਜਾੜੇ ਓਸ ਨੇ ਤੇ ਉਲਟਾਇਆ ਓਂਕਾਰ, ਊਨੀ ਸੌ ਸੰਤਾਲੀ ਉੱਤੇ ਅੱਲਾ ਉਸਤਤ ਉਜੜੀ-
”ਆਦਤ”
-ਅਕਸਰ ਔਰਤ ਆਪਣੇ ਅੰਗੀ ਅਗਨ ਆਰਜੂ ਉਪ੍ਜਾਵੇ, ਆਸ਼ਿਕ ਅਣਖ ਅਮਾਨਤ ਆਪਣੀ ਔਰਤ ਪੈਰੀ ਧਰਦੇ ਆ-
”ਤੂੰ ਸਚ ਹੈਂ ਅਟਲ ਹੈਂ ”
-ਤੇਰੇ ਤੋਂ ਬਾਅਦ, ਸਿਫਰ ਹੈ, ਯਾਦ ਹੈ, ਇਤਿਹਾਸ ਹੈ, ਉਦਾਸ ਹੈ, ਧਰਵਾਸ ਹੈ –
”ਤੇਰੇ ਨਾਲ ਗੱਲਾਂ ”
-ਦਿਮਾਗ ਵਿਚ ਹੁੰਦੀਆਂ ਜਰਬ ਤਕਸੀਮਾਂ ਨੂੰ , ਦਿਲ ਦੀ ਮਰਜ਼ੀ ਦਾ ਨਾਮ ਨਾ ਦਿਆ ਕਰ-
”ਜਾਗ ”
-ਜਿਦ ਦੀਆਂ ਜਰਬਾਂ ਦੇ ਕੇ ਤੂੰ ਜੋੜੀਂ ਮਿਲੇ ਜਦ ਜ਼ੀਰੋ ਜਮਾ ਕੇ ਜੋਰ ਜੁਗਾੜਾਂ ਨਾਲ ਬਣੀ ਨਾ ਹੀਰੋ-

”ਰੰਗਮੰਚ” ਸਿਰਲੇਖ ਦੀ ਕਵਿਤਾ ਨੂੰ “ਨਾ ਜੀ ਨਾ ਟੈਨਸ਼ਨ ਨੀ ਲੈਣੀ” ਨਾਟਕ ਵਿਚ ਬੜੇ ਹੀ ਖੂਬਸੂਰਤ ਅੰਦਾਜ਼ ਨਾਲ ਹਰਿੰਦਰ ਸੰਧੂ ਨੇ ਆਪਣੀ ਅਵਾਜ਼ ਸਦਕਾ ਇਸਨੂੰ ਇਕ ਗੀਤ ਦਾ ਰੂਪ ਦੇ ਦਿੱਤਾ ਹੈ. ਸੋ ਰਾਣਾ ਰਣਬੀਰ ਜੀ ਦੀ ਇਹ ਕਿਤਾਬ ਮੇਰੇ ਲਈ ਕਿਸੇ ਵੀ ਕੀਮਤੀ ਸੁਗਾਤ ਤੋਂ ਘਟ ਨਹੀਂ ਹੈ, ਜੋ ਓਹਨਾਂ ਨੇ ਮੈਨੂੰ ਆਪਣੇ ਹਥੀਂ ਨਿਵਾਜੀ, ਇਸ ਤੋਂ ਇਲਾਵਾ ਓਹਨਾਂ ਨੇ ਮੈਨੂੰ ਇਸ ਕਿਤਾਬ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਵੀ ਕਿਹਾ ਜੋ ਆਪਣੇ ਆਪ ਵਿਚ ਇਕ ਸਤਿਕਾਰ ਹੈ.

ਬੌਬੀ ਨੇ ਰਾਣਾ ਬਾਈ ਜੀ ਦੇ ਸਤਿਕਾਰ ਵਿਚ ਸਟੇਜ ਤੇ ਸਭ ਦੇ ਸਨਮੁਖ ਹੋ ਕੇ ਇਹ ਜਜਬਾਤ ਪ੍ਰਗਟਾਏ ”ਇਹ ਰਾਣਾ ਬਾਈ ਜੀ ਹੀ ਸਨ ਜਿਨਾ ਸਦਕਾ ਮੈਨੂੰ ਟੀ ਵੀ ਤੇ ਪਹਿਲਾ ਬ੍ਰੇਕ ਮਿਲਿਆ ਸੀ ਤੇ ਅੱਜ ਵੀ ਮੈਂ ਆਸਟਰੇਲੀਆ ਰਾਣਾ ਬਾਈ ਜੀ ਦੀ ਮੇਹਰਬਾਨੀ ਕਰਕੇ ਹੀ ਆਇਆ ਹਾਂ” ਬੌਬੀ ਨੇ ਜਿਸ ਤਰੀਕੇ ਨਾਲ ਰਾਣਾ ਬਾਈ ਜੀ ਦੀ ਤਾਰੀਫ਼ ਕੀਤੀ ਇਹ ਦੇਖ ਕੇ ਮੇਰਾ ਦਿਲ ਰਾਣਾ ਬਾਈ ਜੀ ਦੇ ਨਾਲ ਨਾਲ ਬੌਬੀ ਲਈ ਵੀ ਹੋਰ ਸਤਿਕਾਰਿਤ ਹੋ ਗਿਆ.

Bobby Sandhu with Dr Gurtej
ਆਪਣੀ ਫੋਟੋ ਖਿਚਵਾਉਣ ਬਾਰੇ ਤਾਂ ਮੈਂ ਭੁਲ ਹੀ ਗਿਆ ਸੀ, ਸ਼ੁਕਰ ਹੈ ਬੌਬੀ ਸੰਧੂ ਦਾ, ਯਾਦ ਕਰਾਤਾ…….

ਬੁਧਵਾਰ ਨੂੰ ਮੈਲਬਰਨ ਤੋਂ ਗ੍ਰਿਫਥ ਜਾਂਦੇ ਜਾਂਦੇ ਵੀ ਬੌਬੀ ਨੇ ਮੈਨੂੰ ਫੋਨ ਕਰ ਲਿਆ ਤੇ ਬਹੁਤ ਹੀ ਜਿਆਦਾ ਵਿਅਸਤ ਹੋਣ ਕਾਰਣ ਆਪਣੀ ” ਰੇਲ ਬਣੀ ” ਹੋਣ ਦੀ ਖਬਰ ਮੈਨੂੰ ਇਕ ਵਾਰ ਫੇਰ ਸੁਣਾ ਦਿੱਤੀ. ਸੋ ਮੈਂ ਵੀ ਬਹੁਤ ਸਾਰੀ ” ਝੂਠੀ ਹਮਦਰਦੀ” ਬੌਬੀ ਨਾਲ ਜਤਾ ਦਿੱਤੀ ਪਰ ਨਾਲ ਇਹ ਵੀ ਸੋਚ ਲਿਆ ਕੇ ਆਉਣ ਵਾਲਿਆਂ ਪੰਜਾਬ ਦੀਆਂ ਸਰਦੀਆਂ ਦੇ ਮਹੀਨੇ ਵਿਚ ਬੌਬੀ ਤੇ ਰਾਣਾ ਰਣਬੀਰ ਜੀ ਨਾਲ ਇਕ ਵੱਡੀ ਸਾਰੀ ਮੁਲਾਕਾਤ ਜਰੂਰ ਕਰਨੀ ਹੈ. ਇਸਦੇ ਨਾਲ ਹੀ ਬੌਬੀ ਨੇ ਹਰਭਜਨ ਮਾਨ ਲਈ ਨਿਰਦੇਸ਼ਿਤ ਕੀਤਾ ਮਿਊਜਿਕ ਵੀਡੀਓ ਦੇਖਣ ਦੀ ਹਾਮੀ ਵੀ ਮੇਰੇ ਤੋਂ ਭਰਵਾ ਲਈ.

ਬੌਬੀ ਦੇ ਨਿਰਦੇਸ਼ਿਤ ਵੀਡੀਓ ਨੂੰ ਦੇਖ ਕੇ ਮੇਰੇ ਮੂੰਹ ਵਿਚੋਂ ਸਹਜ਼ ਸੁਬਾਅ ਹੀ ਇਹ ਸ਼ਬਦ ਨਿਕਲੇ ” ਬੱਲਡੀ ਹੈਲ…… ਬੌਬੀ ਸੰਧੂ ਅਜੇ ਹੋਰ ਕਿੰਨੇ ਟੇਲੇਂਟ ਆਪਣੇ ਅੰਦਰ ਛੁਪਾਈ ਬੈਠਾ ਹੈ ”. ਬੌਬੀ ਸੰਧੂ ਦੇ ਨਿਰਦੇਸ਼ਿਤ ਵੀਡੀਓ ਬਾਰੇ ਮੇਰੇ ਖਿਆਲ ਇਹ ਹਨ- ” ਬੌਬੀ ਸੰਧੂ ਨੇ ਆਪਣੇ ਨਿਰਦੇਸ਼ਨ ਦੀ ਕਾਬਲੀਅਤ ਇਸ ਵੀਡੀਓ ਵਿਚ ਸਫਲਤਾ ਪੂਰਵਕ ਠੀਕ ਉਸੇ ਤਰਾਂ ਦਿਖਾਈ ਹੈ ਜਿਵੇਂ ਕੇ ਕ੍ਰਿਸਟੋਫਰ ਨੋਲਨ ਨੇ ਆਪਣੀ ਕਾਬਲੀਅਤ ” ਇਨਸੈਪਸ਼ਨ ” ਦੇ ਵਿਚ ਦਿਖਾਈ ਸੀ ” < ਦੈੰਡ >

(3464)

Filed in: Punjabi Articles, Punjabi Personalities
No results

15 Responses to “ਸੰਖੇਪ ਮੁਲਾਕਾਤ ਬੌਬੀ ਸੰਧੂ, ਰਾਣਾ ਰਣਬੀਰ ਤੇ ਟੀਮ ਦੇ ਨਾਲ – ਮੇਰੇ ਆਪਣੇ ਵਿਚਾਰ”

 1. RAJWINDER HEER
  May 22, 2013 at 7:00 am #

  VERY GUD ARTICAL……..GURTEJ PA G …….REALY CANT BELIVE IT K BOBY PA G APNAY ANDAR KIHRAY KIHRAY TALENT LKO K BETHAY A……..BLES U TO BOTH OF U…….

 2. Manbir
  May 14, 2013 at 10:04 pm #

  pehlan pehlan bobby 22 da show ki haal chaal aa barra vadiya lagda c.. meinu ehi lagda banda vadiya aa…. fer jado pta lagha ke punjabi portal website 22 d aa, barra maan feel kita….. par baad ch tn hadd hi ho gyi pta lagha ke oh artist v, osda screenplay raula pe gya is awesom…. te harbajan mann vali video ne tan att hi kra diti….

 3. mandeep singh
  March 23, 2013 at 1:41 pm #

  great 22g
  punjabi padhan da swad alag e hunda

 4. Dr. Sidhu
  March 15, 2013 at 11:19 am #

  It’s a nicely written and pictographed the situtations that takes you to live locations. Seems that you are right there and visiting the place. Linguistically ‘Punjabi’ has its own taste.
  Thanks Dr. Gurtej..

 5. drgurtej
  March 10, 2013 at 9:39 pm #

  ਅੰਕੁਸ਼,
  ਬਹੁਤ ਬਹੁਤ ਸ਼ੁਕਰੀਆ ਪੰਜਾਬੀ ਦਾ ਲੇਖ ਪੜਨ ਲਈ ਤੇ ਪਸੰਦ ਕਰਨ ਲਈ……..

 6. bricktop
  March 10, 2013 at 1:35 am #

  Oh, that’s a good beginning. And finally I get to see how DrGurtej looks like. I loved reading the article in Punjabi. You should write more of these.

  • drgurtej
   March 10, 2013 at 9:22 pm #

   @ ਜਨਾਬ ਬ੍ਰਿਕ ਟੌਪ,
   ਮੈਨੂੰ ਬਹੁਤ ਖੁਸ਼ੀ ਹੋਈ ਕੇ ਤੁਹਾਨੂੰ ਵੀ ਮੇਰੀ ਪੰਜਾਬੀ ਪੜਨੀ ਚੰਗੀ ਲੱਗੀ. ਸ਼ਾਇਦ ਮੈਨੂੰ ਆਪਣੇ ਫਿਲਮ ਸਕ੍ਰਿਪਟ ਨੋਟ੍ਸ ਵੀ ਤੁਹਾਡੇ ਨਾਲ ਸਾਂਝੇ ਕਰਨੇ ਚਾਹੀਦੇ ਹਨ – ਇਹ ਖਿਆਲ ਮੈਨੂੰ ਤਾਜ਼ਾ ਤਾਜ਼ਾ ਹੀ ਆਇਆ ਹੈ- ਸੋ ਚੰਡੀਗੜ੍ਹ ਆ ਕੇ ਤੁਹਾਨੂੰ ਵੀ ਮਿਲਣਾ ਪਵੇਗਾ. ਬਹੁਤ ਚੰਗਾ ਹੋਵੇਗਾ ਜੇ ਤੁਸੀਂ ਪੰਜਾਬੀ ਫਿਲਮ ” ਅੰਨੇ ਘੋੜੇ ਦਾ ਦਾਨ” ਦੀ ਸਮੀਖਿਆ ਵੀ ਕਰੋ. ਬਾੱਕੀ ਮੇਰੀ ਇਕ ਫੋਟੋ ਪਹਿਲਾਂ ਹੀ ਪੰਜਾਬੀ ਪੋਰਟਲ ਮੈਮਬਰ ਕਨੈਕਸ਼ਨ, ਸੈਕਸ਼ਨ ਦੇ ਵਿਚ ਹੈ ਤੇ ਤੁਸੀਂ ਵੀ ਜਲਦ ਹੀ ਆਪਣੀ ਫੋਟੋ ਪਾਓ

 7. kulwant singh sidhu
  March 9, 2013 at 10:45 pm #

  very good artical ,rana ranbir te bobby kamal de artist ne. thanx fr .thanx artical

  • drgurtej
   March 10, 2013 at 9:26 pm #

   ਕੁਲਵੰਤ ਜੀ, ਬਹੁਤ ਬਹੁਤ ਸ਼ੁਕਰੀਆ ਪੰਜਾਬੀ ਦਾ ਲੇਖ ਪੜਨ ਲੈ ਤੇ ਪਸੰਦ ਕਰਨ ਲਈ……..

 8. Manvir
  March 9, 2013 at 5:55 pm #

  Bada wadiya lagga article padhke. australia waleya naal jealousy vi aa hun, bobby bai canada vi aau cheti hun. bade time baad punjabi padhi.

  • drgurtej
   March 10, 2013 at 9:33 pm #

   ਮਨਵੀਰ ਜੀ,
   ਮੈਨੂੰ ਖੁਸੀ ਹੈ ਕੇ ਤੁਸੀਂ ਪੰਜਾਬੀ ਪੜੀ ਤੇ ਪਸੰਦ ਕੀਤੀ,
   ਰੱਬ ਕਰੇ ਔਸਟ੍ਰੇਲੀਆ ਦੇ ਪ੍ਰੋਜੈਕਟ ਪੂਰੇ ਕਰਨ ਤੋਂ ਬਾਅਦ ਇਹ ਸਾਰੀ ਟੀਮ ਕਨੇਡਾ ਦਾ ਚੱਕਰ ਵੀ ਜਰੂਰ ਮਾਰੇ ……

 9. March 9, 2013 at 3:23 pm #

  Bahut wadhia lagya ji pad ke. Rana Ranbir ji layi mudd to hi bahut aadar hai. Nikke hundia ohna te Bhagwant Mann ji de viangmai haasrass audio Tape suni de san. Sab to wadd maza ta ohdo aunda jad oh smaajik kuritian te Netawan te haase haase wich tawa v la jande san. Mere shakisiat wich ehna do shaksaan bahut hadd takk prabhaav pia hai so us layi Rana ji te Bhagwant Mann saab da shukria. Baaki Bobby veer da ta kehna hi ki… I am amazed by his versatility! Total Respect! Main video ta nahi dekh sakya hal tak due to my exams but bahut +ve response sunya hai. Rabb bhala kare ji!

  Gurtej sir tuhanu choti jihi request hai k je vakt mile ta kitab scan karke PP te jarur share kareo. Bahut iksha hai padan di. Main is related Topic da web link tuhnu jalad hi msg karanga. Dhanwad Rabb Rakha

  • drgurtej
   March 10, 2013 at 9:38 pm #

   ਜਸਵੰਤ ਵੀਰ,
   ਮੈਂ ਕੋਸ਼ਿਸ਼ ਕਰਾਂਗਾਂ ਕੇ ਕਿਤਾਬ ਦੀ ਸ੍ਕੈਨ੍ਨਿੰਗ ਜਲਦ ਤੋਂ ਜਲਦ ਸ਼ੁਰੂ ਕਰ ਦੇਵਾਂ- ਤੇ ਮੇਰੇ ਖਿਆਲ ਦੇ ਵਿਚ ਸ਼ਾਇਦ ਹੀ ਕੋਈ ਇਸ ਗੱਲ ਤੇ ਇਤਰਾਜ਼ ਕਰੇਗਾ ? ਕਾਪਿਰਾਇਟ੍ਸ ਬਾਰੇ ਸੋਚ ਰਿਹਾ ਸੀ.

   • March 12, 2013 at 6:49 pm #

    ਹਾਂ ਜੀ ਕਾਪੀਰਾਇਟਸ ਬਾਰੇ ਵਿਚਾਰ ਮੇਰੇ ਮਨ ਚ ਵੀ ਆਇਆ ਸੀ || ਵੈਸੇ ਪਹਿਲਾਂ ਜਦ ਕਿਤਾਬ ਦੀ ਸਕੈਨਿੰਗ ਕਰਕੇ ਪੰਜਾਬੀ ਪੋਰਟਲ ਤੇ ਪਾਉਣ ਦੀ ਗੱਲ ਹੋਈ ਸੀ ਤਾਂ ਰਾਣਾ ਰਣਬੀਰ ਜੀ ਨੂੰ ਕੋਈ ਦਿੱਕਤ ਨਹੀਂ ਸੀ ਪਰ ਫਿਰ ਵੀ ਸਹੀ ਗੱਲ ਇਹ ਹੀ ਰਹੇਗੀ ਕਿ ਆਪਾਂ ਦੋਬਾਰਾ ਜਾਂਚ ਕਰ ਲਈਏ || ਫਿਲਹਾਲ ਥੋੜੀ ਵਕਤ ਦੀ ਪਰੇਸ਼ਾਨੀ ਹੈ ਪਰ ਜਿਵੇਂ ਹੀ ਵਕਤ ਮਿਲਦਾ ਹੈ ਤਾਂ ਇਸ ਬਾਰੇ ਪੁਨਰ-ਵਿਚਾਰ ਤੇ ਕਿਸੇ ਤਰਾਂ ਰਾਣਾ ਜੀ ਦੀ ਆਗਿਆ ਲੈਣ ਦੀ ਕੋਸ਼ਿਸ਼ ਕਰਾਂਗੇ || ਗੁਜ਼ਾਰਿਸ਼ ਤੇ ਗੌਰ ਫਰਮਾਉਣ ਲਈ ਸ਼ੁਕਰੀਆ ਸਰ ਜੀ

 10. Ankush
  March 9, 2013 at 5:04 am #

  Changa lga parh k…

Leave a Reply