2:08 am - Tuesday March 28, 2017

ਫੇਸਬੁੱਕ ਦੇ ਜਨਮਦਾਤਾ ਬਾਰੇ ਕੁਝ ਜਾਣਕਾਰੀ

Mark Zuckerberg Facebookਫੇਸਬੁੱਕ ਦੇ ਜਨਮਦਾਤਾ ਮਾਰਕ ਜੁਕਰਬਰਗ ਦੁਨੀਆ ਦਾ 35 ਵਾਂ ਸਭ ਤੋਂ ਅਮੀਰ ਤੇ ਸਾਧਾਰਨ ਇਨਸਾਨ ਹੈ। ਅਸੀਂ ਅੱਜ ਸਾਰੇ ਆਪਸ ਵਿੱਚ ਫੇਸਬੁੱਕ ਦੇ ਜਰੀਏ ਜੁੜੇ ਹੋਏ ਹਨ ਇਸ ਵੈਬਸਾਈਟ ਦੇ 85 ਕਰੋੜ ਯੂਸਰ ਹਨ ਤੇ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਦੇਖੀ ਜਾਣ ਵਾਲੀ ਵੈਬਸਾਈਟ ਹੈ।

ਇਸ ਵੈਬਸਾਈਟ ਨੇ ਪੂਰੀ ਦੁਨੀਆ ਵਿੱਚ ਸੋਸਲ ਮੀਡੀਆ ਵਿੱਚ ਇਕ ਕ੍ਰਾਂਤੀ ਲੈ ਆਉਂਦੀ ਹੈ ਤੇ ਦੁਨੀਆਂ ਵਿੱਚ ਕਾਫੀ ਵੱਡੇ ਵੱਡੇ ਇਨਕਲਾਬ ਇਸ ਵੈਬਸਾਈਟ ਦੀ ਵਜਹ ਕਰਕੇ ਆ ਰਹੇ ਹਨ । ਕੀ ਤੁਸੀਂ ਜਾਣਦੇ ਹੋ ਕਿ ਇਹ ਵੈਬਸਾਈਟ ਕਿਸਨੇ ਬਣਾਈ ਹੈ ।

ਮਾਰਕ ਜੁਕਰਬਰਗ ਨਾਮ ਦੇ ਇਕ 27 ਸਾਲਾਂ ਨੌਜੁਵਾਨ ਨੇ 2003 ਵਿੱਚ ਇਸ ਵੈਬਸਾਈਟ ਦੀ ਸੁਰੂਆਤ ਕੀਤੀ , ਜੋ ਕਿ ਇਕ ਪ੍ਰੋਜੈਕਟ ਦਾ ਹਿੱਸਾ ਸੀ , ਪਰ ਆਪਦੀ ਹੋਂਦ ਵਿੱਚ ਆਉਣ ਦੇ ਇਕ ਸਾਲ ਬਾਅਦ ਹੀ ਇਹ ਵੈਬਸਾਈਟ ਇਤਨੀ ਪਾਪੂਲਰ ਹੋ ਗਈ ਕਿ ਅੱਜ ਇਸ ਵੈਬਸਾਈਟ ਦੇ ਜਰੀਏ 85 ਕਰੋੜ ਤੋਂ ਜਿਆਦਾ ਲੋਕ ਜੁੜੇ ਹੋਏ ਹਨ ।

ਕੁਝ ਦਿਨ ਪਹਿਲਾ ਅਸੀ ਹਿਸਟਰੀ ਚੈਨਲ ਤੇ ਇਕ ਡਾਕੂਮੈਂਟਰੀ ਦੇਖ ਰਹੇ ਸੀ । ਜਿਸਦਾ ਨਾਮ ਸੀ ਫੇਸ ਬਿਹਾਈਂਡ ਦਾ ਫੇਸਬੁੱਕ । ਇਸ ਵਿੱਚ ਉਸ ਨੌਜੁਆਨ ਮਾਰਕ ਜੁਕਰਬਰਗ ਦੇ ਬਾਰੇ ਕਾਫੀ ਜਾਣਕਾਰੀ ਦਿਖਾਈ ਗਈ । ਜਿਸ ਨੁੰ ਇਸ ਪੇਜ ਜਰੀਏ ਆਪ ਸਭ ਦੇ ਸਨਮੁੱਖ ਕਰ ਰਹੇ ਹਾਂ ਇਹ ਸਾਡੇ ਲਈ ਕਾਫੀ ਰੌਚਕ ਗੱਲ ਸੀ ਕਿ ਮਾਰਕ ਦੁਨੀਆਂ ਦਾ 35 ਵਾਂ ਸਭ ਤੋਂ ਅਮੀਰ ਇਨਸਾਨ ਜੋ ਕਿ ਫੇਸਬੁੱਕ ਦਾ ਮਾਲਕ ਹੈ ਤੇ 1500 ਕਰੋੜ ਡਾਲਰ ਦੀ ਨਿੱਜੀ ਸੰਪੰਤੀ ਦਾ ਮਾਲਕ ਹੈ , ਅਮਰੀਕਾ ਦੇ ਬਿਲਕੁਲ ਹੀ ਇਕ ਸਾਧਾਰਨ ਤੇ ਛੋਟੇ ਜਿਹੇ ਸਹਿਰ ਸਾਓ ਅੋਲਟੋ ਵਿੱਚ ਬਹੁਤ ਹੀ ਸਾਧਾਰਨ ਜਿੰਦਗੀ ਜਿਊਂਦਾ ਹੈ ।

ਉਸ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਫੇਸਬੁੱਕ ਦਾ ਮਾਲਕ ਤੇ ਇਤਨਾ ਅਮੀਰ ਇਨਸਾਨ ਇਤਨੀ ਸਾਧਾਰਨ ਜਿੰਦਗੀ ਜੀ ਰਿਹਾ ਹੈ । 2003 ਤੋਂ ਅੱਜ ਤੱਕ ਉਸਦੀ ਜਿੰਦਗੀ ਵਿੱਚ ਕੋਈ ਫਰਕ ਨਹੀਂ ਆਇਆ ਹੈ ਤੇ ਉਹ ਹੁਣ ਵੀ ਕੰਪਿਊਟਰ ਕੰਪਨੀ ਵਿੱਚ ਆਪਣੇ ਕਾਮਿਆਂ ਨਾਲ 16-16 ਘੰਟੇ ਕੰਮ ਕਰ ਰਿਹਾ ਹੈ । ਉਸਦਾ ਮੀਡੀਆ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾਂ ਹੀ ਉਹ ਕੋਈ ਇੰਟਰਵਿਊ ਵਗੈਰਾ ਕਿਸੇ ਨੂੰ ਦੇਂਦਾ ਹੈ । ਹੁਣ ਤੱਕ ਸਿਰਫ ਉਸਨੇ ਅਮਰੀਕਾ ਦੇ ਮੀਡੀਆ ਨੂੰ 2003 ਤੋਂ ਸਿਰਫ ਤਿੰਨ ਇੰਟਰਵਿਊ ਹੀ ਦਿੱਤੀਆਂ ਹਨ । ਬਿਲਕੁਲ ਹੀ ਸਾਧਾਰਨ ਜਿਹੇ ਕੱਪੜੇ ਪਾਈ ਇਹ ਇਨਸਾਨ ਮਾਰਕ ਜੁਕਰਬਰਗ ਬਿਲਕੁਲ ਹੀ ਆਮ ਇਨਸਾਨਾਂ ਦੀ ਭੀੜ ਵਿੱਚ ਅਰਬਾਂ ਪਤੀ ਲੱਗਦਾ ਹੀ ਨਹੀਂ ।

Mark Zuckerberg

ਉਸਦੀ ਆਪਣੀ ਸਾਰੀ ਨਿਜੀ ਜਾਇਦਾਦ ਵੀ ਫੇਸਬੁੱਕ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਅੱਜ ਦੀ ਤਾਰੀਕ ਵਿੱਚ ਫੇਸਬੁੱਕ ਦੀ ਸੇਅਰ ਮਾਰਕਿਟ ਵਿੱਚ ਕੀਮਤ 1000 ਕਰੋੜ ਡਾਲਰ ਹੈ ਤੇ ਇਸਦਾ ਸਾਲਾਨਾ ਕਾਰੋਬਾਰ ਐਡਵਰਟਾਈਸਮੈਂਟ ਦੇ ਬਿਜਨਸ ਤੋਂ ਕਈ ਬਿਲੀਅਨ ਡਾਲਰ ਸਾਲਾਨਾ ਹੈ ।

ਇਸ ਕੰਪਨੀ ਦਾ ਹੈਡਕੁਆਰਟਰ ਬਹੁਤ ਹੀ ਸਾਧਾਰਨ ਜਿਹੇ ਸਹਿਰ ਜੋ ਸਿਲੀਕੋਨ ਵੈਲੀ ਦੇ ਨੇੜੇ ਹੀ ਹੈ ਵਿੱਚ ਹੈ ਤੇ ਇਸ ਦੇ 3000 ਦੇ ਕਰੀਬ ਕਰਮਚਾਰੀ ਹਨ ।

ਮਾਰਕ ਜੁਕਰਬਰਗ ਆਪ ਵੀ ਤਨਖਾਹ ਤੇ ਹੀ ਕੰਮ ਕਰਦਾ ਹੈ । ਡਾਕੂਮੈਂਟਰੀ ਵਿੱਚ ਦਿਖਾਇਆ ਜਾ ਰਿਹਾ ਸੀ ਜੋ ਕਿ ਗੁਪਤ ਤਰੀਕੇ ਨਾਲ ਸੂਟ ਕੀਤੀ ਗਈ ਸੀ , ਕਿ ਮਾਰਕ ਜੁਕਰਬਰਗ ਬਿਲਕੁਲ ਹੀ ਸਾਧਾਰਨ ਜਿਹੀ ਦੁਕਾਨ ਤੋਂ ਦੁਪਹਿਰ ਦਾ ਲੰਚ ਕਰ ਰਿਹਾ ਸੀ ਤੇ ਆਪਣੇ ਕੁਝ ਖਾਸ ਦੌਸਤਾਂ ਨਾਲ ਬਿਲਕੁਲ ਹੀ ਪੈਦਲ ਜਾ ਰਿਹਾ ਸੀ । ਡਾਕੂਮੈਂਟਰੀ ਦੇ ਅਨੂਸਾਰ ਉਸ ਕੋਲ ਕਾਰ ਵੀ 6 ਸਾਲ ਪੁਰਾਣੀ ਸੀ । ਇਹ ਸੋਚ ਕੇ ਕਾਫੀ ਹੈਰਾਨੀ ਹੁੰਦੀ ਹੈ ਕਿ ਕੋਈ ਇਤਨਾ ਅਮੀਰ ਆਦਮੀ ਜੋ ਕਿਸੇ ਅਜਿਹੀ ਚੀਜ ਦਾ ਮਾਲਕ ਹੈ ਜਿਸਨੇ ਪੂਰੀ ਦੁਨੀਆ ਆਪਣੀ ਵੈਬਸਾਈਟ ਦੇ ਜਰੀਏ ਬਦਲ ਦਿੱਤੀ , ਬਿਲਕੁਲ ਹੀ ਸਾਧਾਰਨ ਤੇ ਆਮ ਇਨਸਾਨ ਵਾਂਗ ਰਹਿਣ ਨੂੰ ਪਹਿਲ ਦਿੰਦਾ ਹੈ ।

ਨਹੀਂ ਤਾਂ ਅੱਜ ਕੱਲ ਕੋਈ ਲੱਖ ਪਤੀ ਵੀ ਬਣ ਜਾਵੇ , ਮੀਡੀਆ ਤੇ ਹੋਰ ਪਾਸੇ ਆਪਣੀ ਸੋਹਰਤ ਨੂੰ ਦਿਖਾਉਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦਾ । ਸਭ ਤੋ ਉਲਟ ਮਾਰਕ ਜੁਕਰਬਰਗ ਵਾਕਿਆ ਹੀ ਇਕ ਸੱਚਾ ਅਮੀਰ ਤੇ ਮਹਾਨ ਇਨਸਾਨ ਹੈ ।

www.Facebook.com/ptech2012 (2650)

Filed in: International, TechZone
No results

5 Responses to “ਫੇਸਬੁੱਕ ਦੇ ਜਨਮਦਾਤਾ ਬਾਰੇ ਕੁਝ ਜਾਣਕਾਰੀ”

 1. gurwinder singh sidhu
  March 26, 2013 at 10:01 am #

  ਕਿਆ ਬਾਤ ਹੈ ਮਾਰਕ ਜੁਕਰਬਰਗ ਦੀ ਜੋ ਮੈਂ ਸਭ ਤੋਂ ਵੱਧ ਪਸੰਦ ਇਨਸਾਨ ਹੈ।

 2. bricktop
  January 2, 2013 at 4:19 am #

  I do not hold Mark in high esteem. The article simply focuses on his being down to Earth and completely ignores his deceitful ways.

  Facebook is truly an evil genius entity. Its impossible to do without and yet if you use it for too long you risk a lot more than bargained for.

 3. rkahlon
  January 1, 2013 at 10:36 am #

  When he launched FB, he, his girlfriend and friends used to travel in trains and buses distributing pamphlets requesting people to join it. In Boston you can come across people who claim to be 71st member, 86th member etc. etc. to join FB.

  Wonder would we have done if we would run into some youngster asking us to join his/her website.

  Reminder that empires are not built all of a sudden….takes time and modest beginnings. There are controversies regarding his ways for this path….let’s just not talk about it.

 4. sukh
  January 1, 2013 at 3:21 am #

  wah ji wah….aina wadda insan te aini uchi soch……..hr kise nu apne jeevan vich es bnde di example laini chaidi aa ……………nai te aithe te ajj kal shamshan ghaat da pardhan v gal ni karan denda kise nu……thnx fr sharing this valuable topic

 5. Nek
  December 31, 2012 at 10:53 pm #

  If Facebook’s market cap is 1000 crores in today market, how could Zuckerberg have 1500 crores of his personal wealth. He owns about 20% of the company.
  Facebook is a place for losers, who don’t know what to do with their life. Surprised that how every other Punjabi singer is dying to mention facebook in their songs.

Leave a Reply