ਹਾਲ ਵਿੱਚ ਹੀ ਸਾਡੇ ਇਕ ਟੀਮ ਮੈਬਰ ਜੋ ਕਿ ਆਪਣੀਆ ਛੁੱਟਿਆ ਬਤੀਤ ਕਰਣ ਲਈ ਸਪੇਨ ਗਿਆ ਹੋਇਆ ਸੀ , ਦੇ ਫੇਸਬੁੱਕ ਅਕਾਉਟ ਤੋ ਉਸ ਦੇ ਇਕ ਬਹੁਤ ਹੀ ਅਜੀਜ ਦੋਸਤ ਨੁੰ ਪਰਸਨਲ ਮੈਸੇਜ ਗਿਆ ਜਿਸ ਵਿਚ ਕਿਹਾ ਗਿਆ ਸੀ :
“ਹੈਰੀ (ਕਾਲਪਨਿਂਕ ਨਾਮ) ਇਥੇ ਸਪੇਨ ਵਿੱਚ ਮੇਰਾ ਸਾਰਾ ਸਮਾਨ, ਮੋਬਾਇਲ ਤੇ ਪਰਸ ਲੁਟੇਰਿਆ ਵੱਲੋ ਲੁਟ ਲਿਆ ਗਿਆ ਹੈ, ਕਿਰਪਾ ਮੇਰੀ ਮਦਦ ਕਰ ਤੇ ਮੇਨੂੰ ਇਥੇ ਕਿਸੇ ਭਲੇ ਇਨਸਾਨ ਵੱਲੋ ਮਦਦ ਲਈ ਪੇਸ਼ ਕੀਤੇ ਗਏ ਇਸ 564********* ਆਕਾਉਟ ਨੰਬਰ ਤੇ $500 ਭੇਜ ਦਿਓ.
ਇਹ ਤਾ ਉਸ ਅਜੀਜ ਦੋਸਤ ਵੱਲੋ ਸੁਝ-ਬੁਝ ਨਾਲ ਪਹਿਲਾ ਦੋਸਤ ਦੇ ਫੋਨ ਤੇ ਕਾਲ ਕੀਤੀ ਗਈ ਤੇ ਸਾਰੀ ਗੱਲ ਪਤਾ ਕੀਤੀ , ਤੇ ਹੈਰੀ ਵੀ ਖੁਸ਼ਨਸੀਬ ਨਿਕਲਿਆ ਕਿ ਫੇਸਬੁੱਕ ਤੇ ਸੇਟ ਕੀਤੇ ਸਕਿਉਰਟੀ ਸਵਾਲ ਜੋ ਕਿ ਉਸ ਫੇਸਬੁੱਕ ਹੈਂਕ ਕਰਣ ਵਾਲੇ ਦੀ ਸਮਝ ਤੋ ਬਾਹਰ ਨਿਕਲੇ ਕਾਰਣ ਹੈਰੀ ਨੇ ਫੋਰਨ ਆਪਣੇ ਅਕਾਉਟ ਨੁੰ ਰੀਸੈਂਟ ਕਰਦੇ ਹੋਏ ਪਾਸਵਰਡ ਤੇ ਲਾਗਨ ਆਈ-ਡੀ ਚੇਜ ਕਰ ਦਿੱਤੀ,
ਬਾਅਦ ਵਿੱਚ ਸਾਡੀ ਟੀਮ (ਪੰਜਾਬੀ tech-zone) ਨੇ ਫੇਸਬੁੱਕ ਦੀ ਬਰੀਕੀ ਨਾਲ ਛਾਨ-ਬੀਨ ਕਰਣੀ ਅਰੰਭ ਕੀਤੀ
ਕਿ ਕਿਉ ਪਾਵਰਫੁੱਲ ਸਕਿਉਰਟੀ ਦਾ ਦਾਵਾ ਕਰਣ ਵਾਲੀ ਫੇਸਬੁੱਕ ਦੇ ਅਕਾਉਟ ਕੋਇ ਇਨੀ ਅਸਾਨੀ ਨਾਲ ਹੇਕ ਕਰ ਜਾਦਾ ਹੈ,
ਤੇ ਕੁਝ ਦਿਨਾ ਪਿਛੋ ਜੋ ਤੱਤ ਸਾਡੇ ਸਾਹਮਣੇ ਆਏ ਉਹ ਹੈਰਾਨ ਕਰਣ ਵਾਲੇ ਸਨ ਕਿ ਕਿਵੇ ਅਸੀ ਆਪ ਹੀ ਬੜੀ ਅਸਾਨੀ ਨਾਲ ਆਪਣੀ ਸਾਰੀ ਮਹੱਤਵਪੂਰਣ ਜਾਣਕਾਰੀ ਹੈਕਰਾਂ ਨੂੰ ਸੋਪ ਦਿੰਦੇ ਹਾ ਤੇ ਸਾਨੁੰ ਪਤਾ ਵੀ ਨਹੀ ਲਗਦਾ ਕਿ ਕਦੋ ਉਹ ਸਾਡਾ ਅਕਾਉਟ ਉਡਾ ਲੈ ਜਾਦੇ ਨੇ…
ਕਿਹੜੇ ਛੁਪੇ ਖਤਰਨਾਕ ਰਿਹੱਸ ਹਨ ਫੇਸਬੁੱਕ ਇਸਤੇਮਾਲ ਪਿੱਛੇ ਜੋ ਅਸੀ ਨਹੀ ਜਾਣਦੇ :

- ਫੇਸਬੁੱਕ ਦੇ ਸੰਚਾਲਕਾ ਅਨੁਸਾਰ ਫੇਸਬੁੱਕ ਨੇ ਇਸ ਅਗਸਤ ਵਿੱਚ 1 ਬੀਲੀਅਨ ਯੁਸਰ ਦਾ
ਟੀਚਾ ਪ੍ਰਾਪਤ ਕਰ ਲਿਆ ਹੈ, ਤੇ ਸੁਭਾਵਿਕ ਹੈ ਜਿਥੇ ਭੀੜ ਹੋਵੇਗੀ ਉਥੇ ਅਪਰਾਧੀ ਤਾ ਹੋਣਗੇ ਹੀ, ਤੇ ਇਸੇ ਕਾਰਣ ਅੱਜ ਦੇ ਦਿਨਾ ਵਿੱਚ ਫੇਸਬੁੱਕ ਤੇ ਸਾਰੀ ਨਵੀ ਬਰੀਡ (ਸ਼ਾਤਿਰ) ਸਕੇਮਸਟ੍ਰਾ ( ਸਾਇਬਰ ਅਪਰਾਧੀ) ਧਾਕ ਲਾਈ ਬੈਠੇ ਨੇ ਜਿਨਾ ਸਭ ਦਾ ਉਦੇਸ਼ ਇਕ ਹੈ,
ਧੋਖੇ ਨਾਲ ਪੈਸਾ, ਪਰਸਨਲ ਜਾਣਕਾਰੀ ਜਾਂ ਸਕੈਮ ਪੇਜਾ ਤੇ ਹਿਟ ਪ੍ਰਾਪਤ ਕਰਣੇ,
- 2009 ਦੀ ਇਕ ਸੱਚੀ ਘਟਨਾ ਅਨੁਸਾਰ “Leanne Saylor” ਨਾ ਦੀ ਇਕ ਔਰਤ ਨੇ
ਫੇਸਬੁੱਕ ਤੇ ਇਕ QUIZ ਖੇਲਣੀ ਸ਼ੁਰੂ ਕੀਤੀ , ਤੁਸੀ ਅੱਜ ਕੱਲ ਵੀ ਇਹ ਵੇਖਦੇ ਹੋਵੋਗੇ
“Which Star Wars character are you most like?”
ਜਾਂ
“Which celebrity are you?”
ਤੇ ਕਈ ਹੋਰ ਹਜਾਰਾ ਹੀ ਇਸ ਤਰਾ ਦੀਆ..
ਫਿਲਹਾਲ ਉਸ ਔਰਤ ਨੇ IQ test ਨਾ ਦੀ ਐਪਲੀਕੇਸ਼ਨ ਸਟਾਟ ਕੀਤੀ ਤੇ
ਉਨਾ ਉਸ ਔਰਤ ਦਾ ਮੋਬਾਇਲ ਨੰਬਰ ਭਰਣ ਲਈ ਕਿਹਾ ਤੇ ਰਿਜੱਲਟ ਉਸ ਦੇ
ਨੰਬਰ ਤੇ ਭੇਜਣ ਦੀ ਹਾਮੀ ਭਰੀ , ਔਰਤ ਨੇ ਜਿਵੇ ਨੰਬਰ ਭਰਿਆ ਤੇ ਤਰੁਤ ਬਾਅਦ ਹੀ
IQ test ਦਾ ਰਿਜਲੱਟ ਉਸ ਦੇ ਮੋਬਾਇਲ ਤੇ ਆਹ ਗਿਆ ਤੇ ਨਾਲ ਹੀ 3 ਹੋਰ ਮੈਸੇਜ ਵੀ ਆਏ ਤੇ ਜਿਨਾ ਨੇ ਉਸ ਤੇ ਪਰਸਨਲ ਅਕਾਉਟ ਵਿੱਚੋ ਤਕਰੀਬਣ $1400 ਟਰਾਸਫਰ ਹੋਣ ਦੀ ਪੁਛਟੀ ਕੀਤੀ,

- “Check Who’s Viewing Your Profile here” ਜਾਂ
“Your profile visitors in the last 12 hours” ਨਾ ਦਾ ਸਲੋਗਨ ਫੇਸਬੁੱਕ ਤੇ ਅੱਜ ਕੱਲ ਆਮ ਵੇਖਣ ਨੁੰ ਮਿਲ ਰਿਹਾ ਹੈ,
ਸਾਵਧਾਨ !!!
ਫੇਸਬੁੱਕ ਨੇ ਆਫਿਸ਼ਿਅਲ ਤੋਰ ਤੇ ਹਜੇ ਇਸ ਤਰਾ ਦੀ ਕੋਇ ਸਰਵਿਸ ਨਹੀ ਸ਼ੁਰੂ ਕੀਤੀ ਕਿ ਜਿਸ ਜਰਿਏ ਆਪਣੀ ਪ੍ਰੋਫਾਇਲ ਤੇ ਵਿਸਟ ਕਰਣ ਵਾਲੇ ਯੁਸਰ ਟਰੈਕ ਕੀਤੇ ਜਾ ਸਕਣ ਸੋ
ਇਹ ਲਿਂਕ ਸਕੈਮ ( ਹੇਕਿਂਗ) ਦਾ ਹੀ ਇਕ ਹਿਸਾ ਹੋ ਸਕਦੇ ਹਨ ਤੇ ਇਨਾ ਤੇ ਕਲਿਂਕ ਕਰਣ ਤੋ ਗੁਰੇਜ ਕਰਣਾ ਚਾਹਿਦਾ ਹੈ,
- ਸਭ ਤੋ ਵੱਡੀ ਸਮੱਸਿਆ ਫੇਸਬੁੱਕ ਐਪਲੀਕੇਸ਼ਨ (app) ਵਿੱਚ ਲੁਕੀ ਹੋਇ ਹੈ, ਜਿਵੇ ਕਿ
ਜੇਕਰ ਅਸੀ ਕਿਸੇ ਫੇਸਬੁੱਕ ਐਪਲਿਕੇਸ਼ਨ ਨੁੰ ਲਾਚ ਕਰਣਾ ਹੈ ਤਾ ਸਭ ਤੋ ਪਹਿਲਾ ਪਰਮਿਸ਼ਨ ਦੇਣੀ ਪੈਦੀ ਹੈ ਕਿ ਉਹ ਸਾਡਾ ਪਰਸਨਲ ਡਾਟਾ ਏਕਸੈਸ ਕਰ ਲੈਣ,
ਉਦਾਹਰਣ the popular “MyCalendar” app ਨੁੰ ਲਾਚ ਕਰਣ ਲਈ ਲਾਜਮੀ ਤੁਹਾਡੀ ਮਹੱਤਵਪੁਰਣ ਜਾਣਕਾਰੀ ਜਿਸ ਵਿੱਚ ਸ਼ਾਮਿਲ ‘ਤੁਹਾਡਾ ਨਾਮ”, ਪ੍ਰੋਫਾਇਲ ਫੋਟੋ, ਜੇਨਡਰ (ਪੁਰਸ਼ ਜਾ ਇਸਤਰੀ), ਤੁਹਾਡਾ ਨੈਟਵਰਕ, ਆਈ-ਡੀ, ਤੁਹਾਡੇ ਦੋਸਤਾ ਦੀ ਲਿਸਟ ਆਦਿ ਜਰੂਰੀ ਪਬਲਿਕ ਕਰਣੇ ਪੈਦੇ ਨੇ,
- ਜਿਵੇ ਕਿ Angry Birds Friends ਬਹੁਤ ਹੀ ਲੋਕਪਿਯ ਫੇਸਬੁੱਕ ਗੇਮ ਹੈ,
ਪਰ ਇਹ ਤੁਹਾਡੀ ਈ-ਮੇਲ ਆਈ ਡੀ ਸਮੇਤ ਸਾਰੀ ਜਾਣਕਾਰੀ ਮੰਗਦੀ ਹੈ,
ਭਾਵ ਇਸ ਵਾਗ ਜਦੋ ਅਸੀ ਕਿਸੇ ਵੀ ਗੈਮ, ਐਪ ਤੇ ਸਾਇਨ-ਅੱਪ ਕਰਦੇ ਨਹਾ ਤਾ ਸਾਡਿ ਸਾਰੀ ਜਾਣਕਾਰੀ ਉਸ ਗੇਮ, ਐਪ ਦੇ ਡਿਵੋਲਪਰ ਕੋਲ ਚਲੀ ਜਾਦੀ ਹੈ, ਤੇ ਇਹ ਤਾ ਉਸ
ਦੇ ਦਿਮਾਗ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੁੰ ਗਲਤ ਮਕਸਦ ਲਈ ਇਸਤੇਮਾਲ ਕਰੇ ਜਾ ਨਾ ਕਰੇ,
- ਸਭ ਤੋ ਜਿਆਦਾ ਫਾਇਦਾ ਸਕੈਮਰਾ ਨੁੰ “ਸਕੈਮੀ ਪ੍ਰੋਡੱਕਟ ਪੇਜ ਰੀਡਰੇਕਸ਼ਨ” ਤੋ ਮਿਲ ਰਿਹਾ ਹੈ ,ਭਾਵ ਫੇਸਬੁੱਕ ਤੇ ਮਿਲੇ ਕਿਸੇ ਅਨਸੁਰੁਖਿਅੱਤ ਲਿਂਕ ਤੇ ਕਲਿਂਕ ਕਰ ਦੇਣਾ ਜੋ ਸਾਨੁੰ ਇਕ ਵੱਖਰੀ ਵੈਬ ਸਾਇਟ ਤੇ ਲੈ ਜਾਦਾ ਹੈ “ਸਕੈਮੀ ਪ੍ਰੋਡੱਕਟ ਪੇਜ ਰੀਡਰੇਕਸ਼ਨ” ਕਹਾਉਦਾ ਹੈ
ਪਰ ਮੁਸ਼ਕਿਲ ਇਥੇ ਹੀ ਖਤਮ ਨਹੀ ਹੁੰਦੀ ਉਨਾ ਲਿਂਕ ਤੋ ਕੁਝ ਸੋਫਟਵੇਅਰ ਜਾ ਅਨ ਸਕਿਉਰ ਫਾਇਲਾ ਕਿਵੇ ਕਿ “a browser plug-in, an ActiveX control” ਤੇ ਕਈ ਹੋਰ
ਆਪਣੇ ਆਪ ਸਾਡੇ ਕੰਮਪਿਉਟਰ ਵਿੱਚ ਇਕਸੈਸ ਹੋ ਜਾਦੇ ਨੇ ਤੇ ਵਿੱਚਲਾ ਸਾਰਾ ਡਾਟਾ ਹੇਕਰ ਨੁੰ ਰਟਰੀਵ ਕਰ ਦਿੰਦੇ ਨੇ ਇਸ ਨੂੰ “Drive by Download” ਕਿਹਾ ਜਾਦਾ ਹੈ

-ਇਹ ਮੈਸੇਜ ਲਿਂਕ ਵੀ ਤੁਹਾਨੂੰ ਫੇਸਬੁੱਕ ਤੇ ਵੇਖਣ ਨੁੰ ਮਿਲ ਸਕਦਾ ਹੈ “your friends has uncharacteristically watched a video titled “OMG, ਜਾਂ
Look at what this girl wore to the beach
ਤਾਂ ਤੁਰੰਤ ਬਿਨਾ ਕਲਿਂਕ ਕੀਤੇ ਇਸ ਨੁੰ ਨਜਰ ਅੰਦਾਜ ਕਰ ਦਿਉ ਜਾ ਡੀਲੀਟ ਕਰ ਦਿਉ
- ਫੇਸਬੁੱਕ ਤੁਹਾਨੂੰ ਮਸੇਜ ਜਾ ਈ-ਮੇਲ ਰਾਹੀ ਸੁਚੇਤ ਕਰਦਾ ਹੈ ਜਦੋ ਕੋਇ ਹੋਰ ਵਿਅਕਤੀ ਕਿਸੇ ਅਜਨਬੀ ਕੰਪਿਉਟਰ ਜਾਨ ਹੋਰ ਡਿਵਾਇਸ ਨਾਲ ਤੁਹਾਨੇ ਅਕਾਉਟ ਨੂੰ ਇਸਤੇਮਾਲ ਕਰਦਾ ਹੈ, ਇਸ ਸਰਵਿਸ ਨੁੰ ਸੇਟਿਂਗ ਵਿੱਚ ਜਾ ਕੇ ਚਾਲੂ ਕੀਤਾ ਜਾ ਸਕਦਾ ਹੈ ਜੋ ਕਿ ਕਾਫੀ ਸਹਾਈ ਹੋ ਸਕਦੀ ਹੈ,
- ਹਮੇਸ਼ਾ ਫੇਸਬੁੱਕ ਐਪਲਿਕੇਸ਼ਨ ਲਈ ਫੇਸਬੁੱਕ ਅਕਾਉਟ ਨਾਲੋ ਵੱਖਰਾ ਪਸਾਵਰਡ ਇਸਤੇਮਾਲ ਕਰਣਾ ਚਾਹੀਦਾ ਹੈ, ਨਾ ਕਿ ਯਾਦ ਰੱਖਣ ਲਈ ਅਸਾਨ ਹਰ ਜਗਾਹ ਇਕ ਹੀ ..
ਕਦੀ ਵੀ ਆਪਣੇ ਬੈਕ ਅਕਾਉਟ ਨਾਲ ਸਬੰਧਿਤ ਪਾਸਵਰਡ ਫੇਸਬੁੱਕ ਤੇ ਇਸਤੇਮਾਲ ਕਰਣ ਤੋ ਗੁਰੇਜ ਕਰਣਾ ਚਾਹੀਦਾ ਹੈ..
ਪ੍ਰਮਾਤਮਾ ਤੁਹਾਡੀ ਫੇਸਬੁਕਿਂਗ ਸੁਖਦ ਤੇ ਸੁਰੱਖਿਅਤ ਰੱਖੇ
http://facebook.com/ptech2012 (916)







sab veera da dhanwaad .. khash tor te bobby veer te simmi g da dhanwaad jehna sadi punjabi
kalam nu is page te maan bakshiya.. jiunde wasde rahoo..
- ਪੰਜਾਬੀ tech-zone
y g dhandwad tuhada , mai ek teacherr han , te mai tuhadi ditti hoi jankari mere school di library de wich print karwa k jaroor deuga , tan k students is de ware jada ton jada jaan sakan , dhanwad dhillon saab
thanxs to inform us……
dhanwaad ji