ਚਾਇਨਾ ਜਿਸ ਦੀਆ ਇਲੈਕਟ੍ਰੋਨਿਕ ਵਸਤਾ ਨੇ ਮਾਰਕਿਟ ਵਿੱਚ ਦਾਮ ਪੱਖੋ ਘੱਟ ਹੋਣ ਕਾਰਣ ਪਹਿਲਾ ਹੀ ਆਪਣੀ ਧਾਕ ਜਮਾ ਰੱਖੀ ਸੀ , ਫੋਨ ਨਿਰਮਾਣ ਵਿੱਚ ਮੇਡ ਫਿਨਲੈਂਡ ਦਾ ਪੱਤਾ ਸਾਫ ਕਰਦੇ ਹੋਏ ਚਾਇਨਾ ਹੁਣ ਇਸ ਮਾਰਕਿਟ ਵਿੱਚ ਵੀ ਪੁਰਣ ਕਾਬਜ ਹੁੰਦੀ ਨਜਰ ਆ ਰਹੀ ਹੈ.
ਇਕ ਸਰਵੈ ਮੁਤਾਬਿਕ ਚਾਇਨਾ ਵਿੱਚ ਇਲੈਕਟ੍ਰੋਨਿਕ ਉਤਪਾਦ ਨਾਲ ਸਬੰਧਿਤ ਹੋਣ ਵਾਲੀ ਹਰ ਤੀਸਰੀ ਵਸਤੂ ਮੋਬਾਇਲ ਹੈ , ਜਿਵੇ ਤਾ ਹੁਣ ਚਾਇਨਾ ਵਿੱਚ ਮੋਬਾਇਲ ਉਤਪਾਦ ਦਾ ਹੜ ਹੀ ਆਹ ਗਿਆ ਹੈ , ਤੇ ਇਸ ਵਕਤ ਦੁਨਿਆ ਵਿੱਚ ਲਗਭਗ 600 ਮਿਲੀਅਨ ਫੋਨ ਚਾਇਨਾ ਮੇਡ ਚੱਲ ਰਹੇ ਨੇ..ਤੇ ਕੁਝ ਪ੍ਰਮੁੱਖ ਚਾਈਨਿਜ ਮੋਬਾਇਲ ਨਿਰਮਾਤਾ ਕੰਪਨੀਆ ਨੇ :-
BBK Electronics , Dopod , Haier, Huawei , Kejian , Konka Group , Legend Group , Lenovo , Ningbo
Bird , TCL Corporation , Yulong ,ZTE ,Nokia China , NIVS China ,Motorola China ,Samsung Electronics
China , LG China , Sony Ericsson China ,Apple Inc. China (iPhone is available from 2009 for China ) ,
Sharp Corporation China , Philips China , BlackBerry China ਆਦਿ
ਕਿਉ ਕਿ ਚਾਇਨਾ ਦਾ ਮੋਬਾਇਲ ਕਾਰੋਬਾਰ ਜਿਆਦਾ ਤਰ ਹੋਰਾ ਦੇਸ਼ਾ ਤੇ ਟਿਕਿਆ ਹੋਇਆ ਹੈ ਜਿਸ ਲਈ ਵੱਖ-ਵੱਖ ਦੇਸ਼ਾ ਤੋ ਆਰਡਰ ਲਏ ਜਾਦੇ ਨੇ ਲੋੜ ਮੁਤਾਬਿਕ ਸ਼ਿਪਿਂਗ ਕੀਤੇ ਜਾਦੇ ਨੇ, ਪਰ ਹੁਣ ਹਾਲ ਇਹ ਹੈ ਕਿ ਚਾਇਨਾ ਦੇ ਵਿੱਚ ਮੋਬਾਇਲ ਦਾ ਉਤਪਾਦ ਜਿਆਦਾ ਤੇ ਨਿਰਯਾਤ ਘੱਟ ਹੁੰਦਾ ਨਜਰ ਆ ਰਿਹਾ ਹੈ.
ਭਾਵ ਕਿ ਜਿਨਾ ਮੋਬਾਇਲ ਇਸ ਵਕਤ ਚਾਇਨਾ ਬਣਾ ਰਿਹਾ ਹੈ ਉਸ ਲਈ ਲੋੜ ਮੁਤਾਬਿਕ ਆਰਡਰ ਬੁੱਕ ਕਰਣੇ ਹੁਣ ਵੱਸੋ ਬਾਹਰ ਹੋਰ ਰਹੇ ਨੇ , ਤੇ ਫਿਲਹਾਲ ਹੁਣ ਮੋਬਾਇਲ ਚਾਇਨਾ ਵਿੱਚ ਹੀ ਆਲੂਆ ਦੇ ਭਾਅ ਵੇਚੇ ਜਾ ਰਹੇ ਨੇ ਜਿਵੇ ਕਿ ਹੇਠਾ ਤਸਵੀਰ ਵਿੱਚ ਵਿਖਾਇਆ ਗਿਆ ਹੈ , ਜੋ ਕਿ ਚਾਇਨਾ ਦੇ ਇਕ ਸ਼ਹਿਰ ਬਿਜਿਂਗ ਦੀ ਫੋਨ ਮਾਰਕਿਟ ਦਾ ਹੈ ਜਿਸ ਵਿੱਚ ਦੁਕਾਨਦਾਰਾ ਨੁੰ ਮੋਬਾਇਲ ਦਾ ਢੇਰ ਲਗਾ ਕੇ ਆਲੂਆ ਦੇ ਭਾਅ ਵੇਚਦੇ ਵਿਖਾਇਆ ਗਿਆ ਹੈ, ਕਿਉ ਬੇਕਦਰੀ ਹੋ ਰਹੀ ਹੈ ਮੋਬਾਇਲ ਕਿਂਗ (ਚਾਇਨਾ) ਦੀ ਮੋਬਾਇਲ ਮਾਰਕਿਟ ਦੀ !!

ਚਾਇਨਾ ਵੱਲੋ ਪੂਰੀ ਦੁਨਿਆ ਵਿੱਚ ਮੋਬਾਇਲ ਸ਼ਿਪਿਂਗ ਕੀਤਾ ਜਾਦਾ ਹੈ , ਅਮੇਰੀਕਾ ਤੋ ਲੈ ਕੇ ਨਿਉਜੀਲੈਡ ਤੱਕ ਦੇ ਹੋਲ ਸੈਲਰਾ ਤੱਕ , ਪਰ ਹਰ ਟਾਪੂ ਲਈ ਸ਼ਾਤਿਰ ਚਾਇਨਾ ਵੱਲੋ ਪ੍ਰੋਡੱਕਟ ਕੋਡ ਨਿਰਧਾਰਿਤ ਕੀਤਾ ਗਿਆ ਹੈ , ਜੋ ਕਿ ਵਸਤੂ ਦੀ ਗੁਣਵੱਤਾ ਨੁੰ ਦਰਸਾਉਦਾ ਹੈ , ਜਿਵੇ ਕਿ ਅਮੇਰੀਕਾ , ਕਨੈਡਾ , ਇੰਗਲੈਡ , ਯੁਰਪ , ਅਸਟਰੇਲੀਆ , ਨਿਉਜੀਲੈਡ , ਆਦਿ ਲਈ ਪ੍ਰੋਡੱਕਟ ਕੋਡ “A” ਭਾਵ ਕੁਵਾਲਟੀ ਪੱਖੀ ਬਿਲਕੁੱਲ ਉਤਮ , ਅਫਰੀਕਾ ਮਹਦੀਪ ਤੇ ਮਿਡਲ ਈੇਸਟ ਲਈ ਕੋਡ “B” ਭਾਵ ਕੁਵਾਲਟੀ ਪੱਖੋ ਥੋੜੀ ਉਤਮ , ਤੇ ਏਸ਼ੀਆ ਮਹਾਦੀਪ ਲਈ ਕੋਡ “C” ਭਾਵ ਕੁਵਾਲਟੀ ਪੱਖੋ ਠੀਕ-ਠਾਕ , ਇੰਝ ਕਹਿ ਸਕਦੇ ਅੱਜ ਚੱਲਦਾ ਤਾ ਚੱਲੂ ਕੱਲ ਦਾ ਪਤਾ ਨਹੀ ..

ਇਸੇ ਮਤਰੇਈ ਮਾਂ ਜਿਹੇ ਸਲੂਕ ਕਾਰਣ ਅੱਜ ਸਭ ਤੋ ਜਿਆਦਾ ਮੋਬਾਇਲ ਇਸਤੇਮਾਲ ਕਰਤਾ ਭਾਰਤ ਸਮੇਤ ਸਮੁੱਚੇ ਏਸ਼ਿਆ ਮਹਾਦੀਪ ਦੇ ਲੋਕ ਚਾਇਨਾ ਮੇਡ ਤੋ ਕੰਨੀ ਕੰਤਰਾਉਣ ਲੱਗੇ ਨੇ , ਜਿਸ ਦੀ ਮਾਰ ਹੁਣ ਚਾਇਨਾ ਦੀ ਮਾਰਕਿਟ ਨੁੰ ਵੀ ਝੱਲਣੀ ਪੈ ਰਹੀ ਹੈ , ਕੀ ਚਾਇਨਾ ਏਸ਼ਿਆ ਮਹਾਦੀਪ ਦੀ ਮੋਬਾਇਲ ਮਾਰਕਿਟ ਵਿੱਚ ਆਪਣੀ ਡਿਗਦੀ ਸ਼ਾਖ ਨੁੰ ਬਚਾ ਸਕੇਗਾ, ਫਿਲਹਾਲ ਇਹ ਤਾ ਹੁਣ ਵਕਤ ਹੀ ਦੱਸੇਗਾ. (829)












This is the reason I am a big fan of Bhagwant Mann. He already predicted this thing! :D