10:10 pm - Monday March 27, 2017

ਬੋੰਜੋਰ ਜੀ (Bonjour Ji – A short film)

bonjour-ji-punjabi-movieBonjour Ji – A short film

Director /Scriptwriter – Satinder Kassoana
Cinematographer/DoP – Robert Rioux
Story/Executive Producer – Surjit Singh Pahwa
Sound Designer/Recordist – Christian Olsen
Translator – Jamie E Pimentel

Cast – Rup Magen, Benjamin Meneghini, Mark Aylward,Kenny Wong, Daphnee Duval, Joan Gosselin, Sabrina Djoghlaf, Shrishtie Banga, Simon Belanger, Tiffany Lu, Cindy Piche Bernier, Alice Tixidre, Astrida Auza, Manveer Saini Yan Nie

ਉਂਝ ਤਾਂ ਅੱਜ ਦੇ ਦੌਰ ਵਿੱਚ ਜਿੱਥੇ ਯੂ-ਟਿਊਬ ਨੇ ਅਜੋਕੇ ਟੈਲੀਵਿਜ਼ਨ ਦਾ ਰੂਪ ਧਾਰਨ ਕਰ ਲਿਆ ਹੈ, ਲਘੂ ਫਿਲਮਾਂ ਦਾ ਇਸ ਛੋਟੇ ਪਰਦੇ ਤੇ ਆਉਣਾ ਤੇ ਜਾਣਾ ਬਣਿਆ ਹੀ ਰਹਿੰਦਾ ਹੈ ਤੇ ਬਹੁਤ ਘੱਟ ਅਜਿਹੀਆਂ ਫਿਲਮਾਂ ਹੁੰਦੀਆਂ ਹਨ ਜੋ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡ ਪਾਉਂਦੀਆਂ ਹਨ | ਵੱਡੇ ਪੱਧਰ ਦੇ ਪੰਜਾਬੀ ਸਿਨਮੇ ਮੁਕਾਬਲੇ ਪੰਜਾਬੀ ਲਘੂ ਫਿਲਮਾਂ ਹਾਲੇ ਆਪਣੇ ਬਾਲਪਨ ਦੇ ਦੌਰ ਵਿਚ ਹੀ ਹਨ ਪਰ ਪਿਛਲੇ ਸਾਲ ਆਈਆਂ ਨੂਰਾਂ, ਸੁੱਤਾ ਨਾਗ ਆਦਿ ਲਘੂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਮਿਲੇ ਹੁੰਘਾਰੇ ਨੇ ਇਸ ਛੋਟੇ ਪਰਦੇ ਦੇ ਫਿਲਮ ਨਿਰਦੇਸ਼ਕਾਂ ਲਈ ਆਸ ਦੀ ਇੱਕ ਨਵੀਂ ਕਿਰਨ ਨੂੰ ਜਨਮ ਦਿੱਤਾ ਹੈ ਅਤੇ ਇਹ ਹੀ ਕਾਰਨ ਹੈ ਕਿ ਇਸਦੀ ਇੱਕ ਝਲਕ ਸਾਨੂੰ ਸਮੁੰਦਰੋਂ ਪਾਰ ਦੇਖਣ ਨੂੰ ਵੀ ਮਿਲੀ ਜਿੱਥੇ ਚਲ ਰਹੀ ਹੈ ਤਿਆਰੀ ‘ਇੰਟਰਨੈਸ਼ਨਲ ਫਿਲਮ ਫੈਸਟੀਵਲ ਔਫ ਸਾਉਥ ਏਸ਼ੀਆ 2015′ ਦੀ |

ਗੱਲ ਕਰ ਰਹੇ ਹਾਂ ਕਨੇਡਾ ਵਿਖੇ ‘IFFSA 2015′ ਦੇ ਮੱਦੇਨਜਰ ਬਣਾਈ ਜਾ ਰਹੀ ਫਿਲਮ ‘ਬੋੰਜੋਰ ਜੀ’ ਦੀ | ਬੇਸ਼ੱਕ ਇਹ ਇੱਕ ਲਘੂ ਫਿਲਮ ਹੈ ਪਰ ਇਸਦਾ ਆੰਕਲਨ ਕਿਸੇ ਕਮਰਸ਼ਿਯਲ ਫਿਲਮ ਤੋਂ ਘੱਟ ਕਰਨਾ ਆਪਣੇ ਆਪ ਵਿਚ ਨਾ ਇਨਸਾਫੀ ਹੋਵੇਗੀ | ਸਾਡੇ ਇੰਝ ਕਹਿਣ ਪਿਛੇ ਕਈ ਕਾਰਨ ਨੇ | ਸਤਿੰਦਰ ਕੱਸੋਆਣਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਨੂੰ ਤਿੰਨ ਭਾਸ਼ਾਵਾਂ ਵਿਚ ਬਣਾਇਆ ਜਾ ਰਿਹਾ ਹੈ – ਪੰਜਾਬੀ, ਅੰਗ੍ਰੇਜ਼ੀ ਤੇ ਫ੍ਰਾਂਸੀਸੀ | ਸੁਭਾਵਿਕ ਹੈ ਕੀ ਇਸ ਨਾਲ ਜੁੜੇ ਕਲਾਕਾਰ ਵੀ ਵੱਖ ਵੱਖ ਪਿਛੋਕੜ ਰੱਖਦੇ ਹਨ ਜਿਸ ਕਾਰਨ ਇਸ ਫਿਲਮ ਦੇ ਦਰਸ਼ਕਾਂ ਦਾ ਘੇਰਾ ਵੀ ਆਮ ਫਿਲਮਾਂ ਦੇ ਮੁਕਾਬਲੇ ਵੱਧ ਜਾਂਦਾ ਹੈ |

ਇਸ ਫਿਲਮ ਦੀ ਕਹਾਣੀ ਦੇ ਪਹਿਲੂ ਤੇ ਨਜਰ ਮਾਰੀਏ ਤਾਂ ਉਹ ਕਾਫੀ ਹੱਧ ਤੱਕ ਆਪਣੇ ਆਲੇ ਦੁਆਲੇ ਤੋਂ ਪ੍ਰਭਾਵਿਤ ਹੈ | ਫਿਲਮ ਦੇ ਲੇਖਕ ‘ਸੁਰਜੀਤ ਸਿੰਘ ਪਾਹਵਾ’ ਨੇ ਆਪਣੀ ਇਸ ਰਚਨਾ ਦੁਆਰਾ ਦੂਸਰੀਆਂ ਸਭਿਆਤਾਵਾਂ, ਜਾਤਾਂ ਤੇ ਧਰਮਾਂ ਪ੍ਰਤੀ ਸਾਡੀਆਂ ਧਾਰਨਾਵਾਂ ਜੋ ਉਹਨਾਂ ਪ੍ਰਤੀ ਸਾਡੇ ਰਵੱਈਏ ਨੂੰ ਸੇਧ ਦਿੰਦੀਆਂ ਹਨ, ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ | ਉਹਨਾਂ ਇਹ ਦਿਖਾਉਣਾ ਚਾਹਿਆ ਹੈ ਕਿ ਸਾਡੀਆਂ ਧਾਰਨਾਵਾਂ ਤੋਂ ਪ੍ਰਭਾਵਿਤ ਹੋ ਸਾਡੇ ਪੇਸ਼ ਆਉਣ ਦਾ ਸਲੀਕਾ ਹੀ ਅਸਲ ਵਿਚ ਉਹਨਾਂ ਧਾਰਨਾਵਾਂ ਦੇ ਫੈਲਣ ਦਾ ਅਸਲੀ ਕਾਰਨ ਬਣਦਾ ਹੈ | ਇਸ ਫਿਲਮ ਵਿਚ ਦੋ ਪ੍ਰਮੁਖ ਕਿਰਦਾਰ ਹਨ ਜੋ ‘ਰੂਪ ਮੇਗਨ’ ਤੇ ‘ਬੇੰਜਾਮਿਨ ਮੇਨੇਘਿਨੀ’ ਵੱਲੋਂ ਨਿਭਾਏ ਜਾ ਰਹੇ ਹਨ |

ਜਿਕਰਯੋਗ ਹੈ ਕਿ ਰੂਪ ਮੇਗਨ ਇਸ ਤੋਂ ਪਹਿਲਾਂ ਹਾਲੀਵੁੱਡ ਫਿਲਮ ‘ਸਪੀਡੀ ਸਿੰਘਸ’ ਵਿਚ ਜੱਸੀ ਸਿੰਘ ਨਾਮਕ ਰੋਲ ਨਿਭਾ ਚੁੱਕੇ ਹਨ, ਜਿਸ ਫਿਲਮ ਵਿਚ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਕੈਮਿਉ ਰੋਲ ਨਿਭਾਇਆ ਸੀ | ਇਸ ਤੋਂ ਇਲਾਵਾ ਉਹ ਬ੍ਰਿਟਿਸ਼ ਤੇ ਕਨੇਡੀਨ ਫਿਲਮਾਂ ਵਿਚ ਵੀ ਕੰਮ ਕਰ ਰਹੇ ਹਨ ਅਤੇ ਨਾਲ ਹੀ ਨਾਲ 24 ਮਿਊਜ਼ਿਕ ਵੀਡਿਉ ਵੀ ਕਰ ਚੁੱਕੇ ਹਨ | ਜੇ ਕਰ ਗੱਲ ਕਰੀਏ ਬੇੰਜਾਮਿਨ ਮੇਨੇਘਿਨੀ ਦੀ ਤਾਂ ਉਹ ਥੀਇਟਰ ਨਾਲ ਤਾਲੁਕਾਤ ਰੱਖਦੇ ਹਨ ਅਤੇ ਐਕਟਿੰਗ ਦਾ ਕਾਫੀ ਤਜੁਰਬਾ ਲੈ ਇਸ ਫੀਲਡ ਵਿਚ ਆਉਂਦੇ ਹਨ | (5343)

Filed in: Information, Punjabi Movies

You might also like

A Life in Advertising – Short Film This short film A Life in Advertising is a comedy drama that shows a day in the life of Nate Bresnan,...
Reflections – A Short Film by Manjot Kang I received this short film by Manjot Kang on my Facebook page. I watched it on Vimeo and was impressed...
Aab Aab, a short film was world premiered (Punjabi Version with English Sub Titles) at the Punjabi International...
International Short Film Festival Chandigarh 2011 Chandigarh held its first ever International Short Film Festival on 8th and 9th of December 2011 under...
Manmohan Singh Punjabi Film Director Pencil Portrait Manmohan Singh, respectfully addressed as Maanji, is the brilliant mind behind some of the best cinematography...

No comments yet.

Leave a Reply