10:17 pm - Monday March 27, 2017

ਛੋਟੂ ਨਹੀਂ… ਯੁਧਵੀਰ!

Chotu Nahi Yudhveerਜਦ ਪਿੰਡ ਦੀ ਸੱਥ ਚ’ ਬੈਠਾ ਇੱਕ ਬਾਬਾ ਉਤਾਂਹ ਵੱਲ ਨੂੰ ਹੱਥ ਚੱਕ ਕੇ ਕਹਿੰਦਾ ਹੈ “ਓਹ ਵੇਖੋ! ਹੋਰ ਪਾੜਿਆਂ ਦੀ ਕਿਸਮਤ ਖੁੱਲ ਗਈ । ਬਾਹਲਾ ਟੈਮ ਨੀ ਲਗਦਾ… ਕੋਠੀਆਂ ਪੈਣ ਨੂੰ । ਆਇਆ ਤਾਂ ਅਮ੍ਰਿਤਸਰੋਂ ਲਗਦੈ, ਚੱਲਿਆ ਖਣੀ ਕਨੇਡੇ ਆ ਕੇ ਮਰੀਕੇ ।” ਤਾਂ ਅਸੀਂ ਵੀ ਸੀਪ ਦਾ ਹਿਸਾਬ ਕਿਤਾਬ ਛੱਡ, ਬਾਬੇ ਦੀ ਦਿੱਤੀ ਸੇਧ ਨਾਲ ਅੱਖ ਮਿਲਾਉਂਦੇ ਹੋਏ ਬੱਦਲਾਂ ਦੀ ਹਿੱਕ ਚੀਰਦੀ, ਬੱਦਲਾਂ ਜਿਹੀ ਹੀ ਇੱਕ ਸਫੇਦ ਲਕੀਰ ਵੱਲ ਦੇਖਦੇ ਹਾਂ । ਬੇਸ਼ੱਕ ਬੱਦਲ ਨਾ ਹੁੰਦੇ ਹੋਏ, ਇਹ ਜਹਾਜ਼ ਚੋਂ ਨਿਕਲਿਆ ਧੂਆਂ ਹੀ ਸੀ ਪਰ ਪੰਜਾਬ ਦੇ ਲੋਕਾਂ ਦੀ ਇਸ ਧੂਏਂ ਨਾਲ ਸਾਂਝ, ਮੋਰ ਤੇ ਬੱਦਲਾਂ ਦੀ ਸਾਂਝ ਤੋ ਕਿਸੇ ਪੱਖੋਂ ਮਾਰ ਨਹੀਂ ਸੀ ਖਾਂਦੀ ।

ਜਿਉਂ ਬੱਦਲ ਵੇਖ ਮੋਰ ਪੈਲਾਂ ਪਾਉਂਦਾ ਹੈ, ਕੁਝ ਉਸੇ ਤਰਾਂ ਹੀ ਇਸ ਲਕੀਰ ਦੇ ਜਨਮਦਾਤਾ ਦੀ ਅਵਾਜ਼ ਸੁਣ ਪੰਜਾਬੀ ਪੈਲਾਂ ਪਾਉਂਦੇ ਘਰੋਂ ਬਾਹਰ ਆਉਂਦੇ ਸਨ ਅਤੇ ਫਿਰ ਇਸਨੂੰ ਖਿੰਡ ਦੇ ਵੇਖਣਾ ਇੱਕ ਅਜੀਬ ਜਿਹਾ ਪਰ ਸੁਖਮਈ ਅਹਿਸਾਸ ਹੁੰਦਾ । ਸੱਥ ਵਾਂਗ, ਕਈ ਵਾਰ ਇਹ ਨਜ਼ਾਰਾ ਚਰਚਾ ਦਾ ਵਿਸ਼ਾ ਵੀ ਬਣਦਾ ਤੇ ਇਸ ਨਾਲ ਜੁੜੇ ਜਜਬਾਤ, ਉਮੀਦਾਂ, ਆਦਿ ਬਾਰੇ ਗੱਲਾਂ ਹੁੰਦੀਆਂ ਪਰ ਅਖੀਰ ਗੱਲ 1 ਡਾਲਰ ਤੋਂ 50 ਰੁਪਈਏ ਬਣਨ ਜਾਂ ਉੱਚੀਆਂ ਕੋਠੀਆਂ ਤੇ ਆ ਮੁਕਦੀ । ਇਹ ਕਹਿਣ ਵਿਚ ਕੋਈ ਦੋ-ਰਾਇ ਨਹੀਂ ਕਿ ਕਿਤੇ ਨਾ ਕਿਤੇ ਪੈਸਾ ਅਤੇ ਚੰਗਾ ਭਵਿਖ ਇਹਨਾਂ ਉਡਾਨਾਂ ਦਾ ਮੁੱਖ ਮੰਤਵ ਰਹਿੰਦਾ ਸੀ ।

ਪਰ ਲੋਕਾਂ ਦੀਆਂ ਨਜ਼ਰਾਂ ਤੋਂ ਪਰੇਹ ਪੰਜਾਬ ਲਾਗੇ ਵਸਦੇ ਬਿਹਾਰ ਪ੍ਰਾਂਤ ਵਿਚੋਂ ਰਲਦੀਆਂ ਮਿਲਦੀਆਂ ਉਮੀਦਾਂ ਲੈ ਕੁਝ ਲੋਕ, ਜਿੰਨਾ ਨੂੰ ਅਸੀਂ ਭਈਏ ਕਹਿ ਕੇ ਸੰਭੋਧਿਤ ਕਰਦੇ ਹਾਂ, ਪੰਜਾਬ ਵੱਲ ਨੂੰ ਆਉਂਦੇ ਹਨ । ਸ਼ਾਇਦ ਓਹਨਾਂ ਦਾ ਕਨੇਡਾ ਅਮਰੀਕਾ ਪੰਜਾਬ ਵਿਚ ਹੀ ਵਸਿਆ ਹੈ । ਬੇਸ਼ੱਕ ਜਿੰਨਾ ਰੇਲਗੱਡੀਆਂ ਰਾਹੀਂ ਓਹ ਸਫਰ ਕਰਦੇ ਹਨ, ਓਹ ਜਹਾਜਾਂ ਵਾਂਗ ਖਿਚ ਦਾ ਕੇਂਦਰ ਤਾਂ ਨਹੀਂ ਬਣਦੀਆਂ ਪਰ ਥੰਮ ਦੀਆਂ ਵੀ ਤਾਂ ਨਹੀਂ ! ਸਵੇਰ ਹੁੰਦੇ ਹੀ ਟੇਸ਼ਨ ਮਾਸਟਰ ਝੰਡੀ ਹਰੀ ਕਰ ਦਿੰਦਾ ਹੋਵੇਗਾ ਤੇ ਇਸੇ ਨਾਲ ਆਗਾਜ਼ ਹੁੰਦਾ ਹੋਏਗਾ ਓਹਨਾਂ ਦੀ ਨਵੀਂ ਜਿੰਦਗੀ ਦਾ ਜੋ ਰੁਲਨੀ ਤਾਂ ਕਿਸੇ ਜੱਟ ਦੇ ਖੇਤ ਜਾਂ ਮਝਾਂ-ਗਾਵਾਂ ਦੀ ਚਾਕਰੀ ਕਰਦੇ ਹੀ ਹੋਣੀ ਆ ਪਰ ਫੇਰ ਵੀ ਓਹ ਇਸ ਤੋਂ ਮੁੱਖ ਨਹੀਂ ਭੁਆਉਂਦੇ । ਆਖਿਰ ਪਾਪੀ ਭੇਟ ਤੇ ਪਿੱਛੇ ਬਸਰ ਰਹੇ ਆਪਣਿਆਂ ਦੀਆਂ ਉਮੀਦਾਂ ਦਾ ਸਵਾਲ ਜੁ ਹੋਇਆ ।

ਕੁੱਝ ਅਜਿਹੀਆਂ ਹੀ ਉਮੀਦਾਂ ਲੈ ਕੇ ਅੱਜ ਤੋਂ ਕੁਝ ਸਾਲ ਪਹਿਲਾਂ ‘ਮਨੋਜ’ (ਬਦਲਿਆ ਨਾਮ) ਨਾਂ ਦਾ ਇੱਕ ਸ਼ਕਸ ਬਿਹਾਰ ਤੋਂ ਪੰਜਾਬ ਆ ਬਹੁੜਿਆ ਸੀ | ਪਹਿਲਾਂ ਪਹਿਲ ਤਾਂ ਝੋਨੇ ਦੀ ਕਟਾਈ ਕੀਤੀ ਪਰ ਫਿਰ ਸਾਡੇ ਪਿੰਡ ਕਿਸੇ ਦੇ ਘਰ ਸੀਰੀ ਵਜੋਂ ਕੰਮ ਕਰਨ ਲੱਗਾ । ਕੁੱਝ ਸਮੇਂ ਬਾਅਦ ਉਸਦਾ ਵਿਆਹ ਵੀ ਹੋ ਗਿਆ, ਉਸਦੀ ਘਰਵਾਲੀ ਵਿਆਹ ਵੇਲੇ ਨਾਬਾਲਿਗ ਹੀ ਸੀ ਪਰ ਜੋ ਕਨੂੰਨ ਤੇ ਸਰਕਾਰਾਂ ਆਪ ਹੀ ਸੁੱਤੇ ਪਏ ਨੇ ਓਹ ਪਿਛੜੇ ਹੋਏ ਸਮਾਜ ਨੂੰ ਹਲੂਣਾ ਕਿਥੋਂ ਦੇਣ ? ਚਲੋ ਛੱਡੋ ਸਰਕਾਰਾਂ ਦੀਆਂ ਗੱਲਾਂ | ਸੱਪ ਦੀ ਖੁਡ ਚ ਉਂਗਲ ਟੇਡੀ ਕਰ ਘਿਓ ਤਾਂ ਮਿਲਣੋ ਰਿਹਾ !

ਮਨੋਜ ਦੀ ਧਰਮ ਪਤਨੀ ਰੂਬੀ (ਬਦਲਿਆ ਨਾਮ) ਦੀ ਕੁੱਖੋਂ ੨ ਪੁਤਰਾਂ ਨੇ ਜਨਮ ਲਿਆ ਜਿੰਨਾ ਚੋ ਸੱਭ ਤੋਂ ਚਤਰ ਚਲਾਕ ਕਿਰਦਾਰ ਛੋਟਾ ਪੁੱਤਰ “ਯੁਧਵੀਰ” ਦਾ ਸੀ । ਹਾਂ ਜੀ ਤੁਸੀਂ ਸਹੀ ਪੜਿਆ ! ਉਸਦਾ ਨਾਂ ਯੁਧਵੀਰ ਹੀ ਸੀ ! ਇੱਕ ‘ਭਈਏ’ ਦੇ ਪੁੱਤਰ ਦਾ ਨਾਂ ਯੁਧਵੀਰ ਕਿਵੇਂ ਹੋ ਸਕਦਾ ਹੈ? ਇਹੀ ਸੋਚ ਰਹੇ ਹੋ ਨਾ? ਪਰ ਸੀ ਤਾਂ ਸੀ । ਮਧਰੇ ਜਿਹੇ ਕੱਦ ਤੇ ਸਾਫ਼ ਰੂਹ ਵਾਲਾ ਯੁਧਵੀਰ ਬਹੁਤ ਘੱਟ ਬੋਲਦਾ ਪਰ ਜਦ ਬੋਲਦਾ ਤਾਂ ਉਸਦੇ ਬੋਲ ਕੰਨਾਂ ਨੂੰ ਇਉਂ ਜਾਪਦੇ ਜਿਵੇਂ ਰੂਹ ਨੂੰ ਗੁਰਬਾਣੀ । ਓਹਦੀਆਂ ਮਿੱਠੀਆਂ ਗੱਲਾਂ ਜੋ ਕੀ ਅਕਸਰ ‘ਪੰਜਾਬੀ’ ਚ ਹੀ ਹੁੰਦੀਆਂ, ਕਿਉਂਕਿ ਉਸਨੂੰ ਹਿੰਦੀ ਨਾ ਮਾਤਰ ਹੀ ਆਉਂਦੀ ਸੀ, ਦਿਲ ਨੂੰ ਛੋਹ ਲੈਂਦੀਆਂ । ਮਨੋਜ ਦਾ ਪੈਰ ਇਕ ਹਾਦਸੇ ਵਿਚ ਕੱਟਿਆ ਗਿਆ ਸੀ ਤਾਂ ਸਾਡੇ ਪਿੰਡ ਦੇ ਇਕ ਭਲੇ ਆਦਮੀ ਨੇ ਤਰਸ ਖਾ ਉਸਨੂੰ ਸਾਡੇ ਘਰ ਨੇੜੇ ਚਾਰ ਦੀਵਾਰੀ ਭੇਂਟ ਕਰ ਦਿੱਤੀ ਸੀ । ਇਸ ਕਰਕੇ ਯੁਧਵੀਰ ਦਾ ਸਾਡੇ ਘਰ ਆਉਣਾ ਜਾਣਾ ਬਣਿਆ ਰਹਿੰਦਾ । ਓਹ ਅਕਸਰ ਸਾਡੇ ਵੇਹੜੇ ਵਿਚ ਆਪਣੇ ਵੱਡੇ ਭਾਈ ਨਾਲ ਖੇਡਦਾ ਜਾਂ ਵਰਾਂਡੇ ਤੇ ਲੱਗੇ ਸ਼ੀਸ਼ਿਆਂ ਰਾਹੀਂ ਹੱਥਾਂ ਨੂੰ ਗੋਲ ਕਰ ‘ਝਾਤੀ’ ਕਰਦਾ ਰਹਿੰਦਾ । ਕਦੇ ਕਦੇ ਸ਼ੀਸ਼ੇ ਚ ਆਪਣਾ ਮੁਖ ਦੇਖ ਖੁਸ਼ ਵੀ ਹੋ ਲੈਂਦਾ । ਉਸਦਾ ਭੋਲਾਪਨ… ਉਸਦੀ ਬੇਫਿਕਰੀ… ਮਨੁਖੀ ਜਿੰਦਗੀ ਦਾ ਇੱਕ ਅਲੱਗ ਹੀ ਪਹਿਲੂ ਬਿਆਨ ਕਰਦੀ ।

ਗੱਲ ਕੁਝ ਮਹੀਨਾ ਕੁ ਪਹਿਲਾਂ ਦੀ ਹੈ, ਯੁਧਵੀਰ ਸਾਡੇ ਵੇਹੜੇ ਬੈਠਾ ਮਿਰਚਾਂ ਦੇ ਬੂਟਿਆਂ ਦੁਆਲੇ ਮਿੱਟੀ ਦੀਆਂ ਢੇਰੀਆਂ ਬਣਾ ਰਿਹਾ ਸੀ ਤੇ ਨੇੜੇ ਹੀ ਮੰਜੇ ਤੇ ਬੈਠੀ ਮੇਰੀ ਭੈਣ ਉਸ ਨਾਲ ਆਪਣਾ ਅੰਦਰਲਾ ਬਚਪਨਾ ਸਾਂਝਾ ਕਰ ਰਹੀ ਸੀ । ਉਸਨੂੰ ਯੁਧਵੀਰ ਵਾਂਗ ਤੋਤਲੀ ਆਵਾਜ਼ ਵਿਚ ਗੱਲਾਂ ਕਰਦੇ ਵੇਖ ਮੇਰੇ ਮੁੱਖ ਤੇ ਵੀ ਨੂਰ ਜਿਹਾ ਆਹ ਬਹੁੜਿਆ ਤੇ ਮੈਂ ਮੱਠਾ ਮੱਠਾ ਮੁਸਕਰਾਉਣ ਲੱਗਾ । ਫਿਰ ਖੌਰੇ ਕੀ ਮਹਿਸੂਸ ਕੀਤਾ ਕਿ ਇਕਦਮ ਇਸ ਨਜ਼ਾਰੇ ਨੂੰ ਕੈਮਰੇ ਵਿਚ ਕੈਦ ਕਰਨ ਦਾ ਖਿਆਲ ਆਇਆ ਤੇ ਝੱਟ ਮੋਬਾਇਲ ਕੱਢ ਯੁਧਵੀਰ ਨੂੰ ਫੋਟੋ ਖਿਚਵਾਉਣ ਲਈ ਕਿਹਾ । ਮੇਰੇ ਕਹਿਣ ਦੀ ਹੀ ਦੇਰ ਸੀ ਕਿ ਉਸਨੇ ਕਪੜਿਆਂ ਤੋਂ ਮਿੱਟੀ ਝਾੜੀ ਤੇ ਹੋ ਗਿਆ ਤਿਆਰ ! ਜਦ ਮੈਂ ਬੇ ਫਿਕਰੇ ਜਿਹੇ ਲਹਿਜੇ ਚ ਪੁੱਛਿਆ ਕਿ ਫੋਟੋ ਵਿਚ ਕੀ ਕਰੇਂਗਾ ਤਾਂ ਓਹ ਝੱਟ ਬੋਲਿਆ ਸਾ..ਸ..ਰੀ..ਕਾਲ । ਮੈਂ ਹੈਰਾਨ ਹੁੰਦਿਆ ਉਸਦੀਆਂ ਕੁਝ ਤਸਵੀਰਾਂ ਇਹ ਸੋਚਦਿਆਂ ਖਿੱਚ ਲਈਆਂ ਕਿ ਵਧੀਆ ਰੱਖ ਬਾਕੀ ਡਲੀਟ ਕਰ ਦੇਵਾਂਗਾ । ਮੈਂ ਯੁਧਵੀਰ ਨੂੰ ਤਸਵੀਰਾਂ ਦਿਖਾ ਵਰਾਂਡੇ ਤੀਕ ਹੀ ਪੁੱਜਿਆ ਸੀ ਕਿ ਮੈਨੂੰ ਮੁੜ ਉਸਦੀ ਆਵਾਜ਼ ਸੁਨਾਈ ਦਿੱਤੀ । ਮੈਂ ਪਿੱਛੇ ਮੁੜ ਵੇਖਿਆ ਤਾਂ ਉਸਦਾ ਵੱਡਾ ਭਾਈ ਵੀ ਉਸਦੇ ਨਾਲ ਹੀ ਸੀ | ਓਹ ਮੈਨੂੰ ਕਹਿਣ ਲੱਗਾ ‘ਲੱਲਾ’ (ਵੱਡੇ ਭਾਈ ਲਈ ਯੁਧਵੀਰ ਵੱਲੋਂ ਵਰਤਿਆ ਜਾਂਦਾ ਨਾਂ) ਮੈਂ ਪੁਛਿਆ ਲੱਲਾ ਦਾ ਕਿ ਕਰਾਂ ਤਾ ਉਸਨੇ ਕਿਹਾ… ਫੋਟੋ । ਮੈਂ ਸਮਝ ਗਿਆ ਤੇ ਦੋਹਾਂ ਦੀਆਂ ਮੁੜ ਤਸਵੀਰਾਂ ਖਿੱਚੀਆਂ । ਮੈਂ ਦੋਹਾਂ ਵਿਚਲੀ ਏਕਤਾ ਦੇਖ ਹੈਰਾਨ ਤੇ ਖੁਸ਼ ਤਾਂ ਜਰੂਰ ਸੀ ਪਰ ਉਸਤੋਂ ਵੀ ਜਿਆਦਾ ਖੁਸ਼ੀ ਓਹਦੋ ਹੋਈ ਜਦ ਮੈਂ ਦੋਹਾਂ ਨੂੰ ਮੋਬਾਇਲ ਦਿਖਾਉਂਦੇ ਹੋਏ ਪੁਛਿਆ ਕਿ “ਇਹ ਕੋਣ ਆ?” ਤਾਂ ਦੋਹਾਂ ਨੇ ਆਪਣੇ ਆਪ ਨੂੰ ਨਕਾਰ ਇੱਕ ਦੂਸਰੇ ਵਾਲ ਇਸ਼ਾਰਾ ਕਰ ਇੱਕ ਦੂਸਰੇ ਦਾ ਹੀ ਨਾਂ ਲਿਆ ।

ਉਸ ਦਿਨ ਇੱਕ ਅਜੀਬ ਜਿਹੇ ਇਹਸਾਸ ਨੇ ਮੈਨੂੰ ਘੇਰੀ ਰੱਖਿਆ ਤੇ ਮੇਰਾ ਸਾਰਾ ਦਿਨ ਗੂਹੜੀਆਂ ਸੋਚਾਂ ਵਿਚ ਲੰਗਿਆ ਕਿ ਜੋ ਏਕਤਾ ਦੀ ਕਮੀ ਕਰਕੇ ਕਈ ਥਾਈਂ ਜ਼ਮੀਨਾ ਵੰਡੀਆਂ ਗਈਆਂ, ਘਰਾਂ ਚ ਕਲੇਸ਼ ਪਏ ਓਹ ਇੱਕ 4-5 ਸਾਲਾਂ ਦੇ ਬੱਚਿਆਂ ਚ ਕਿਸ ਕਦਰ ਮੌਜੂਦ ਸੀ । ਇਸ ਤੋਂ ਇਲਾਵਾ, ਤੁਹਾਡੇ ਨਾਲ ਇਹ ਕਿੱਸਾ ਸਾਂਝਾ ਕਰਨ ਦਾ ਮੇਰਾ ਮੁੱਖ ਮੰਤਵ ਇਹ ਦਸਣਾ ਵੀ ਸੀ ਕਿ ਸਾਡੀ ਬੋਲੀ, ਸਾਡਾ ਵਿਰਸਾ, ਸਾਡੀ ਹੋਂਦ ਏਨੀ ਵੀ ਕਮਜ਼ੋਰ ਨਹੀ ਕਿ ਆਪਾਂ ਖੁਦ ਹੀ ਇਸ ਤੋਂ ਮੁੱਖ ਫੇਰ ਲਈਏ । ਬਲਕੀ ਇਹ ਤਾਂ ਏਨੀ ਕੁ ਤਾਕਤ ਰੱਖਦੀ ਹੈ ਕਿ ਹੋਰ ਕੇਂਦਰ ਬਿੰਦੁ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇ । ਵਿਦੇਸ਼ਾਂ ਵਿਚ ਜਾਣਾ ਕੋਈ ਬੁਰੀ ਗੱਲ ਨਹੀਂ, ਅਖੀਰ ਦੁਨਿਆ ਸਭ ਦੀ ਸਾਂਝੀ ਹੈ । ਗੁਰਬਾਣੀ ਵਿਚ ਵੀ ਕਿਹਾ ਗਿਆ ਹੈ ਕਿ “ਇੱਕੋ ਨੂਰ ਸੇ ਜਗਤ ਉਪਾਇਆ, ਕੁਦਰਤ ਕੇ ਸਭ ਬੰਦੇ”ਪਰ ਵਿਦੇਸ਼ਾਂ ਚ ਜਾ ਕੇ ਆਪਣਾ ਪਿਛੋਕੜ, ਆਪਣਾ ਮੂਲ, ਆਪਣੀ ਬੋਲੀ ਤੇ ਆਪਣਾ ਵਿਰਸਾ ਭੁਲ ਜਾਣਾ ਬੁਰਾ ਹੈ ।

ਕਿਤੇ ਇਹ ਨਾ ਹੋਵੇ ਬੇਗਾਨੀ ਸਭਿਅਤਾ ਅਪਣਾਉਣ ਦੇ ਚੱਕਰ ਵਿਚ ਅਸੀਂ ਆਪਣੀ ਤੋਂ ਹੱਥ ਧੋ ਦੇਈਏ ਤੇ ਫਿਰ ਬੇਗਾਨੇ ਵੀ ਸਾਨੂੰ ਨਾ ਅਪਣਾਉਣ । ਅਖੀਰ ਹਾਲਤ ਧੋਬੀ ਦੇ ਕੁੱਤੇ ਵਾਲੀ ਹੋ ਜਾਏ… ਕਿ ਘਰ ਦਾ ਨਾ ਘਾਟ ਦਾ !

ਭੁੱਲ ਚੁੱਕ ਲਈ ਖਿਮਾ ਚਾਹੁੰਦਾ ਹਾਂ । (7059)

Filed in: General, Punjabi Articles
No results

50 Responses to “ਛੋਟੂ ਨਹੀਂ… ਯੁਧਵੀਰ!”

 1. sukhwinder harry singh sahota
  September 27, 2013 at 7:17 pm #

  veer g gurbani di satar te dhyan deo “eke noor te sab jag upjeya kon bhale ko mande ,aval allah noor upayeya kudrat ke sab bande ” baki veer bhut hi dil nu chu jaan vala sandesh hai es vich te shabdavali bhut hi dhukvi varti aa bas ant vich ena hi kahunga k dil bago bag ho gya gud very gud

 2. tanu
  April 10, 2013 at 6:03 pm #

  Clear-cut !! Really appreciable !! You actually amazed everyone with this article !!

  • April 14, 2013 at 5:21 pm #

   Is it TanuHerman?! O.o Well Bilkul nahi socheya c k tusi v edhar articles wagera pad de ho! So, nice of you to appreciate the effort done there. Thanks!

 3. randhawa
  April 10, 2013 at 7:46 am #

  i have been working in gurgaon for the last 2 months.Accept talking to my friends and family on phone,there’s no one to speak punjabi to. So i was really feeling Punjabi-sick but not anymore after reading this article in punjabi. thanks veere….khush rahe toon….i would have loved to write this comment in punjabi but couldn’t find the translating software..sorry……….and thanks once again…sat shri akaal.

  • April 14, 2013 at 5:14 pm #

   Pehla ta shukria veer ji! Comments like yours when I could be a little help to someone in anyway provides a great n soothing feeling!! By the way, I have this belief that the fact that we know n speak languages other than our mother tongue can’t be a judging factor in accounting our love and respect for our mother tongue so for me, it doesn’t matter whether you wrote in Punjabi or English. What matters is you successfully conveyed your feelings which is great! See even I am speaking in English here. Doesn’t change anything :)

   Webiste you may use for writing in Punjabi – shriwaheguru.com/punjabi_keyboard.html

   Thanks and Sat sri akaal ji!

 4. Pritpal singh
  April 2, 2013 at 9:28 am #

  Boht hi wadia veer ji.

 5. Mandeep
  April 1, 2013 at 12:09 am #

  Very well written. Like the vocabulary you used. Really appreciate your thoughts and your observations of something so simple and something that people will not notice.

  • April 14, 2013 at 5:04 pm #

   I generally look around trying to find something simple and soul pleasing. It is amazing how greatest pleasures lies in the simplest of things. :)

 6. Sanjay Sanan
  March 31, 2013 at 6:24 am #

  Bahut khoob likhya hai…..
  …..Keep it up !!!!!!!!!

 7. Sanjay Sanan
  March 31, 2013 at 6:17 am #

  Wonderfulllllllllllllll !!!!!!!!!!
  …..Keep it up dear !!!!!!!!!!

 8. drgurtej
  March 30, 2013 at 12:49 pm #

  ਇਸ ਸੰਜੀਦਾ ਲਿਖਤ ਰਾਹੀਂ ਪੰਜਾਬੀ ਬੋਲੀ ਦਾ ਇਕ ਮਿਠਾ ਘੁੱਟ ਪਿਓਣ ਲਈ ਬਹੁਤ ਬਹੁਤ ਧੰਨਵਾਦ……..

  • March 31, 2013 at 7:51 am #

   ਤੁਹਾਡੇ ਵੱਲੋਂ ਸ਼ਲਾਘਾ ਪਾਉਣਾ ਹੀ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ ਸਰ !! ਸ਼ੁਕਰੀਆ

 9. rajguru
  March 28, 2013 at 3:24 pm #

  22 kali nagni ton vi waddh nasha chad giya pad ke…. jeonda rehh

  • March 31, 2013 at 7:49 am #

   ਫਿਰ ਤਾਂ ਮੈਨੂੰ ਸਜ਼ਾ ਹੋਣੀ ਚਾਹੀਦੀ ਹੈ :D On a serious note, ਦੁਆਵਾਂ ਲਈ ਸ਼ੁਕਰੀਆ ਵੀਰ ਜੀ!

 10. geet sandhu
  March 27, 2013 at 4:40 pm #

  waah jaswant…you never stop to amaze me….keep writing and sharing more such inspiring works.

  • March 28, 2013 at 5:50 pm #

   That was inspiring?! That was a pleasant pleasant surprise! Btw, I love reactions like yours di. May be that’s the reason why I keep doing things which people generally don’t expect me to do! :)

 11. rajinder ghumman
  March 27, 2013 at 1:47 am #

  bahut bahut vadhia likhia ……!!

  • March 27, 2013 at 4:14 pm #

   Shukria veer ji! Tuhada message mili FB te… Khushi hoi pad ke

 12. navjot
  March 26, 2013 at 4:46 pm #

  bht wadia..changi soch te wadia koshish aa bai ji

 13. Maninder maangat
  March 26, 2013 at 3:06 pm #

  Jiyo babeo.. SawAad leya ta…

 14. Ankush
  March 26, 2013 at 1:47 pm #

  Bohat vdia lga parh k Jaswant Siaan…likhda reh ehde naalo v vdia :)

 15. ਮਨਦੀਪ ਮਾਨ
  March 26, 2013 at 10:55 am #

  ਬਹੁਤ ਵਧੀਆ ਜੀ ਬਹੁਤ ਸੁੰਦਰ ਅਲਫਾਜ਼ਾਂ ਵਿਚ ਪਰੋਆ ਵਾਰਤਕ –ਵਧਾਈ

 16. doc preet
  March 26, 2013 at 10:11 am #

  hats off to u my frnd

 17. gurwinder singh sidhu
  March 26, 2013 at 9:35 am #

  ਜਸਵੰਤ ਵੀਰ ਸੋਹਣਾ ਲਿਖਿਆ ਹੈ ਪਰ ਕੁਝ ਸਵਾਲ ਨੇ ਦਿਮਾਗ਼ ‘ਚ ਕਿਤੇ ਵੇਹਲੇ ਹੋਏ ਤਾਂ ਫੋਨ ਤੇ ਸਾਂਝੇ ਕਰਾਗੇ।ਲੇਖ ਚੰਗਾ ਲਿਖਿਆ ਹੈ।

  ਕਿਤੇ ਇਹ ਨਾ ਹੋਵੇ ਬੇਗਾਨੀ ਸਭਿਅਤਾ ਅਪਣਾਉਣ ਦੇ ਚੱਕਰ ਵਿਚ ਅਸੀਂ ਆਪਣੀ ਤੋਂ ਹੱਥ ਧੋ ਦੇਈਏ ਤੇ ਫਿਰ ਬੇਗਾਨੇ ਵੀ ਸਾਨੂੰ ਨਾ ਅਪਣਾਉਣ । ਅਖੀਰ ਹਾਲਤ ਧੋਬੀ ਦੇ ਕੁੱਤੇ ਵਾਲੀ ਹੋ ਜਾਏ… ਕਿ ਘਰ ਦਾ ਨਾ ਘਾਟ ਦਾ !

  • March 27, 2013 at 4:05 pm #

   Haan jarur veer ji! Main v is lekh ch rahian kamian jaanan layi kaahla haan! :)

 18. March 26, 2013 at 5:51 am #

  kaim 1 bro….shavider mam’s…pattern!! keep it up

  • March 27, 2013 at 4:03 pm #

   Jinna thoda bahut aunda ohna da hi sikhaia hai veere… Lammi umar kare Rabb ohna di :)

 19. Navi buttar
  March 26, 2013 at 4:13 am #

  jee oye sohnea… bht sohna likhya mere veer tu ..jeonda wasda reh :)

 20. Gurveer Sandhu
  March 26, 2013 at 3:14 am #

  Its a beautiful article. What I liked the most is that when you have ended reading this article, the title hits your mind again. And then you realize the moral was hidden behind just those three words.

  • March 27, 2013 at 4:01 pm #

   Haanji veer title choose karan ch thodi dikkat ayi c. Changa lagia jaan k k wadhia lagya tuhanu

 21. March 26, 2013 at 3:10 am #

  Thanks Jaswant singh my sweet bro for such a nice article. this is a very good and heart touching article because in this article you talk about village life like how people talk about on every topic and hoe children used to play with soil and very crazy about photos shoot. As i start reading article then after some time i feel that i am going deeper and deeper in this article and feel the beauty of your thinking. God bless you my friend .This is a fantastic article.

  • March 27, 2013 at 3:58 pm #

   Khushi hoyi jaan ke wadde bai te eh dekh ke k tuhadi english v agge to improve ho gayi hai par Punjabi na bhull jaio :D

 22. Simran Janjua
  March 26, 2013 at 2:30 am #

  very well written jaswant….keep writing

 23. ਹਰਵਿੰਦਰ ਧਾਲੀਵਾਲ
  March 26, 2013 at 1:29 am #

  ਵਿਦੇਸ਼ਾਂ ਵਿਚ ਜਾਣਾ ਕੋਈ ਬੁਰੀ ਗੱਲ ਨਹੀਂ, ਅਖੀਰ ਦੁਨਿਆ ਸਭ ਦੀ ਸਾਂਝੀ ਹੈ । ਗੁਰਬਾਣੀ ਵਿਚ ਵੀ ਕਿਹਾ ਗਿਆ ਹੈ ਕਿ “ਇੱਕੋ ਨੂਰ ਸੇ ਜਗਤ ਉਪਾਇਆ, ਕੁਦਰਤ ਕੇ ਸਭ ਬੰਦੇ”ਪਰ ਵਿਦੇਸ਼ਾਂ ਚ ਜਾ ਕੇ ਆਪਣਾ ਪਿਛੋਕੜ, ਆਪਣਾ ਮੂਲ, ਆਪਣੀ ਬੋਲੀ ਤੇ ਆਪਣਾ ਵਿਰਸਾ ਭੁਲ ਜਾਣਾ ਬੁਰਾ ਹੈ ।……………….ਬਹੁਤ ਵਧੀਆ ਜਸਵੰਤ …ਪੜ੍ਹ ਕੇ ਖੁਸ਼ੀ ਹੋਈ !

  *ਜਸਵੰਤ ਬਹੁਤ ਹੀ ਸੂਝਵਾਨ ਤੇ ਸਮਾਜ ਪ੍ਰਤੀ ਆਪਣੇ ਫਰਜਾਂ ਤੋਂ ਚੇਤਨ ਨੌਜਵਾਨ ਹੈ . ਅੱਜ ਸਮਾਜ ਨੂੰ ਅਜੇਹੇ ਹੀ ਨੌਜਵਾਨਾਂ ਦੀ ਲੋੜ ਹੈ !

  • March 27, 2013 at 3:54 pm #

   Umeed hai tuhadian umeedan te khara utaranga shukria!

 24. mann89
  March 25, 2013 at 7:01 pm #

  Veer nice attempt, Jaswant! Keep up the good work…bless!

 25. navroop singh
  March 25, 2013 at 5:38 pm #

  sohnaa likheyaa jaswant !

 26. amar
  March 25, 2013 at 6:56 am #

  bahut vadya!!

Leave a Reply